ਨਵੀਂ ਦਿੱਲੀ : ਗੂਗਲ ਮੈਪ ਲੋਕਾਂ ਦੀ ਜ਼ਿੰਦਗੀ ਦਾ ਹਿੱਸਾ ਬਣ ਗਿਆ ਹੈ। ਜੇਕਰ ਤੁਸੀਂ ਕਿਤੇ ਜਾਂਦੇ ਹੋ ਜਾਂ ਜਾਣਾ ਚਾਹੁੰਦੇ ਹੋ ਤਾਂ ਇੱਕ ਵਾਰ ਗੂਗਲ ਮੈਪ ਖੋਲ੍ਹ ਕੇ ਲੋਕੇਸ਼ਨ ਜਾਣਨ ਦੀ ਕੋਸ਼ਿਸ਼ ਕਰਦੇ ਹੋ  ਪਰ ਜਦੋਂ ਇਹ ਸੁਬਿਧਾ ਡਾਊਨ ਹੋ ਜਾਵੇਂ ਤਾਂ ਤੁਸੀਂ ਸਮਝ ਸਕਦੇ ਹੋ ਕਿ ਕਿਸ ਹੱਦ ਤੱਕ ਪ੍ਰੇਸ਼ਾਨੀ ਹੋ ਸਕਦੀ ਹੈ। ਭਾਰਤ ਵਿੱਚ ਵੀਰਵਾਰ ਦੇਰ ਸ਼ਾਮ ਕਰੀਬ 9:30 ਵਜੇ ਦੁਨੀਆ ਭਰ ਦੇ ਉਪਭੋਗਤਾਵਾਂ ਲਈ ਗੂਗਲ ਮੈਪਸ ਕ੍ਰੈਸ਼ ਹੋ ਗਿਆ।

 

ਸੈਂਕੜੇ- ਹਜ਼ਾਰਾਂ ਲੋਕ ਅਚਾਨਕ ਨਹੀਂ ਪਾ ਰਹੇ ਸੀ ਐਪ 

 

ਵੈੱਬਸਾਈਟ ਡਾਊਨ ਡਿਟੈਕਟਰ ਨੇ ਸ਼ਾਮ ਗੂਗਲ ਮੈਪਸ ਬਾਰੇ ਰਿਪੋਰਟ ਜਾਰੀ ਕੀਤੀ ਕਿ ਇਸ ਦੇ ਡਾਊਨ ਹੋਣ ਕਾਰਨ ਲੱਖਾਂ ਲੋਕ ਅਚਾਨਕ ਮੈਪਸ ਐਪ ਨੂੰ ਖੋਲ੍ਹਣ ਤੋਂ ਅਸਮਰੱਥ ਰਹੇ। ਇਸ ਸਬੰਧੀ ਗੂਗਲ ਮੈਪ ਦੀ ਵੈੱਬਸਾਈਟ ਨੇ ਬਿਆਨ ਜਾਰੀ ਕਰਕੇ ਕਿਹਾ ਕਿ ਸਰਵਰ 'ਚ ਗੜਬੜ ਆਈ ਹੈ।

 


ਲੋਕਾਂ ਨੇ ਸੋਸ਼ਲ ਮੀਡੀਆ 'ਤੇ ਜਤਾਈ ਆਪਣੀ ਨਾਰਾਜ਼ਗੀ 


ਇਸ ਨੂੰ ਲੈ ਕੇ ਲੋਕਾਂ ਨੇ ਸੋਸ਼ਲ ਮੀਡੀਆ 'ਤੇ ਆਪਣੀ ਨਾਰਾਜ਼ਗੀ ਜਤਾਈ। ਕੁਝ ਲੋਕ ਇੰਨੇ ਨਿਰਾਸ਼ ਹੋ ਗਏ ਕਿ ਉਨ੍ਹਾਂ ਨੇ ਐਪਲ ਮੈਪਸ ਦਾ ਵੀ ਸਹਾਰਾ ਲਿਆ। ਇੱਕ ਨੇ ਟਵੀਟ ਕਰਕੇ ਲਿਖਿਆ ਕਿ ਮੈਂ ਕਿਤੇ ਜਾ ਰਿਹਾ ਹਾਂ ਅਤੇ ਅਚਾਨਕ ਗੂਗਲ ਮੈਪ ਬੰਦ ਹੋ ਗਿਆ। ਮੈਂ ਭਟਕਣ ਤੋਂ ਬਚ ਗਿਆ ਕਿਉਂਕਿ ਮੇਰੇ ਕੋਲ ਐਪਲ ਮੈਪ ਸੀ।

 

ਭਾਰਤ ਕੋਲ ਹੋਣਾ ਚਾਹੀਦਾ ਹੁਣ ਗੂਗਲ ਮੈਪ ਦਾ ਵਿਕਲਪ  


ਅਜਿਹੇ ਸਮੇਂ 'ਚ ਗੂਗਲ ਮੈਪਸ ਦਾ ਬਦਲ ਬਣਾਉਣ ਦੀ ਭਾਰਤ ਦੀ ਕੋਸ਼ਿਸ਼ ਹੋਰ ਵੀ ਜ਼ਰੂਰੀ ਹੋ ਜਾਂਦੀ ਹੈ ਤਾਂ ਜੋ ਭਵਿੱਖ ਵਿੱਚ ਅਜਿਹੀ ਇੱਕ ਵੀ ਖਰਾਬੀ ਪੂਰੀ ਆਮ ਜਨਜੀਵਨ ਨੂੰ ਪਰੇਸ਼ਾਨ ਨਾ ਕਰੇ। ਇਸ ਦੇ ਨਾਲ ਹੀ ਗੂਗਲ ਮੈਪ ਭਾਰਤ ਵਿੱਚ ਸਭ ਤੋਂ ਵੱਧ ਵਰਤੀਆਂ ਜਾਣ ਵਾਲੀਆਂ ਐਪਾਂ ਵਿੱਚੋਂ ਇੱਕ ਹੈ।