ਨਵੀਂ ਦਿੱਲੀ: ਸਰਕਾਰੀ ਨੌਕਰੀ ਦੀ ਉਡੀਕ ਕਰ ਰਹੇ ਨੌਜਵਾਨਾਂ ਲਈ ਖ਼ੁਸ਼ਖਬਰੀ ਹੈ ਕਿ ਕਈ ਵਿਭਾਗਾਂ ‘ਚ ਭਰਤੀ ਸ਼ੁਰੂ ਹੋਣ ਵਾਲੀ ਹੈ ਜਿਸ ਦੇ ਲਈ ਤੁਸੀਂ ਵੀ ਜਲਦੀ ਤੋਂ ਜਲਦੀ ਅਪਲਾਈ ਕਰ ਸਕਦੇ ਹੋ। ਹੇਠਾਂ ਖ਼ਬਰ ‘ਚ ਜਾਣੋ ਕਿਹੜੇ ਵਿਭਾਗ ‘ਚ ਨਿੱਕਲੀ ਹੈ ਕਿਹੜੀ ਨੌਕਰੀ ਅਤੇ ਕਦੋਂ ਤਕ ਕਰ ਸਕਦੇ ਹੋ ਅਪਲਾਈ।


BARC Recruitment 2019 (ਭਾਬਾ ਪ੍ਰਮਾਣੂੰ ਖੋਜ ਕੇਂਦਰ) ‘ਚ ਵਰਕ ਅਸਿਸਟੈਂਟ ਦੇ ਅਹੂਦੇ ‘ਤੇ 74 ਅਹੁਦੇ ਖਾਲੀ ਹਨ, ਜਿਨ੍ਹਾਂ ‘ਤੇ ਇੱਕ ਜੁਲਾਈ 2019 ਤੋਂ ਪਹਿਲਾਂ ਬਿਨੈ ਕੀਤਾ ਜਾ ਸਕਦਾ ਹੈ ਅਤੇ ਫਾਰਮ ਜਮ੍ਹਾਂ ਕਰਨ ਦੀ ਤਾਰੀਖ਼ ਅੱਜ ਯਾਨੀ 8 ਜੂਨ ਤੋਂ ਸ਼ੁਰੂ ਹੈ।

BHEL Recruitment 2019 (ਭਾਰਤ ਹੈਵੀ ਇਲੈਕਟ੍ਰੋਨਿਕ ਲਿਮਟਿਡ) ਤਹਿਤ ਸੀਨੀਅਰ ਇੰਜੀਨੀਅਰ, ਡਿਪਟੀ ਮੈਨੇਜਰ, ਮੈਨੇਜਰ ਅਤੇ ਸੀਨੀਅਰ ਡਿਪਟੀ ਜਨਰਲ ਮੈਨੇਜਰ ਦੇ ਅਹੁਦਿਆਂ ‘ਤੇ ਭਰਤੀ ਹੋ ਰਹੀ ਹੈ। ਇਨ੍ਹਾਂ ਅਹੁਦਿਆਂ ‘ਤੇ ਅਪਲਾਈ ਕਰਨ ਵਾਲਿਆਂ ਸੀ ਘੱਟੋ ਘੱਟ ਉਮਰ 32 ਸਾਲ ਅਤੇ ਜ਼ਿਆਦਾ ਤੋਂ ਜ਼ਿਆਦਾ 48 ਸਾਲ ਹੋਣੀ ਚਾਹੀਦੀ ਹੈ। ਬਿਨੈ ਕਰਨ ਦੀ ਤਾਰੀਖ਼ 10 ਜੂਨ ਅਤੇ ਆਖਰੀ ਤਾਰੀਖ਼ 22 ਜੂਨ ਹੈ।

BRO Recruitment 2019 (ਬਾਰਡਰ ਸੜਕ ਸੰਗਠਨ) ਤਹਿਤ ਵੱਖ-ਵੱਖ 778 ਅਹੁਦਿਆਂ ਲਈ ਨੌਕਰੀਆਂ ਨਿਕਲੀਆਂ ਹਨ ਜਿਸ ਦੇ ਲਈ ਉਮਰ 18 ਤੋਂ 25 ਸਾਲ ਹੋਣੀ ਚਾਹੀਦੀ ਹੈ ਅਤੇ ਬਿਨੈ ਦੀ ਆਖਰੀ ਤਾਰੀਖ 16 ਜੁਲਾਈ ਹੈ।

ITBP Recruitment 2019 (ਭਾਰਤ ਤਿੱਬਤ ਬਾਰਡਰ ਪੁਲਿਸ ਬੱਲ) ਤਹਿਤ ਕਾਂਸਟੇਬਲ ਦੇ ਅਹੁਦੇ ਲਈ 121 ਭਰਤੀਆਂ ਹੋਣੀਆਂ ਹਨ। ਜਿਨ੍ਹਾਂ ਲਈ ਉਮਰ 18 ਸਾਲ ਤੋਂ 23 ਸਾਲ ਹੋਣੀ ਚਾਹੀਦੀ ਹੈ ਅਤੇ ਮੈਡੀਕਲ ਟੈਸਟ ਤਹਿਤ ਚੋਣ ਕੀਤੀ ਜਾਵੇਗੀ। ਉਮੀਦਵਾਰ www.recruitment.itbpolice.nic.in ‘ਤੇ 21 ਜੂਨ ਤਕ ਅਪਲਾਈ ਕਰ ਸਕਦੇ ਹਨ।

MDL Recruitment (ਮਝਗਾਂਵ ਡਾਕ ਲਿਮੀਟਡ) ਤਹਿਤ ਬੰਪਰ ਭਰਤੀ ਹੋ ਰਹੀ ਹੈ। ਵੱਖ-ਵੱਖ ਅਹੁਦਿਆਂ ਲਈ 26 ਜੂਨ 2019 ਤਕ ਬਿਨੈ ਕਰਨ ਦੀ ਤਾਰੀਖ਼ ਤੈਅ ਕੀਤੀ ਗਈ ਹੈ।

BECIL Recruitment 2019 (
ਬ੍ਰਾਡਕਾਸਟ ਇੰਜੀਨੀਅਰ ਕੰਸਲਟੈਂਟਸ ਲਿਮੀਟਡ) ਤਹਿਤ 30 ਜੂਨ 2019 ਤਕ 278 ਅਹੂਦਿਆਂ ‘ਤੇ ਸਟਾਫ ਲਈ ਬਿਨੈ ਕੀਤਾ ਜਾ ਸਕਦਾ ਹੈ। ਇਸ ਦੇ ਲਈ ਉਮੀਦਵਾਰਾਂ ਦੀ ਉਮਰ 20 ਸਾਲ ਤੋਂ 50 ਸਾਲ ਤਕ ਹੋਣੀ ਚਾਹੀਦੀ ਹੈ।

ਐਸਬੀਆਈ ਤਹਿਤ ਕਈ ਅਹੁਦਿਆਂ ‘ਤੇ ਬੰਪਰ ਭਰਤੀਆਂ ਹੋ ਰਹੀਆਂ ਹਨ। ਭਾਰਤੀ ਸਟੇਟ ਬੈਂਕ 579 ਅਹੁਦਿਆਂ ਲਈ ਭਰਤੀ ਕਰ ਰਿਹਾ ਹੈ ਜਿਨ੍ਹਾਂ ਲਈ 12 ਜੂਨ 2019 ਆਖਰੀ ਮਿਤੀ ਤੈਅ ਕੀਤੀ ਗਈ ਹੈ।

ਰੱਖਿਆ ਖੋਜ ਅਤੇ ਵਿਕਾਸ ਸੰਗਠਨ ‘ਚ 351 ਅਹੁਦਿਆਂ ਲਈ ਬਿਨੈ ਮੰਗੇ ਗਏ ਹਨ। ਜਿਨ੍ਹਾਂ ‘ਤੇ ਆਨਲਾਈਨ ਐਪਲੀਕੇਸ਼ਨ ਅੱਜ ਤੋਂ ਸ਼ੁਰੂ ਹੋ ਰਹੀ ਹੈ।

NMDC ਵਿਭਾਗ 180 ਅਹੁਦਿਆਂ ‘ਤੇ ਭਰਤੀ ਕਰ ਰਿਹਾ ਹੈ। ਇਨ੍ਹਾਂ ਅਹੁਦਿਆਂ ਲਈ ਇੰਟਰਵਿਊ ਰਾਹੀਂ ਚੋਣ ਕੀਤੀ ਜਾਵੇਗੀ।

ਸਰਦਾਰ ਕ੍ਰਿਸ਼ਨਗਰ ਦਾਂਤੀਵਾੜਾ ਖੇਤੀ ਯੂਨੀਵਰਸੀਟੀ ‘ਚ 257 ਜੂਨੀਅਰ ਕਲਰਕ ਦੇ ਅਹੁਦੇ ਖਾਲੀ ਹਨ। ਜਿਨ੍ਹਾਂ ਨੂੰ ਭਰਨ ਦੀ ਪ੍ਰਕੀਰਿਆ ਸ਼ੁਰੂ ਹੋ ਚੁੱਕੀ ਹੈ ਅਤੇ ਇਛੁੱਕ ਉਮੀਦਵਾਰ 2 ਜਲਾਈ 2019 ਤਕ ਅਪਲਾਈ ਕਰ ਸਕਦੇ ਹਨ। ਅਹੂਦਿਆਂ ਦੀ ਗੱਲ ਕਰੀਏ ਤਾਂ ਗੁਜਰਾਤ ਯੂਨੀਵਰਸੀਟੀ ‘ਚ 257, ਆਨੰਦ ਖੇਤੀ ਯੂਨੀਵਰਸੀਟੀ ‘ਚ 60, ਜੂਨਾਗੜ੍ਹ ਖੇਤੀ ਯੂਨੀਵਰਸੀਟੀ ‘ਚ 97, ਨਵਸਾਰੀ ਖੇਤੀ ਯੂਨੀਵਰਸੀਟੀ ‘ਚ 32, ਸਰਦਾਰ ਕ੍ਰਿਸ਼ਨਨਗਰ ਦਾਂਤੀਵਾੜਾ ਖੇਤੀ ਯੁਨੀਵਰਸੀਟੀ ‘ਚ 68 ਅਹੁਦੇ ਖਾਲੀ ਹਨ।

Tamil Nadu Generation and Distribution Corporation Limited ‘ਚ ਗੈਂਗਮੈਨ ਦੇ 5000 ਅਹੁਦੇ ਖਾਲੀ ਹੋ ਰਹੇ ਹਨ ਜਿਨ੍ਹਾਂ ‘ਤੇ 17 ਜੂਨ ਤੋਂ ਪਹਿਲਾਂ ਬਿਨੈ ਕੀਤਾ ਜਾ ਸਕਦਾ ਹੈ।

ਉੱਤਰੀ ਰੇਲਵੇ ‘ਚ ਕਈ ਅਹੂਦਿਆਂ ‘ਤੇ ਵੈਕੇਂਸੀ ਕੱਢੀ ਗਈ ਹੈ। ਬੋਰਡ ਨੇ ਇਸ ਬਾਰੇ ਨੋਟੀਫਿਕੈਸ਼ਨ ਵੀ ਜਾਰੀ ਕੀਤਾ ਹੈ। ਵਿਨੈ ਦੇ ਲਈ ਉਮੀਦਵਾਰ ਵੈੱਬਸਾਈਟ nr.indianrailways.gov.in ‘ਤੇ ਜਾ ਕੇ ਚੈੱਕ ਵੀ ਕਰ ਸਕਦੇ ਹਨ।

NIT Karnataka Recruitment ਨੇ 67 ਐਸੋਸੀਏਟ ਪ੍ਰੋਫੈਸਰ ਅਤੇ ਪ੍ਰੋਫੈਸਰ ਦੇ ਅਹੁਦੇ ਲਈ ਭਰਤੀ ਕਰਨੀ ਹੈ ਜਿਨ੍ਹਾਂ ਲਈ ਬਿਨੈ ਦੀ ਆਖਰੀ ਤਾਰੀਖ਼ 24 ਜੂਨ ਹੈ।

ਕੇਨਰਾ ਬੈਂਕ ‘ਚ ਐਡਵਾਈਜ਼ਰ ਟ੍ਰੇਜਰੀ ਅਹੁਦੇ ਲਈ ਇੱਕ ਲੱਖ ਤੋਂ ਜ਼ਿਆਦਾ ਸੈਲਰੀ ਦੀ ਨੌਕਰੀ ਨਿੱਕਲੀ ਹੈ ਜਿਸ ਦੇ ਲਈ ਅਪਲਾਈ ਕਰਨ ਦੀ ਆਖਰੀ ਮਿਤੀ 10 ਜੂਨ 2019 ਹੈ।

ਏਮਜ਼ ਹਸਪਤਾਲ ਰਾਏਪੁਰ ‘ਚ ਜੂਨੀਅਰ ਹਿੰਦੀ ਟ੍ਰਾਂਸਲੇਟਰ ਦੀ ਪੋਸਟ ਲਈ ਬਿਨੈ ਮੰਗੇ ਗਏ ਹਨ ਜਿਸ ਦੇ ਲਈ ਲਾਸਟ ਡੇਟ 24 ਜੂਨ ਹੈ। ਉਮੀਦਵਾਰਾਂ ਦੀ ਉਮਰ ਸੀਮਾ 30 ਸਾਲ ਰੱਖੀ ਗਈ ਹੈ।

ਪਟਨਾ ਹਾਈ ਕੋਰਟ ਨੇ ਨਿਜੀ ਅਸਿਸਟੈਂਟ ਦੀ ਪੋਸਟ ਲਈ ਵੈਕੇਂਸੀ ਕੱਢੀਆਂ ਹਨ। ਇੱਥੇ ਟੋਟਲ 131 ਅਹੂਦਿਆਂ ਲਈ ਭਰਤੀ ਹੋਣੀ ਹੈ ਅਤੇ ਕੈਡੀਡੇਟ 16 ਜੂਨ ਤਕ ਅਪਲਾਈ ਕਰ ਸਕਦੇ ਹਨ।