ਨਵੀਂ ਦਿੱਲੀ: ਨੌਂ ਨਵੰਬਰ ਨੂੰ ਕਰਤਾਰਪੁਰ ਲਾਂਘੇ ਦਾ ਉਦਘਾਟਨ ਹੋਣਾ ਹੈ ਪਰ ਇਸ ਤੋਂ ਪਹਿਲਾਂ ਅੱਜ ਸਰਹੱਦ 'ਤੇ ਭਾਰਤ-ਪਾਕਿ ਫੌਜਾਂ ਆਹਮੋ-ਸਾਹਮਣੇ ਹੋ ਗਈਆਂ। ਪਾਕਿਸਤਾਨ ਵੱਲੋਂ ਕ੍ਰਿਸ਼ਨਾ ਘਾਟੀ 'ਚ ਫਾਇਰਿੰਗ ਤੋਂ ਬਾਅਦ ਇੱਕ ਵਾਰ ਫਿਰ ਤੰਗਧਾਰ ਸੈਕਟਰ 'ਚ ਸੀਜ਼ਫਾਈਰ ਦੀ ਉਲੰਘਣਾ ਕੀਤੀ ਹੈ। ਪਾਕਿਸਤਾਨ ਦੀ ਗੋਲੀਬਾਰੀ 'ਚ ਇੱਕ ਨਾਗਰਿਕ ਜ਼ਖਮੀ ਹੋ ਗਿਆ। ਭਾਰਤੀ ਫੌਜ ਪਾਕਿਸਤਾਨੀ ਫੌਜ ਨੂੰ ਜਵਾਬ ਦੇ ਰਹੀ ਹੈ ਤੇ ਦੋਵਾਂ ਪਾਸਿਓਂ ਸਰਹੱਦ 'ਤੇ ਗੋਲੀਬਾਰੀ ਜਾਰੀ ਹੈ।


ਇਸ ਤੋਂ ਪਹਿਲਾਂ ਕ੍ਰਿਸ਼ਨਾ ਘਾਟੀ 'ਚ ਪਾਕਿਸਤਾਨ ਦੀ ਗੋਲੀਬਾਰੀ 'ਚ ਇੱਕ ਸੈਨਾ ਦਾ ਜਵਾਨ ਮਾਰਿਆ ਗਿਆ ਸੀ। ਵੀਰਵਾਰ ਦੁਪਹਿਰ ਦੋ ਵਜੇ ਪਾਕਿਸਤਾਨ ਵੱਲੋਂ ਗੋਲੀਬਾਰੀ ਕੀਤੀ ਜਾ ਚੁੱਕੀ ਹੈ। ਪਾਕਿਸਤਾਨ ਨੇ ਫਾਇਰਿੰਗ 'ਚ ਭਾਰਤ ਦੀਆਂ ਅਗਲੀਆਂ ਚੌਕੀਆਂ ਨੂੰ ਨਿਸ਼ਾਨਾ ਬਣਾਇਆ ਹੈ।

ਪਿਛਲੇ ਦੋ-ਤਿੰਨ ਮਹੀਨਿਆਂ ਤੋਂ ਪਾਕਿਸਤਾਨ ਲਗਾਤਾਰ ਸੀਜ਼ਫਾਈਰ ਦੀ ਉਲੰਘਣਾ ਕਰਕੇ ਭਾਰਤ ਨੂੰ ਭੜਕਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਇਸ ਸਾਲ ਹੁਣ ਤਕ ਪਾਕਿਸਤਾਨ ਵੱਲੋਂ 700 ਤੋਂ ਵੱਧ ਵਾਰ ਸੀਜ਼ਫਾਈਰ ਦੀ ਉਲੰਘਣ ਕੀਤਾ ਜਾ ਚੁੱਕਿਆ ਹੈ।