ਸੂਚਨਾ ਤੇ ਪ੍ਰਸਾਰਣ ਰਾਜ ਮੰਤਰੀ ਰਾਜਵਰਧਨ ਰਾਠੌੜ ਨੇ ਲੋਕ ਸਭਾ ’ਚ ਦੱਸਿਆ ਕਿ ਕੇਂਦਰ ਸਰਕਾਰ ਨੇ ਇਸ਼ਤਿਹਾਰਾਂ ’ਤੇ 2014-15 ਤੋਂ ਲੈ ਕੇ ਹੁਣ ਤਕ ਕੁਲ 5245.73 ਕਰੋੜ ਰੁਪਏ ਖ਼ਰਚ ਕੀਤੇ ਹਨ।
ਇੱਕ ਸਵਾਲ ਦੇ ਲਿਖਤੀ ਜਵਾਬ ’ਚ ਉਨ੍ਹਾਂ ਵੇਰਵੇ ਦਿੰਦਿਆਂ ਦੱਸਿਆ ਕਿ 2014-15 ’ਚ 979.78 ਕਰੋੜ ਰੁਪਏ, 2015-16 ’ਚ 1160.16 ਕਰੋੜ, 2016-17 ’ਚ 1264.26 ਕਰੋੜ, 2017-18 ’ਚ 1313.57 ਕਰੋੜ ਤੇ 2018 ਤੋਂ ਲੈ ਕੇ 7 ਦਸੰਬਰ ਤਕ 527.96 ਕਰੋੜ ਰੁਪਏ ਖ਼ਰਚੇ ਜਾ ਚੁੱਕੇ ਹਨ।
ਮੰਤਰੀ ਨੇ ਦੱਸਿਆ ਕਿ 2282 ਕਰੋੜ ਰੁਪਏ ਪ੍ਰਕਾਸ਼ਤ ਇਸ਼ਤਿਹਾਰਾਂ ਤੇ 2312.59 ਕਰੋੜ ਰੁਪਏ ਆਡੀਓ-ਵਿਜ਼ੂਅਲ ਮੀਡੀਆ ਰਾਹੀਂ ਖ਼ਰਚੇ ਗਏ। ਇਸ ਤੋਂ ਇਲਾਵਾ 651.14 ਕਰੋੜ ਰੁਪਏ ਆਊਟਡੋਰ ਪਬਲੀਸਿਟੀ ’ਤੇ ਖ਼ਰਚੇ ਗਏ।