ਮੁੰਬਈ: 21 ਸਾਲਾ ਅਬਦੁੱਲਾ ਖ਼ਾਨ ਆਈਆਈਟੀ ਦਾ ਐਂਟ੍ਰੈਂਸ ਵੀ ਪਾਸ ਨਹੀਂ ਕਰ ਪਾਇਆ ਪਰ ਉਸ ਕੋਲ ਅਜਿਹੀ ਨੌਕਰੀ ਦਾ ਆਫਰ ਹੈ ਜਿਸ ਨੂੰ ਹਾਸਲ ਕਰਨ ਲਈ ਵੱਡੇ-ਵੱਡੇ ਆਈਆਈਟੀ ਕਰਨ ਵਾਲੇ ਤਰਸਦੇ ਹਨ। ਜੀ ਹਾਂ, ਇਸੇ ਹਫਤੇ ਅਬਦੁੱਲਾ ਨੂੰ ਗੂਗਲ ਦੇ ਆਫਿਸ ‘ਚ 1.2 ਕਰੋੜ ਰੁਪਏ ਦਾ ਪੈਕੇਜ ਮਿਲਿਆ ਹੈ।
ਅਬਦੁੱਲਾ ਸ਼੍ਰੀ ਐਲਆਰ ਤਿਵਾਰੀ ਕਾਲੇਜ, ਮੀਰਾ ਰੋਡ ਦਾ ਵਿਦਿਆਰਥੀ ਹੈ ਤੇ ਉਸ ਨੇ ਕੌਂਪੀਟੇਟਿਵ ਪ੍ਰੋਗ੍ਰਾਮਿੰਗ ਚੈਲੇਂਜ ਤਹਿਤ ਗੂਗਲ ਤੋਂ ਇੰਟਰਵਿਊ ਕਾਲ ਆਇਆ ਸੀ। ਕੁਝ ਆਨਲਾਈਨ ਇੰਟਰਵਿਊ ਤੋਂ ਬਾਅਦ ਖ਼ਾਨ ਨੂੰ ਫਾਈਨਲ ਸਕਰੀਨਿੰਗ ਲਈ ਲੰਦਨ ‘ਚ ਗੂਗਲ ਦੇ ਦਫ਼ਤਰ ਬੁਲਾਇਆ ਗਿਆ ਸੀ ਜਿੱਥੇ ਉਸ ਦੀ ਸਿਲੈਕਸ਼ਨ ਹੋ ਗਈ।
ਖ਼ਾਨ ਦੀ ਬੈਸਿਕ ਸੈਲਰੀ 54.5 ਲੱਖ ਹਰ ਸਾਲ ਹੈ ਜਿਸ ‘ਚ 15 ਫੀਸਦ ਬੋਨਸ ਤੇ ਸਟੌਕ ਆਪਸ਼ਨ ਨਾਲ 58.9 ਲੱਖ ਰੁਪਏ ਹੋ ਜਾਵੇਗੀ ਜੋ ਹਰ 4 ਸਾਲ ਲਈ ਹੈ। ਉਹ ਫਿਲਹਾਲ ਬੀਈ ਕੰਪਿਊਟਰ ਸਾਇੰਸ ਫਾਈਨਲ ਈਅਰ ‘ਚ ਹੈ। ਇਸ ਤੋਂ ਬਾਅਦ ਉਹ ਸਤੰਬਰ ‘ਚ ਗੂਗਲ ਜੂਆਇੰਨ ਕਰੇਗਾ।
ਇਸ ਬਾਰੇ ਅਬਦੁੱਲਾ ਦਾ ਕਹਿਣਾ ਹੈ ਕਿ ਗੂਗਲ ਦੇ ਇਸ ਚੈਲੇਂਜ ‘ਚ ਹਿੱਸਾ ਲੈਣਾ ਮਜ਼ੇਦਾਰ ਸੀ। ਮੈਂ ਆਪਣੇ ਇੱਕ ਦੋਸਤ ਨੂੰ ਇਹ ਮੇਲ ਦਿਖਾਈ ਸੀ ਜਿਸ ਨੂੰ ਇਸ ਬਾਰੇ ਕੂਝ ਜਾਣਕਾਰੀ ਸੀ। ਹੁਣ ਮੈਂ ਗੂਗਲ ਟੀਮ ਨੂੰ ਜੂਆਇੰਨ ਕਰਨ ਲਈ ਪੁਰੀ ਤਰ੍ਹਾਂ ਤਿਆਰ ਹਾਂ।