ਨਵੀਂ ਦਿੱਲੀ: ਜਨਵਰੀ-ਮਾਰਚ ਤਿਮਾਹੀ ਲਈ ਸਰਕਾਰ ਨੇ ਜਨਰਲ ਪ੍ਰੋਵੀਡੈਂਟ ਫੰਡ ਤੇ ਹੋਰ ਸਮਾਨ ਫੰਡਾਂ ਉੱਤੇ ਵਿਆਜ ਦਰ ਐਲਾਨੀ ਹੈ। ਵਿੱਤ ਮੰਤਰਾਲੇ ਅਧੀਨ ਆਰਥਿਕ ਮਾਮਲਿਆਂ ਦੇ ਵਿਭਾਗ ਦੇ ਬਜਟ ਵਿਭਾਗ ਨੇ ਹਾਲ ਹੀ ਵਿੱਚ ਨੋਟੀਫਿਕੇਸ਼ਨ ਜਾਰੀ ਕੀਤਾ ਹੈ ਕਿ ਜਨਰਲ ਪ੍ਰੋਵੀਡੈਂਟ ਫੰਡ (ਜੀਪੀਐਫ) ਦੇ ਗਾਹਕਾਂ ਦੇ ਉਧਾਰ ਤੇ ਇਸ ਤਰਾਂ ਦੇ ਹੋਰ ਫੰਡਾਂ ਲਈ ਜਨਵਰੀ 2020 ਤੋਂ ਮਾਰਚ 2020 ਤੱਕ 7.9 ਫੀਸਦ ਦੀ ਵਿਆਜ ਦਰ ਹੋਵੇਗੀ।


ਇਹ ਵਿਆਜ ਦਰ ਇਨ੍ਹਾਂ ਫੰਡਾਂ ਤੇ ਲਾਗੂ ਹੋਵੇਗੀ-
1. ਜਨਰਲ ਪ੍ਰੋਵੀਡੈਂਟ ਫੰਡ (ਕੇਂਦਰੀ ਸੇਵਾਵਾਂ)
2. ਕੰਟਰੀਬਿਊਟਰੀ ਪ੍ਰੋਵੀਡੈਂਟ ਫੰਡ (ਇੰਡੀਆ)
3. ਆਲ ਇੰਡੀਆ ਸਰਵਿਸਜ਼ ਪ੍ਰੋਵੀਡੈਂਟ ਫੰਡ
4. ਸਟੇਟ ਰੇਲਵੇ ਪ੍ਰੋਵੀਡੈਂਟ ਫੰਡ
5. ਜਨਰਲ ਪ੍ਰੋਵੀਡੈਂਟ ਫੰਡ (ਰੱਖਿਆ ਸੇਵਾਵਾਂ)
6. ਭਾਰਤੀ ਆਰਡੀਨੈਂਸ ਵਿਭਾਗ ਪ੍ਰੋਵੀਡੈਂਟ ਫੰਡ
7. ਇੰਡੀਅਨ ਆਰਡਨੈਂਸ ਫੈਕਟਰੀਜ਼ ਵਰਕਮੇਨਜ਼ ਪ੍ਰੋਵੀਡੈਂਟ ਫੰਡ
8. ਇੰਡੀਅਨ ਨੇਵਲ ਡੌਕਯਾਰਡ ਵਰਕਮੇਨਜ਼ ਪ੍ਰੋਵੀਡੈਂਟ ਫੰਡ
9. ਡਿਫੈਂਸ ਸਰਵਿਸਿਜ਼ ਅਧਿਕਾਰੀ ਪ੍ਰੋਵੀਡੈਂਟ ਫੰਡ
10. ਆਰਮਡ ਫੋਰਸਿਜ਼ ਪਰਸੋਨਲ ਪ੍ਰੋਵੀਡੈਂਟ ਫੰਡ