Swati Maliwal News: ਦਿੱਲੀ ਪੁਲਿਸ ਨੇ ਆਮ ਆਦਮੀ ਪਾਰਟੀ ਦੀ ਰਾਜ ਸਭਾ ਮੈਂਬਰ ਸਵਾਤੀ ਮਾਲੀਵਾਲ ਨਾਲ ਬਦਸਲੂਕੀ ਦੇ ਮਾਮਲੇ ਵਿੱਚ ਵੱਡਾ ਖੁਲਾਸਾ ਕੀਤਾ ਹੈ। ਪੁਲਿਸ ਨੇ ਕਿਹਾ ਹੈ ਕਿ ਘਟਨਾ ਦੇ ਸਮੇਂ ਦਾ ਸੀ.ਸੀ.ਟੀ.ਵੀ. ਪੁਲਿਸਵੱਲੋਂ ਜ਼ਬਤ ਕੀਤੇ ਸੀਸੀਟੀਵੀ ਵਿੱਚ ਘਟਨਾ ਦੀ ਫੁਟੇਜ ਖਾਲੀ ਦਿਖਾਈ ਦੇ ਰਹੀ ਹੈ। ਦਿੱਲੀ ਪੁਲਿਸ ਨੇ ਵੀ ਰਿਮਾਂਡ ਲੈਂਦਿਆਂ ਅਦਾਲਤ ਨੂੰ ਇਹ ਗੱਲ ਦੱਸੀ ਹੈ।


ਦਿੱਲੀ ਪੁਲਿਸ ਨੂੰ ਸ਼ੱਕ ਹੈ ਕਿ ਸੀਸੀਟੀਵੀ ਨਾਲ ਛੇੜਛਾੜ ਕੀਤੀ ਗਈ ਹੈ। ਸੀਐਮ ਹਾਊਸ ਵਿੱਚ ਸਬੂਤ ਨਸ਼ਟ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਦਿੱਲੀ ਪੁਲਿਸ ਮੁਤਾਬਕ ਉਨ੍ਹਾਂ ਨੂੰ ਹਾਲੇ ਤੱਕ ਸੀਐਮ ਹਾਊਸ ਤੋਂ ਸੀਸੀਟੀਵੀ ਡੀਵੀਆਰ ਨਹੀਂ ਦਿੱਤਾ ਗਿਆ ਹੈ। ਦਿੱਲੀ ਪੁਲਿਸ ਨੇ ਡੀਵੀਆਰ ਲਈ ਨੋਟਿਸ ਵੀ ਜਾਰੀ ਕੀਤਾ ਸੀ। ਜਾਂਚ ਵਿੱਚ ਸਾਹਮਣੇ ਆਇਆ ਕਿ ਜੇਈ ਪੱਧਰ ਦੇ ਅਧਿਕਾਰੀ ਦੀ ਵੀ ਸੀਐਮ ਹਾਊਸ ਵਿੱਚ ਲੱਗੇ ਸੀਸੀਟੀਵੀ ਅਤੇ ਡੀਵੀਆਰ ਦਾ ਐਕਸੈਸ ਨਹੀਂ ਹੈ।


ਇਹ ਵੀ ਪੜ੍ਹੋ: Khadur Sahib Election 2024: ਅੰਮ੍ਰਿਤਪਾਲ ਸਿੰਘ ਦੇ ਚੋਣ ਲੜਨ ਨਾਲ ਬਦਲ ਗਏ ਖਡੂਰ ਸਾਹਿਬ ਹਲਕੇ ਦੇ ਸਿਆਸੀ ਸਮੀਕਰਨ! ਕੇਸਰੀ ਨਿਸ਼ਾਨ ਦੱਸ ਰਹੇ ਕਹਾਣੀ


ਸੀਐਮ ਹਾਊਸ ਵਿੱਚ ਲੱਗੇ ਸੀਸੀਟੀਵੀ ਲੋਕ ਨਿਰਮਾਣ ਵਿਭਾਗ ਦੇ ਅਧੀਨ ਆਉਂਦੇ ਹਨ। ਦਿੱਲੀ ਪੁਲਿਸ ਨੂੰ ਜੇਈ ਰਾਹੀਂ ਪੈਨ ਡਰਾਈਵ ਵਿੱਚ ਸਿਰਫ਼ ਇੱਕ ਵੀਡੀਓ ਮਿਲੀ, ਜੋ ਜਾਂਚ ਦੌਰਾਨ ਖਾਲੀ ਨਿਕਲੀ। ਦੂਜੇ ਪਾਸੇ ਬਿਭਵ ਕੁਮਾਰ ਦਾ ਫੋਨ ਮਾਹਿਰਾਂ ਦੀ ਜਾਂਚ ਲਈ ਭੇਜਿਆ ਗਿਆ ਹੈ। ਦਿੱਲੀ ਪੁਲਿਸ ਮੁਤਾਬਕ ਬਿਭਵ ਕੁਮਾਰ ਆਪਣੇ ਫ਼ੋਨ ਦਾ ਪਾਸਵਰਡ ਨਹੀਂ ਦੱਸ ਰਿਹਾ ਹੈ। ਬਿਭਵ ਕੁਮਾਰ ਨੇ ਆਪਣਾ ਫੋਨ ਫਾਰਮੈਟ ਕੀਤਾ ਹੋਇਆ ਹੈ। ਦਿੱਲੀ ਪੁਲਿਸ ਦੇ ਅਨੁਸਾਰ, ਬਿਭਵ ਨੇ ਮੁੰਬਈ ਵਿੱਚ ਆਪਣਾ ਫੋਨ ਫਾਰਮੈਟ ਕੀਤਾ ਸੀ। ਫਿਲਹਾਲ ਰਿਸ਼ਵ ਕੁਮਾਰ ਨੂੰ ਪੰਜ ਦਿਨ ਦੇ ਪੁਲਿਸ ਰਿਮਾਂਡ 'ਤੇ ਭੇਜ ਦਿੱਤਾ ਗਿਆ ਹੈ।


ਬਿਭਵ ਕੁਮਾਰ ਨੂੰ ਦਿੱਲੀ ਪੁਲਿਸ ਨੇ ਸ਼ਨੀਵਾਰ ਨੂੰ ਗ੍ਰਿਫਤਾਰ ਕਰ ਲਿਆ ਸੀ ਅਤੇ ਬਾਅਦ ਵਿੱਚ ਦਿੱਲੀ ਦੀ ਇੱਕ ਅਦਾਲਤ ਨੇ ਉਸਦੀ ਅਗਾਊਂ ਜ਼ਮਾਨਤ ਪਟੀਸ਼ਨ ਦਾ ਨਿਪਟਾਰਾ ਕਰ ਦਿੱਤਾ, ਇਸ ਨੂੰ 'ਵਿਅਰਥ' ਕਰਾਰ ਦਿੱਤਾ। ਬਾਅਦ ਵਿੱਚ ਪੁਲਿਸ ਨੇ ਬਿਭਵ ਕੁਮਾਰ ਨੂੰ ਮੈਟਰੋਪੋਲੀਟਨ ਮੈਜਿਸਟਰੇਟ ਗੌਰਵ ਗੋਇਲ ਦੇ ਸਾਹਮਣੇ ਪੇਸ਼ ਕੀਤਾ, ਜਿੱਥੋਂ ਉਸਨੂੰ ਪੰਜ ਦਿਨ ਦੀ ਪੁਲਿਸ ਹਿਰਾਸਤ ਵਿੱਚ ਭੇਜ ਦਿੱਤਾ ਗਿਆ।


ਇਹ ਵੀ ਪੜ੍ਹੋ: Ram Rahim Parole: ਚੋਣਾਂ ਤੋਂ ਪਹਿਲਾਂ ਜੇਲ੍ਹ 'ਚੋਂ ਬਾਹਰ ਆਏਗਾ ਰਾਮ ਰਹੀਮ? ਹਾਈਕੋਰਟ ਅੱਗੇ ਰੱਖੀ ਇਹ ਮੰਗ