ਨਵੀਂ ਦਿੱਲੀ : ਇੰਟਰਨੈੱਟ ਸਰਚ ਇੰਜਨ ਗੂਗਲ, ਮਾਈਕਰੋਸਾਫ਼ਟ ਤੇ ਯਾਹੂ ਨੇ ਮਾਦਾ ਭਰੂਣ ਨੂੰ ਡੇਗਣ ਅਤੇ ਭਰੂਣ ਦਾ ਲਿੰਗ ਪਤਾ ਦੇ ਤਰੀਕੇ ਦੱਸਣ ਵਾਲੀਆਂ ਸਾਈਟਾਂ ਨੂੰ ਬੰਦ ਕਰਨ ਦਾ ਫੈਸਲਾ ਕੀਤਾ ਹੈ। ਇਸ ਸਬੰਧੀ ਸਾਰੀਆਂ ਸਾਈਟਾਂ ਨੇ ਸੁਪਰੀਮ ਕੋਰਟ ਨੂੰ ਭਰੋਸਾ ਦਿੱਤਾ ਹੈ ਕਿ ਉਹ ਅਜਿਹੀਆਂ ਸਾਰੀਆਂ ਸਾਈਟਾਂ ਤੇ ਇਸ਼ਤਿਹਾਰਾਂ ਨੂੰ ਬਲਾਕ ਕਰਨਗੇ, ਜੋ ਮਾਦਾ ਭਰੂਣ ਨੂੰ ਸੌਖਿਆਂ ਡੇਗਣ ਅਤੇ ਭਰੂਣ ਦਾ ਲਿੰਗ ਪਤਾ ਕਰਨ ਬਾਰੇ ਕਿੱਟਾਂ ਦੀ ਪੇਸ਼ਕਸ਼ ਕਰਦੇ ਹਨ।

ਜਸਟਿਸ ਦੀਪਕ ਮਿਸ਼ਰਾ ਤੇ ਸੀ.ਨਾਗੱਪਨ ਅਧਾਰਿਤ ਬੈਂਚ ਨੇ ਕੰਪਨੀਆਂ ਦੇ ਉਸ ਸਟੈਂਡ ਨੂੰ ਸਿਰੇ ਤੋਂ ਰੱਦ ਕਰ ਦਿੱਤਾ ਜਿਸ ਵਿੱਚ ਉਨ੍ਹਾਂ ਕਿਹਾ ਸੀ ਕਿ ਉਹ ਸਿਰਫ਼ ਉਨ੍ਹਾਂ ਸਾਈਟਾਂ ਨੂੰ ਹੀ ਬੰਦ ਕਰਨਗੇ ਜਿਨ੍ਹਾਂ ਖ਼ਿਲਾਫ਼ ਸ਼ਿਕਾਇਤ ਮਿਲੇਗੀ। ਕੰਪਨੀਆਂ ਨੇ ਉੱਚ ਅਦਾਲਤ ਨੂੰ ਯਕੀਨ ਦਿਵਾਇਆ ਕਿ ਉਹ ਪੀਐਨਡੀਟੀ ਐਕਟ ਦੇ ਧਾਰਾਵਾਂ ਦਾ ਪਾਲਣ ਕਰਨਗੇ।