ਨਵੀਂ ਦਿੱਲੀ: ਇਸ ਮਹੀਨੇ ਦੇ ਅੰਤ ਤੱਕ ਕੇਂਦਰ ਸਰਕਾਰ ਕੋਰੋਨਾਵਾਇਰਸ ਦੇ ਝਟਕੇ ਨਾਲ ਆਰਥਿਕਤਾ ਨੂੰ ਹੁਲਾਰਾ ਦੇਣ ਲਈ ਵੱਡੇ ਆਰਥਿਕ ਪੈਕੇਜ ਦਾ ਐਲਾਨ ਕਰ ਸਕਦੀ ਹੈ। ਇਹ ਆਰਥਿਕ ਪੈਕੇਜ 1 ਲੱਖ ਕਰੋੜ ਰੁਪਏ ਜਾਂ ਇਸ ਤੋਂ ਵੀ ਵੱਧ ਦਾ ਹੋ ਸਕਦਾ ਹੈ। ਵਿੱਤ ਮੰਤਰਾਲੇ ਦੇ ਸੂਤਰਾਂ ਅਨੁਸਾਰ ਇਹ ਆਰਥਿਕ ਪੈਕੇਜ ਵੱਖ-ਵੱਖ ਖੇਤਰਾਂ ਲਈ ਹੋਵੇਗਾ ਜਿੱਥੇ ਕੋਰੋਨਾ ਵਾਇਰਸ ਦੀ ਸਭ ਤੋਂ ਵੱਧ ਮਾਰ ਹੈ।
ਕਿੱਥੋਂ ਆਵੇਗਾ ਪੈਸਾ
ਕੇਂਦਰ ਸਰਕਾਰ ਇਸ ਪੈਕੇਜ ਲਈ ਰਿਜ਼ਰਵ ਬੈਂਕ ਆਫ ਇੰਡੀਆ ਦੀ ਮਦਦ ਲਵੇਗੀ। ਸੂਤਰਾਂ ਮੁਤਾਬਕ ਕੇਂਦਰ ਸਰਕਾਰ Special Ways and Means Advances ਯੋਜਨਾ ਤਹਿਤ RBI ਤੋਂ ਪੈਸੇ ਲੈ ਸਕਦੀ ਹੈ। ਇਸ ਯੋਜਨਾ ਤਹਿਤ ਕੇਂਦਰ ਸਰਕਾਰ ਸਰਕਾਰੀ ਸਿਕਓਰੀਟੀਜ਼ ਵਿਰੁੱਧ ਆਰਬੀਆਈ ਤੋਂ ਪੈਸੇ ਲਵੇਗੀ।
ਕਿਸ ਨੂੰ ਮਿਲੇਗਾ ਆਰਥਿਕ ਪੈਕੇਜ
ਇਸ ਆਰਥਿਕ ਪੈਕੇਜ ਦੇ ਤਹਿਤ, ਗਰੀਬ ਲੋਕਾਂ ਤੇ ਰੋਜ਼ਾਨਾ ਮਜ਼ਦੂਰਾਂ ਨੂੰ ਸਿੱਧੇ ਆਪਣੇ ਬੈਂਕ ਖਾਤਿਆਂ ਵਿੱਚ ਪੈਸੇ ਦਿੱਤੇ ਜਾ ਸਕਦੇ ਹਨ। ਇਸ ਤੋਂ ਇਲਾਵਾ ਕੋਰੋਨਾਵਾਇਰਸ ਦੀ ਲਪੇਟ 'ਚ ਆਏ ਵੱਖ ਵੱਖ ਸੈਕਟਰ ਜਿਵੇਂ ਕਿ ਐਵੀਏਸ਼ਨ, ਸੈਰ-ਸਪਾਟਾ, ਪ੍ਰਾਹੁਣਚਾਰੀ, ਐਮਐਸਐਮਈ ਆਦਿ ਨੂੰ ਦਿੱਤਾ ਜਾਵੇਗਾ।
ਗਰੀਬਾਂ ਦੇ ਖਾਤੇ 'ਚ ਪੈਸਾ
ਕੇਂਦਰ ਸਰਕਾਰ ਕੋਰੋਨਾ ਵਾਇਰਸ ਦੇ ਤਬਾਹੀ ਕਾਰਨ ਸਭ ਤੋਂ ਕਮਜ਼ੋਰ ਗਰੀਬਾਂ, ਮਜ਼ਦੂਰਾਂ ਤੇ ਘੱਟ ਆਮਦਨੀ ਸਮੂਹਾਂ ਦੇ ਬੈਂਕ ਖਾਤਿਆਂ ਵਿੱਚ ਸਿੱਧੇ ਤੌਰ ‘ਤੇ ਪੈਸੇ ਪਾਉਣ ਦੀ ਯੋਜਨਾ ਸ਼ੁਰੂ ਕਰ ਸਕਦੀ ਹੈ।
ਇਸ ਯੋਜਨਾ ਦੇ ਤਹਿਤ (ਡੀਬੀਟੀ) ਸਕੀਮ ਰਾਹੀਂ ਤਕਰੀਬਨ 10 ਕਰੋੜ ਲੋਕਾਂ ਦੇ ਬੈਂਕ ਖਾਤਿਆਂ ਵਿੱਚ ਪੈਸਾ ਟ੍ਰਾਂਸਫਰ ਕੀਤਾ ਜਾ ਸਕਦਾ ਹੈ। ਹਰ ਬੈਂਕ ਖਾਤੇ 'ਚ ਕਿੰਨਾ ਪੈਸਾ ਜਮ੍ਹਾ ਕੀਤਾ ਜਾਵੇਗਾ ਅਜੇ ਇਸ 'ਤੇ ਕੋਈ ਅੰਤਿਮ ਫੈਸਲਾ ਨਹੀਂ ਲਿਆ ਗਿਆ।
ਐਵੀਏਸ਼ਨ ਲਈ 11000 ਕਰੋੜ ਰੁਪਏ ਦੇ ਪੈਕੇਜ ਤਿਆਰੀ
ਕੋਰੋਨਾਵਾਇਰਸ ਦੀ ਸਭ ਤੋਂ ਜ਼ਿਆਦਾ ਮਾਰ ਐਵੀਏਸ਼ਨ ਸੈਕਟਰ ਨੂੰ ਪਈ ਹੈ। ਇਸ ਲਈ ਸਰਕਾਰ ਐਵੀਏਸ਼ਨ ਸੈਕਟਰ ਨੂੰ ਬਚਾਉਣ ਲਈ ਵਿਸ਼ੇਸ਼ ਪੈਕੇਜ ਦਾ ਐਲਾਨ ਕਰ ਸਕਦੀ ਹੈ।
ਸਰਕਾਰ ਵੱਲੋਂ 1 ਲੱਖ ਕਰੋੜ ਦਾ ਪੈਕੇਜ ਦੇਣ ਦੀ ਤਿਆਰੀ, ਸਿੱਧੇ ਖਾਤਿਆਂ 'ਚ ਆਉਣਗੇ ਪੈਸੇ
ਏਬੀਪੀ ਸਾਂਝਾ
Updated at:
26 Mar 2020 01:29 PM (IST)
ਇਸ ਮਹੀਨੇ ਦੇ ਅੰਤ ਤੱਕ ਕੇਂਦਰ ਸਰਕਾਰ ਕੋਰੋਨਾਵਾਇਰਸ ਦੇ ਝਟਕੇ ਨਾਲ ਆਰਥਿਕਤਾ ਨੂੰ ਹੁਲਾਰਾ ਦੇਣ ਲਈ ਵੱਡੇ ਆਰਥਿਕ ਪੈਕੇਜ ਦਾ ਐਲਾਨ ਕਰ ਸਕਦੀ ਹੈ। ਇਹ ਆਰਥਿਕ ਪੈਕੇਜ 1 ਲੱਖ ਕਰੋੜ ਰੁਪਏ ਜਾਂ ਇਸ ਤੋਂ ਵੀ ਵੱਧ ਦਾ ਹੋ ਸਕਦਾ ਹੈ।
- - - - - - - - - Advertisement - - - - - - - - -