ਨਵੀਂ ਦਿੱਲੀ: ਭਾਰਤ ਸਰਕਾਰ ਫਿਲਹਾਲ ਨਵੇਂ ਮਤੇ ਨੂੰ ਪਾਸ ਕਰਨ ‘ਤੇ ਕੰਮ ਕਰ ਰਹੀ ਹੈ। ਇਸ ਤੋਂ ਬਾਅਦ ਨਾਗਰਿਕ ਆਪਣੀ ਮਰਜ਼ੀ ਨਾਲ ਆਧਾਰ ਕਾਰਡ ਤੋਂ ਹਮੇਸ਼ਾ ਲਈ ਛੁਟਕਾਰਾ ਪਾ ਸਕਦਾ ਹੈ। ਇਸ ਕਦਮ ਨੂੰ ਅਜਿਹੇ ਸਮੇਂ ਚੁੱਕਿਆ ਜਾ ਰਿਹਾ ਹੈ ਜਦੋਂ ਸੁਪਰੀਮ ਕੋਰਟ ਨੇ ਆਧਾਰ ਕਾਰਡ ਨੂੰ ਲੈ ਕੇ ਕਈ ਨਵੇਂ ਨਿਯਮ ਬਣਾਏ ਹਨ।


ਸੁਪਰੀਮ ਕੋਰਟ ਦੇ ਆਦੇਸ਼ ਮੁਤਾਬਕ ਸੈਕਸ਼ਨ 57 ਤਹਿਤ ਹੁਣ ਪ੍ਰਾਈਵੇਟ ਕੰਪਨੀਆਂ ਕੋਲ ਇਹ ਅਧਿਕਾਰ ਨਹੀਂ ਕਿ ਉਹ ਵੈਰੀਫਿਕੇਸ਼ਨ ਲਈ ਆਧਾਰ ਕਾਰਡ ਦਾ ਇਸਤੇਮਾਲ ਕਰੇ। ਖ਼ਬਰਾਂ ਨੇ ਕਿ ਇਸ ਮਤੇ ‘ਤੇ ਅਜੇ ਕੰਮ ਹੋ ਰਿਹਾ ਹੈ। ਆਪਣੇ ਆਦੇਸ਼ ‘ਚ ਕੋਰਟ ਨੇ ਕਿਹਾ ਕਿ ਆਪਣੇ ਮੋਬਾਈਲ ਨੰਬਰ ਤੇ ਬੈਂਕ ਅਕਾਉਂਟ ਨਾਲ ਆਧਾਰ ਨੂੰ ਜੋੜਣਾ ਗੈਰ ਸੰਵਿਧਾਨਕ ਹੈ।



ਮਤੇ ‘ਚ UIDAI ਨੇ ਕਿਹਾ ਕਿ ਬੱਚੇ ਇਸ ਤੋਂ 18 ਸਾਲ ਦੇ ਹੋਣ ਮਗਰੋਂ ਆਜ਼ਾਦੀ ਹਾਸਲ ਕਰ ਸਕਦੇ ਹਨ। ਇਸ ਉਮਰ ਤਕ ਪਹੁੰਚਣ ਤੋਂ ਬਾਅਦ ਸਰਕਾਰ ਉਨ੍ਹਾਂ ਨੂੰ 6 ਮਹੀਨੇ ਦਾ ਸਮਾਂ ਦਵੇਗੀ ਕਿ ਉਹ ਆਧਾਰ ਕਾਰਡ ਰੱਖਣਾ ਚਾਹੁੰਦੇ ਹਨ ਜਾਂ ਨਹੀਂ।