ਨਵੀਂ ਦਿੱਲੀ: ਫੇਮਸ ਸੋਸ਼ਲ ਮੀਡੀਆ ਐਪ ਟਿਕ-ਟੌਕ ਦੀਆਂ ਮੁਸ਼ਕਲਾਂ ਇੱਕ ਵਾਰ ਫੇਰ ਵਧ ਸਕਦੀਆਂ ਹਨ। ਸਰਕਾਰ ਨੇ ਟਿਕ-ਟੌਕ ਦੇ ਨਾਲ ਹੇਲੋ ਐਪ ਨੂੰ ਵੀ ਨੋਟਿਸ ਜਾਰੀ ਕੀਤਾ ਹੈ। ਸਰਕਾਰ ਨੂੰ ਲੱਗਦਾ ਹੈ ਕਿ ਇਹ ਦੋਵੇਂ ਐਪਸ ਦੇਸ਼ ਖਿਲਾਫ ਹੋਣ ਵਾਲੀਆਂ ਗਤੀਵਿਧੀਆਂ ‘ਚ ਸ਼ਾਮਲ ਹਨ। ਇਸ ਲਈ 21 ਸਵਾਲ ਭੇਜ ਕੇ ਦੋਵਾਂ ਪਲੇਟਫਾਰਮਾਂ ਤੋਂ ਜਵਾਬ ਮੰਗੇ ਗਏ ਹਨ। ਜਵਾਬ ਨਾ ਮਿਲਣ ‘ਤੇ ਦੋਵੇਂ ਐਪਸ ਨੂੰ ਬੈਨ ਕੀਤਾ ਜਾ ਸਕਦਾ ਹੈ।


ਇਸ ਤੋਂ ਇਲਾਵਾ ਸਮਾਰਟ ਟੀਵੀ ਦਾ ਮੁੱਦਾ ਵੀ ਰਾਜ ਸਭਾ ‘ਚ ਗੁੰਜਿਆ ਹੈ। ਰਾਜ ਸਭਾ ‘ਚ ਬੀਜੇਪੀ ਸੰਸਦ ਅਮਰ ਸ਼ੰਕਰ ਨੇ ਸਮਾਰਟ ਟੀਵੀ ਹੈਕਿੰਗ ਦਾ ਮੁੱਦਾ ਚੁੱਕਿਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਅਜਿਹੀਆਂ ਘਟਨਾਵਾਂ ਖਿਲਾਫ ਸਖ਼ਤ ਕਦਮ ਚੁੱਕਣੇ ਚਾਹੀਦੇ ਹਨ। ਹੈਕਰਸ ਨੇ ਕੁਝ ਦਿਨ ਪਹਿਲਾਂ ਇੱਕ ਸਮਾਰਟ ਟੀਵੀ ਨੂੰ ਹੈਕ ਕਰ ਇੱਕ ਕੱਪਲ ਦੇ ਬੈਡਰੂਮ ਦੇ ਨਿੱਜੀ ਪਲਾਂ ਨੂੰ ਇੰਟਰਨੈੱਟ ‘ਤੇ ਵਾਇਰਲ ਕਰ ਦਿੱਤਾ ਸੀ।

ਟਿੱਕ ਟੌਕ ਐਪ ਪਹਿਲਾਂ ਵੀ ਵਿਵਾਦਾਂ ‘ਚ ਰਹਿ ਚੁੱਕੀ ਹੈ। ਇਸ ਤੋਂ ਪਹਿਲਾਂ ਵੀ ਐਪ ਨੂੰ ਬੈਨ ਕਰਨ ਦੀ ਮੰਗ ਉੱਠ ਚੁੱਕੀ ਹੈ।