ਨਵੀਂ ਦਿੱਲੀ: ਸੂਤਰਾਂ ਦੇ ਹਵਾਲੇ ਤੋਂ ਖਬਰ ਹੈ ਕਿ ਸਰਕਾਰ ਗਾਂਧੀ ਪਰਿਵਾਰ ਨੂੰ ਦਿੱਤੀ ਗਈ ਐਸਪੀਜੀ (ਵਿਸ਼ੇਸ਼ ਸੁਰੱਖਿਆ ਸਮੂਹ) ਦੀ ਸੁਰੱਖਿਆ ਨੂੰ ਹਟਾ ਰਹੀ ਹੈ। ਕਾਂਗਰਸ ਪ੍ਰਧਾਨ ਸੋਨੀਆ ਗਾਂਧੀ, ਰਾਹੁਲ ਗਾਂਧੀ ਤੇ ਪ੍ਰਿਯੰਕਾ ਗਾਂਧੀ ਨੂੰ ਐਸਪੀਜੀ ਸੁਰੱਖਿਆ ਮਿਲੀ ਹੋਈ ਹੈ। ਹੁਣ ਉਨ੍ਹਾਂ ਨੂੰ ਐਸਪੀਜੀ ਦੀ ਬਜਾਏ ਸੀਆਰਪੀਐਫ ਦੀ ਜ਼ੈੱਡ ਸੁਰੱਖਿਆ ਦਿੱਤੀ ਜਾਵੇਗੀ।

ਸੂਤਰਾਂ ਮੁਤਾਬਕ ਇਹ ਫੈਸਲਾ ਗ੍ਰਹਿ ਮੰਤਰਾਲੇ ਦੀ ਉੱਚ ਪੱਧਰੀ ਮੀਟਿੰਗ 'ਚ ਲਿਆ ਗਿਆ। ਇਸ ਤੋਂ ਪਹਿਲਾਂ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੀ ਸੁਰੱਖਿਆ ਨੂੰ ਵੀ ਹਟਾ ਦਿੱਤਾ ਗਿਆ ਸੀ ਤੇ ਐਸਪੀਜੀ ਕਵਰ ਨੂੰ ਸੀਆਰਪੀਐਫ ਦੀ ਜ਼ੈੱਡ ਪਲੱਸ ਸ਼੍ਰੇਣੀ ਦੀ ਸੁਰੱਖਿਆ ਦਿੱਤੀ ਗਈ ਸੀ।


SPG ਸੁਰੱਖਿਆ ਦੇਸ਼ ਦੀ ਉੱਚ ਪੱਧਰੀ ਸੁਰੱਖਿਆ ਹੈ ਜੋ ਮੌਜੂਦਾ ਪ੍ਰਧਾਨ ਮੰਤਰੀ ਤੇ ਸਾਬਕਾ ਪ੍ਰਧਾਨ ਮੰਤਰੀ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਦਿੱਤੀ ਜਾਂਦੀ ਹੈ। SPG ਨੂੰ ਦੇਸ਼ ਦਾ ਸਭ ਤੋਂ ਬਹਾਦਰ ਸਿਪਾਹੀ ਕਿਹਾ ਜਾਂਦਾ ਹੈ। ਇਸ ਦਾ ਮੁੱਖ ਦਫਤਰ ਨਵੀਂ ਦਿੱਲੀ 'ਚ ਹੈ। ਇਹ ਕੇਂਦਰ ਦੇ ਵਿਸ਼ੇਸ਼ ਸੁਰੱਖਿਆ ਬਲਾਂ ਵਿੱਚੋਂ ਇੱਕ ਹੈ। ਇਨ੍ਹਾਂ ਸੈਨਿਕਾਂ ਦੀ ਚੋਣ ਪੁਲਿਸ, ਅਰਧ ਸੈਨਿਕ ਬਲ (ਬੀਐਸਐਫ, ਸੀਆਈਐਸਐਫ, ਆਈਟੀਬੀਪੀ, ਸੀਆਰਪੀਐਫ) ਤੋਂ ਕੀਤੀ ਜਾਂਦੀ ਹੈ। ਇਹ ਫੋਰਸ ਗ੍ਰਹਿ ਮੰਤਰਾਲੇ ਦੇ ਅਧੀਨ ਹੈ। ਦੱਸ ਦੇਈਏ ਕਿ ਐਸਪੀਜੀ ਹਮਲਾ ਕਰਨ ਵਾਲੀ ਤਾਕਤ ਨਹੀਂ ਬਲਕਿ ਬਚਾਅ ਫੋਰਸ ਹੈ।