ਇਸ ਸੂਬੇ ਦੀ ਸਰਕਾਰ ਦੇ ਵੱਲੋਂ ਅਹਿਮ ਕਦਮ ਚੁੱਕਿਆ ਹੈ। ਉੱਤਰ ਪ੍ਰਦੇਸ਼ ਦੇ ਅਧੀਨ ਕੰਮ ਕਰ ਰਹੇ ਕਰਮਚਾਰੀਆਂ ਦੀ ਅਕਾਊਂਟਬਿਲਿਟੀ ਹੋਰ ਵਧਾ ਦਿੱਤੀ ਗਈ ਹੈ। ਹੁਣ ਰਾਜ ਦੇ ਸਾਰੇ ਕਰਮਚਾਰੀਆਂ ਨੂੰ ਆਪਣੀ ਚੱਲ ਅਤੇ ਅਚੱਲ ਸੰਪੱਤੀ ਬਾਰੇ ਜਾਣਕਾਰੀ ਆਨਲਾਈਨ ਮਾਨਵ ਸੰਪਦਾ ਪੋਰਟਲ ‘ਤੇ ਦੇਣੀ ਲਾਜ਼ਮੀ ਹੋਵੇਗੀ। ਇਸ ਪ੍ਰਣਾਲੀ ਵਿੱਚ ਲਗਭਗ 8 ਲੱਖ ਤੋਂ ਵੱਧ ਰਾਜ ਕਰਮਚਾਰੀ ਸ਼ਾਮਲ ਹੋਣਗੇ।

Continues below advertisement

ਰਾਜ ਸਰਕਾਰ ਦੇ ਅਧੀਨ ਆਉਣ ਵਾਲੇ ਕਰਮਚਾਰੀਆਂ ਲਈ ਨਵੇਂ ਨਿਯਮਾਂ ਮੁਤਾਬਕ ਆਪਣੀ ਸੰਪੱਤੀ ਦੀ ਜਾਣਕਾਰੀ ਦੇਣਾ ਲਾਜ਼ਮੀ ਹੈ। ਜੇ ਕੋਈ ਕਰਮਚਾਰੀ ਇਹ ਜਾਣਕਾਰੀ ਦੇਣ ਤੋਂ ਰਹਿ ਜਾਂਦਾ ਹੈ, ਤਾਂ ਉਸ ਦੀ ਜਨਵਰੀ ਮਹੀਨੇ ਦੀ ਤਨਖਾਹ ਰੁਕ ਸਕਦੀ ਹੈ। ਇਸਦੇ ਨਾਲ ਹੀ ਉਸਦੀ ਤਰੱਕੀ ਵੀ ਰੋਕੀ ਜਾ ਸਕਦੀ ਹੈ।

ਇਸ ਤਾਰੀਖ ਤੱਕ ਕਰਨਾ ਹੋਵੇਗਾ ਇਹ ਕੰਮ

Continues below advertisement

ਕਰਮਚਾਰੀਆਂ ਨੂੰ ਇਹ ਕੰਮ 31 ਜਨਵਰੀ 2026 ਤੱਕ ਕਰਨਾ ਲਾਜ਼ਮੀ ਹੋਵੇਗਾ। ਚੀਫ਼ ਸਕੱਤਰ ਨੇ ਸਪਸ਼ਟ ਕਰ ਦਿੱਤਾ ਹੈ ਕਿ ਸਾਰੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਆਪਣੀ ਸੰਪੱਤੀ ਨਾਲ ਸੰਬੰਧਿਤ ਵੇਰਵਾ ਦੇਣਾ ਪਵੇਗਾ। ਇਸ ਹੁਕਮ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਕੀਤੀ ਜਾ ਸਕਦੀ ਹੈ।

ਫਰਵਰੀ ਵਿੱਚ ਮਿਲਣ ਵਾਲੀ ਜਨਵਰੀ ਮਹੀਨੇ ਦੀ ਤਨਖਾਹ ਰੋਕੀ ਜਾ ਸਕਦੀ ਹੈ ਅਤੇ ਇੱਥੋਂ ਤੱਕ ਕਿ 1 ਫਰਵਰੀ 2026 ਨੂੰ ਹੋਣ ਵਾਲੀ ਡਿਪਾਰਟਮੈਂਟਲ ਪ੍ਰਮੋਸ਼ਨ ਕਮੇਟੀ (DPC) ਦੀ ਮੀਟਿੰਗ ਵਿੱਚ ਵੀ ਉਨ੍ਹਾਂ ਨੂੰ ਤਰੱਕੀ ਲਈ ਕਨਸੀਡਰ ਨਹੀਂ ਕੀਤਾ ਜਾਵੇਗਾ।

ਹਿਊਮਨ ਰਿਸੋਰਸ ਪੋਰਟਲ ‘ਤੇ ਆਪਣੇ ਦਸਤਾਵੇਜ਼ ਕਿਵੇਂ ਅਪਲੋਡ ਕਰਨੇ ਹਨ, ਇਸ ਬਾਰੇ ਪੂਰੀ ਜਾਣਕਾਰੀ ਇੱਥੇ ਜਾਣੋ।

ਆਪਣੀ ਪ੍ਰਾਪਰਟੀ ਡਿਟੇਲ ਕਿਵੇਂ ਅਪਲੋਡ ਕਰੀਏ?

ਅਧਿਕਾਰਿਕ ਵੈੱਬਸਾਈਟ ehrms.upsdc.gov.in ‘ਤੇ ਜਾਓ।

ਆਪਣੀ ਯੂਜ਼ਰ ID (ਕਰਮਚਾਰੀ ਕੋਡ) ਅਤੇ ਪਾਸਵਰਡ ਨਾਲ ਲੌਗ ਇਨ ਕਰੋ। ਜੇ ਪਾਸਵਰਡ ਭੁੱਲ ਗਏ ਹੋ ਤਾਂ “Forgot Password” ਵਿਕਲਪ ਚੁਣੋ।

ਲੌਗ ਇਨ ਕਰਨ ਤੋਂ ਬਾਅਦ “Property Details” ਜਾਂ “Property Declaration” ਵਾਲਾ ਵਿਕਲਪ ਚੁਣੋ।

ਧਿਆਨ ਨਾਲ ਆਪਣੀ ਚੱਲ ਅਤੇ ਅਚੱਲ ਸੰਪੱਤੀ ਦੀ ਜਾਣਕਾਰੀ ਭਰੋ, ਜਿਵੇਂ ਕਿ ਸੰਪੱਤੀ ਦੀ ਕਿਸਮ, ਉਸਦੀ ਲੋਕੇਸ਼ਨ ਅਤੇ ਸੰਭਾਵਿਤ ਕੀਮਤ।

ਫਾਰਮ ਨੂੰ ਸੇਵ ਕਰੋ ਅਤੇ ਸਬਮਿਟ ਕਰ ਦਿਓ। ਸਬਮਿਟ ਕਰਨ ਤੋਂ ਬਾਅਦ ਤੁਹਾਨੂੰ ਇੱਕ ਕਨਫਰਮੇਸ਼ਨ ਮੈਸੇਜ ਮਿਲੇਗਾ।

ਯੋਗੀ ਸਰਕਾਰ ਨੇ ਭ੍ਰਿਸ਼ਟਾਚਾਰ ‘ਤੇ ਰੋਕ ਲਗਾਉਣ ਲਈ ਇਹ ਕਦਮ ਚੁੱਕਿਆ ਹੈ।