Telecom Department Job: ਦੂਰਸੰਚਾਰ ਵਿਭਾਗ ਵਿੱਚ ਕੰਮ ਕਰਨ ਦੇ ਇੱਛੁਕ ਉਮੀਦਵਾਰਾਂ ਲਈ ਖੁਸ਼ਖਬਰੀ ਹੈ। ਦੂਰਸੰਚਾਰ ਵਿਭਾਗ ਨੇ ਸਹਾਇਕ ਨਿਰਦੇਸ਼ਕ (AD) ਅਤੇ ਜੂਨੀਅਰ ਟੈਲੀਕਾਮ ਅਫਸਰ (JTO) ਵਿਚ ਸਲਾਹਕਾਰ (consultant) ਦੀਆਂ ਅਸਾਮੀਆਂ ਦੀ ਭਰਤੀ ਖੋਲੀ ਗਈ ਹੈ।


ਜਿਹੜੇ ਉਮੀਦਵਾਰ ਇਨ੍ਹਾਂ ਅਸਾਮੀਆਂ ਲਈ ਅਪਲਾਈ ਕਰਨ ਬਾਰੇ ਸੋਚ ਰਹੇ ਹਨ, ਉਹ ਅਧਿਕਾਰਤ ਵੈੱਬਸਾਈਟ dot.gov.in ਰਾਹੀਂ ਅਪਲਾਈ ਕਰ ਸਕਦੇ ਹਨ। ਇਸ ਭਰਤੀ ਲਈ ਅਰਜ਼ੀ ਦੀ ਅਪਲਾਈ ਕਰਨ ਦੀ ਸ਼ੁਰੂ ਹੋ ਗਈ ਹੈ। 


ਇਨ੍ਹਾਂ ਅਸਾਮੀਆਂ ਲਈ ਅਪਲਾਈ ਕਰਨ ਵਾਲੇ ਸਾਰੇ ਉਮੀਦਵਾਰ 03 ਜੂਨ ਨੂੰ ਜਾਂ ਇਸ ਤੋਂ ਪਹਿਲਾਂ ਅਪਲਾਈ ਕਰ ਸਕਦੇ ਹਨ। ਦੂਰਸੰਚਾਰ ਵਿਭਾਗ (Government Job) ਦੀ ਇਸ ਭਰਤੀ ਰਾਹੀਂ ਸਲਾਹਕਾਰਾਂ ਦੀਆਂ ਅਸਾਮੀਆਂ ‘ਤੇ ਭਰਤੀ ਕੀਤੀ ਜਾ ਰਹੀ ਹੈ। ਸਬੰਧਤ ਖੇਤਰਾਂ ਵਿੱਚ ਤਜਰਬਾ ਰੱਖਣ ਵਾਲੇ ਉਮੀਦਵਾਰ ਅਪਲਾਈ ਕਰਨ ਤੋਂ ਪਹਿਲਾਂ ਹੇਠ ਦਿੱਤੀ ਜ਼ਰੂਰੀ ਜਾਣਕਾਰੀ ਧਿਆਨ ਨਾਲ ਪੜ੍ਹ ਲੈਣ।


ਦੂਰਸੰਚਾਰ ਵਿਭਾਗ ਵਿੱਚ ਅਪਲਾਈ ਕਰਨ ਲਈ ਉਮਰ ਸੀਮਾ ਕਿੰਨੀ ਹੈ?
ਦੂਰਸੰਚਾਰ ਵਿਭਾਗ ਦੀ ਇਸ ਭਰਤੀ ਲਈ ਅਪਲਾਈ ਕਰਨ ਵਾਲੇ ਉਮੀਦਵਾਰਾਂ ਦੀ ਉਮਰ ਸੀਮਾ 64 ਸਾਲ ਤੋਂ ਵੱਧ ਨਹੀਂ ਹੋਣੀ ਚਾਹੀਦੀ। ਤਦ ਹੀ ਉਹ ਅਪਲਾਈ ਕਰਨ ਦੇ ਯੋਗ ਮੰਨੇ ਜਾਣਗੇ।


ਜਾਣੋ ਕੌਣ ਕੌਣ ਦੂਰਸੰਚਾਰ ਵਿਭਾਗ ਵਿੱਚ ਅਪਲਾਈ ਕਰ ਸਕਦਾ ਹੈ: 


ਸਾਰੇ ਉਮੀਦਵਾਰ ਜੋ ਇਹਨਾਂ ਅਸਾਮੀਆਂ ਲਈ ਅਪਲਾਈ ਕਰ ਰਹੇ ਹਨ ਉਹਨਾਂ ਕੋਲ ਅਧਿਕਾਰਤ ਨੋਟੀਫਿਕੇਸ਼ਨ ਵਿੱਚ ਦਿੱਤੀ ਅਨੁਸਾਰੀ ਯੋਗਤਾ ਹੋਣੀ ਚਾਹੀਦੀ ਹੈ। ਜੇਕਰ ਤੁਹਾਡੇ ਕੋਲ ਨੋਟੀਫਿਕੇਸ਼ਨ ਵਿੱਚ ਦਿੱਤੀ ਗਈ ਸੰਬੰਧਿਤ ਯੋਗਤਾਵਾਂ ਨਹੀਂ ਹਨ, ਤਾਂ ਤੁਸੀਂ ਅਰਜ਼ੀ ਫਾਰਮ ਨਹੀਂ ਭਰ ਸਕਦੇ।


ਇਸ ਤਰ੍ਹਾਂ ਟੈਲੀਕਾਮ ਵਿਭਾਗ ‘ਚ ਹੋਵੇਗੀ ਚੋਣ


ਅਧਿਕਾਰਤ ਨੋਟੀਫਿਕੇਸ਼ਨ ਦੇ ਅਨੁਸਾਰ, ਦੂਰਸੰਚਾਰ ਵਿਭਾਗ ਭਰਤੀ 2024 ਲਈ ਅਪਲਾਈ ਕਰਨ ਵਾਲੇ ਉਮੀਦਵਾਰਾਂ ਦੀ ਚੋਣ ਨਿੱਜੀ ਇੰਟਰਵਿਊ ਦੇ ਆਧਾਰ ‘ਤੇ ਕੀਤੀ ਜਾਵੇਗੀ। ਬਿਹਤਰ ਜਾਣਕਾਰੀ ਲਈ ਤੁਸੀਂ ਵਿਭਾਗ ਵੱਲੋਂ ਜਾਰੀ ਅਧਿਕਾਰਤ DOT ਭਰਤੀ 2024 ਨੋਟੀਫਿਕੇਸ਼ਨ ਦੇਖ ਸਕਦੇ ਹੋ।


ਟੈਲੀਕਾਮ ਵਿਭਾਗ ਵਿੱਚ ਅਪਲਾਈ ਕਿਵੇਂ ਕਰਨਾ ਹੈ, ਆਓ ਜਾਣਦੇ ਹਾਂ: ਜੋ ਉਮੀਦਵਾਰ DOT ਭਰਤੀ 2024 ਲਈ ਅਪਲਾਈ ਕਰਨਾ ਚਾਹੁੰਦੇ ਹਨ, ਉਨ੍ਹਾਂ ਨੂੰ ਬਿਨੈ-ਪੱਤਰ ਭਰ ਕੇ Director (Administration), Office of the Special Director General (Telecom), Karnataka LSA Department, Department of Telecommunications, 1st Floor, Communication Complex, WMS Compound, 47th Cross 9th Main, 5th Block, Jayanagar, Bengaluru-560041 ਉੱਤੇ ਭੇਜਣਾ ਹੋਵੇਗਾ।