ਮੂਡੀਜ਼ ਦਾ ਮੰਨਣਾ ਹੈ ਕਿ ਭਾਰਤ 'ਚ ਚੱਲ ਰਹੀ ਮੰਦੀ ਲੰਬੇ ਸਮੇਂ ਲਈ ਹੈ। ਮੂਡੀ ਮੁਤਾਬਕ ਮੌਜੂਦਾ ਵਿੱਤੀ ਵਰ੍ਹੇ 'ਚ ਬਜਟ ਘਾਟਾ ਸਰਕਾਰ ਦੇ 3.3 ਪ੍ਰਤੀਸ਼ਤ ਦੇ ਟੀਚੇ ਤੋਂ ਵਧ ਕੇ 3.7 ਪ੍ਰਤੀਸ਼ਤ ਹੋਣ ਦੀ ਉਮੀਦ ਹੈ। ਇਸ ਦਾ ਮੁੱਖ ਕਾਰਨ ਹੌਲੀ ਵਿਕਾਸ ਦਰ ਤੇ ਕਾਰਪੋਰੇਟ ਟੈਕਸ 'ਚ ਕਟੌਤੀ ਹੈ।
ਇਸ ਦੇ ਨਾਲ ਹੀ ਮੂਡੀਜ਼ ਵੱਲੋਂ ਭਾਰਤ ਦੀ ਰੇਟਿੰਗ ਘਟਾਏ ਜਾਣ ਤੋਂ ਬਾਅਦ ਵਿੱਤ ਮੰਤਰਾਲੇ ਨੇ ਕਿਹਾ ਕਿ ਭਾਰਤ ਦੁਨੀਆ ਦੇ ਸਭ ਤੋਂ ਤੇਜ਼ੀ ਨਾਲ ਵਿਕਾਸ ਕਰ ਰਹੀ ਅਰਥਚਾਰਿਆਂ ਵਿੱਚੋਂ ਇੱਕ ਹੈ। ਆਈਐਮਐਫ ਨੇ ਆਪਣੇ ਤਾਜ਼ਾ ਵਿਸ਼ਵ ਆਰਥਿਕ ਨਜ਼ਰੀਏ 'ਚ ਕਿਹਾ ਕਿ ਭਾਰਤੀ ਆਰਥਿਕਤਾ 2019 'ਚ 6.1 ਫੀਸਦ ਦੀ ਦਰ ਨਾਲ ਵਿਕਸਤ ਕਰੇਗੀ, ਜਦਕਿ 2020 'ਚ ਅਰਥ ਵਿਵਸਥਾ 7% ਦੀ ਦਰ ਨਾਲ ਵਿਕਾਸ ਕਰੇਗੀ।