ਨਵੀਂ ਦਿੱਲੀ: 31 ਅਕਤੂਬਰ, 2018 ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੱਲਭ ਭਾਈ ਪਟੇਲ ਦੇ 'ਸਟੈਚੂ ਆਫ਼ ਯੂਨਿਟੀ' ਦਾ ਉਦਘਾਟਨ ਕੀਤਾ ਸੀ। ਇਸ ਬੁੱਤ ਨੂੰ ਬਣੇ ਇੱਕ ਸਾਲ ਤੋਂ ਵੱਧ ਸਮਾਂ ਹੋ ਗਿਆ ਹੈ। 182 ਮੀਟਰ ਉੱਚੀ ਸਟੈਚੂ ਆਫ਼ ਯੂਨਿਟੀ ਸਰਦਾਰ ਵੱਲਭਭਾਈ ਪਟੇਲ ਵਿਸ਼ੇਸ਼ ਤੌਰ 'ਤੇ ਸੈਲਾਨੀਆਂ ਲਈ ਖਿੱਚ ਦਾ ਕੇਂਦਰ ਬਣ ਰਹੀ ਹੈ।


ਦੱਸ ਦਈਏ ਕਿ ਸਟੈਚੂ ਆਫ਼ ਯੂਨਿਟੀ ਘਰੇਲੂ ਤੇ ਵਿਦੇਸ਼ੀ ਸੈਲਾਨੀਆਂ 'ਚ ਇੰਨੀ ਮਸ਼ਹੂਰ ਹੋ ਰਹੀ ਹੈ ਕਿ ਇਸ ਨੇ ਕਮਾਈ ਦੇ ਮਾਮਲੇ 'ਚ ਦੁਨੀਆ ਦੇ ਸੱਤ ਅਜੂਬਿਆਂ 'ਚ ਭਾਰਤ ਦੀ ਇਕਲੌਤੀ ਇਮਾਰਤ ਤਾਜ ਮਹੱਲ ਨੂੰ ਵੀ ਪਿੱਛੇ ਛੱਡ ਦਿੱਤਾ ਹੈ।

ਭਾਰਤ ਦੇ ਪੁਰਾਤੱਤਵ ਸਰਵੇਖਣ ਦੀ ਰਿਪੋਰਟ ਮੁਤਾਬਕ ਸਰਦਾਰ ਵੱਲਭਭਾਈ ਪਟੇਲ ਦੀ ਸਟੈਚੂ ਆਫ਼ ਯੂਨਿਟੀ ਨੇ ਸੈਲਾਨੀਆਂ ਤੋਂ 63 ਕਰੋੜ ਰੁਪਏ ਸਾਲਾਨਾ ਦੀ ਕਮਾਈ ਕੀਤੀ, ਜਦੋਂਕਿ ਤਾਜ ਮਹੱਲ ਨੇ 56 ਕਰੋੜ ਰੁਪਏ ਸਾਲਾਨਾ ਦੀ ਕਮਾਈ ਕੀਤੀ।

ਹਾਲਾਂਕਿ, ਹੈਰਾਨੀ ਦੀ ਗੱਲ ਹੈ ਕਿ ਤਾਜ ਮਹੱਲ ਸੈਲਾਨੀਆਂ ਦੀ ਗਿਣਤੀ ਦੇ ਲਿਹਾਜ਼ ਨਾਲ ਸਟੈਚੂ ਆਫ਼ ਯੂਨਿਟੀ ਤੋਂ ਕਿਤੇ ਅੱਗੇ ਹੈ। ਹਾਲਾਂਕਿ, ਸਟੈਚੂ ਆਫ਼ ਯੂਨਿਟੀ ਅਜੇ ਵੀ ਇਸ ਤੋਂ ਵੱਧ ਕਮਾਈ ਕਰ ਰਹੀ ਹੈ।