ਨਵੀਂ ਦਿੱਲੀ: ਗ੍ਰੇਟਰ ਨੌਇਡਾ ਸਮੇਤ ਦਿੱਲੀ ਐਨਸੀਆਰ ਦੀ ਆਬੋ ਹਵਾ ਪ੍ਰਦੂਸ਼ਣ ਕਾਰਨ ਜ਼ਹਿਰੀਲੀ ਹੋ ਗਈ ਹੈ। ਪ੍ਰਦੂਸ਼ਣ ਦਾ ਪੱਧਰ ਖਤਰੇ ਦੇ ਨਿਸ਼ਾਨ ਤੋਂ ਉਤਾਂਹ ਪਹੁੰਚ ਗਿਆ ਹੈ। ਲੋਕਾਂ ਨੂੰ ਸਾਹ ਲੈਣ 'ਚ ਕਾਫੀ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਗ੍ਰੇਟਰ ਨੌਇਡਾ ਪ੍ਰਦੂਸ਼ਣ ਦੇ ਮਾਮਲੇ 'ਚ ਦੇਸ਼ 'ਚ ਪਹਿਲੇ ਨੰਬਰ 'ਤੇ ਪਹੁੰਚ ਗਿਆ ਹੈ। ਲਗਾਤਾਰ ਵਧਦੇ ਪ੍ਰਦੂਸ਼ਣ ਦੇ ਚੱਲਦਿਆਂ ਪ੍ਰਸ਼ਾਸਨ ਅਲਰਟ ਹੋ ਗਿਆ ਹੈ। ਪਰਾਲੀ ਸਾੜਨ ਵਾਲੇ ਕਿਸਾਨਾਂ 'ਤੇ ਹੁਣ ਪ੍ਰਸ਼ਾਸਨ ਸੈਟੇਲਾਈਟ ਜ਼ਰੀਏ ਨਜ਼ਰ ਰੱਖ ਰਿਹਾ ਹੈ।


ਜੇਕਰ ਕੋਈ ਵੀ ਕਿਸਾਨ ਆਪਣੇ ਖੇਤ 'ਚ ਪਰਾਲੀ ਸਾੜਦਾ ਹੈ ਤਾਂ ਅਜਿਹੇ ਕਿਸਾਨ 'ਤੇ ਸੈਟੇਲਾਈਟ ਰਾਹੀਂ ਨਜ਼ਰ ਰੱਖੀ ਜਾ ਰਹੀ ਹੈ। ਸੈਟੇਲਾਈਟ ਨਾਲ ਉਸ ਕਿਸਾਨ ਦੇ ਖੇਤ ਦੀ ਲੋਕੇਸ਼ਨ ਅਤੇ ਫੋਟੋ ਸਬੰਧਤ ਅਧਿਕਾਰੀਆਂ ਤਕ ਪਹੁੰਚ ਜਾਵੇਗੀ। ਜਿਸ ਨਾਲ ਉਸ ਕਿਸਾਨ ਖਿਲਾਫ ਸਖਤ ਕਾਰਵਾਈ ਕੀਤੀ ਜਾ ਰਹੀ ਹੈ।


ਜੇਕਰ ਤੁਸੀਂ ਕਿਸਾਨ ਹੋ ਤੇ ਪਰਾਲੀ ਸਾੜਨ ਦੀ ਕੋਸ਼ਿਸ਼ ਕਰਦੇ ਹੋ ਤਾਂ ਖਬਰ ਤੁਹਾਡੇ ਲਈ ਵੀ ਜ਼ਰੂਰੀ ਹੈ। ਕਿਉਂਕਿ ਹੁਣ ਸਰਕਾਰ ਸੈਟੇਲਾਈਟ ਜ਼ਰੀਏ ਦਿੱਲੀ ਐਨਸੀਆਰ 'ਚ ਖੇਤਾਂ 'ਤੇ ਨਜ਼ਰ ਰੱਖ ਰਹੀ ਹੈ। ਜਿੱਥੇ ਦੇਖਿਆ ਜਾਂਦਾ ਕਿ ਪਰਾਲੀ ਨੂੰ ਅੱਗ ਲਾਈ ਹੈ ਤਾਂ ਉਸ ਥਾਂ ਦੀ ਫੋਟੋ ਖਿੱਚ ਕੇ ਖੇਤੀਬਾੜੀ ਦੇ ਸਬੰਧਤ ਅਧਿਕਾਰੀਆਂ ਦੇ ਮੋਬਾਇਲ 'ਤੇ ਆ ਜਾਂਦੀ ਹੈ।


26 ਸਾਲ ਬਾਅਦ ਅਕਤੂਬਰ ਮਹੀਨੇ ਏਨਾ ਘੱਟ ਤਾਪਮਾਨ, 1994 ਮਗਰੋਂ ਇਸ ਵਾਰ ਪਏਗੀ ਸਭ ਤੋਂ ਜ਼ਿਆਦਾ ਠੰਡ


ਅੰਮ੍ਰਿਤਸਰ ਤੋਂ ਹਜ਼ੂਰ ਸਾਹਿਬ ਲਈ ਸਿੱਧੀ ਉਡਾਣ ਦਾ ਐਲਾਨ, ਬੁਕਿੰਗ ਸ਼ੁਰੂ


ਇਸ ਤਰ੍ਹਾਂ ਪਰਾਲੀ ਸਾੜਨ ਵਾਲੇ ਕਿਸਾਨ 'ਤੇ ਕਾਰਵਾਈ ਹੋਵੇਗੀ। ਇਸ ਲਈ ਸਾਵਧਾਨ ਹੋ ਜਾਉ ਤਾਂ ਜੋ ਤੁਹਾਡੇ ਖਿਲਾਫ ਕੋਈ ਕਾਰਵਾਈ ਨਾ ਹੋਵੇ। ਪ੍ਰਦੂਸ਼ਣ ਦਾ ਪੱਧਰ ਲਗਾਤਾਰ ਵਧਦਾ ਜਾ ਰਿਹਾ ਹੈ। ਦਿੱਲੀ 'ਚ ਲੋਕਾਂ ਨੂੰ ਜਿੱਥੇ ਸਾਹ ਲੈਣ 'ਚ ਦਿੱਕਤ ਆਉਂਦੀ ਹੈ ਉੱਥੇ ਹੀ ਅੱਖਾਂ 'ਚ ਵੀ ਜਲਣ ਮਹਿਸੂਸ ਕੀਤੀ ਜਾ ਰਹੀ ਹੈ।


ਦਿੱਲੀ ਚ ਕਈ ਥਾਈਂ ਪ੍ਰਦੂਸ਼ਣ ਦਾ ਅੰਕੜਾ 400 ਤੋਂ ਪਾਰ ਹੋ ਗਿਆ ਹੈ। ਜਿਸ ਤੋਂ ਬਾਅਦ ਹੀ ਪ੍ਰਸ਼ਾਸਨ ਨੇ ਸਖਤੀ ਵਧਾਈ ਹੈ। ਸੈਟੇਲਾਈਟ ਜ਼ਰੀਏ ਜੇਵਰ ਇਲਾਕੇ 'ਚ ਕਰੀਬ 6 ਲੋਕਾਂ 'ਤੇ ਪਰਾਲੀ ਸਾੜਨ ਨੂੰ ਲੈਕੇ ਮੁਕੱਦਮਾ ਦਰਜ ਕੀਤਾ ਗਿਆ ਹੈ।


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ