ਨਵੀਂ ਦਿੱਲੀ: ਕੇਂਦਰ ਸਰਕਾਰ ਨੇ ਵੇਜ ਕੋਡ ਰੂਲਸ ਦਾ ਡਰਾਫਟ ਜਾਰੀ ਕੀਤਾ ਹੈ। ਇਸ ‘ਚ ਅੱਠ ਦੀ ਥਾਂ ਨੌਂ ਘੰਟੇ ਕੰਮ ਕਰਨ ਦੀ ਸਿਫਾਰਸ਼ ਕੀਤੀ ਗਈ ਹੈ। ਅਜੇ 8 ਘੰਟੇ ਦੇ ਨਿਯਮ ਤਹਿਤ 26 ਦਿਨ ਕੰਮ ਕਰਨ ਤੋਂ ਬਾਅਦ ਤਨਖਾਹ ਤੈਅ ਹੁੰਦੀ ਹੈ। ਜਦਕਿ ਇਸ ‘ਚ ਰਾਸ਼ਟਰੀ ਘੱਟੋ-ਘੱਟ ਤਨਖ਼ਾਹ ‘ਤੇ ਤਸਵੀਰ ਸਾਫ਼ ਨਹੀਂ। ਡਰਾਫਟ ‘ਚ ਕੇਂਦਰ ਨੇ ਜ਼ਿਆਦਾਤਰ ਪੁਰਾਣੇ ਸੁਝਾਵਾਂ ਨੂੰ ਹੀ ਰੱਖਿਆ ਹੈ। ਇਸ ‘ਚ ਮਿਹਨਤਾਨਾ ਤੈਅ ਕਰਨ ਲਈ ਪੂਰੇ ਦੇਸ਼ ਨੂੰ ਤਿੰਨ ਜੀਓਗ੍ਰਾਫੀਕਲ ਵਰਗਾਂ ‘ਚ ਵੰਡਿਆ ਗਿਆ ਹੈ।


ਕਿਰਤ ਮੰਤਰਾਲੇ ਨੇ ਸਾਰੇ ਸਬੰਧਤ ਪੱਖਾਂ ‘ਚ ਇੱਕ ਮਹੀਨੇ ‘ਚ ਸੁਝਾਅ ਮੰਗੇ ਹਨ। ਕੇਂਦਰ ਵੱਲੋਂ ਜਾਰੀ ਡਰਾਫਟ ‘ਚ ਕਿਹਾ ਹੈ ਕਿ ਭਵਿੱਖ ‘ਚ ਇੱਕ ਐਕਸਪਰਟ ਕਮੇਟੀ ਘੱਟੋ-ਘੱਟ ਮਜ਼ਦੂਰੀ ਤੈਅ ਕਰਨ ਦੇ ਮਸਲੇ ‘ਤੇ ਸਿਫਾਰਸ਼ ਸਰਕਾਰ ਨੂੰ ਕਰੇਗੀ।

ਕਿਰਤ ਮੰਤਰਾਲੇ ਨੇ ਜਨਵਰੀ ‘ਚ 375 ਰੁਪਏ ਪ੍ਰਤੀ ਦਿਨ ਮੁਤਾਬਕ ਤਨਖਾਹ ਦੀ ਸਿਫਾਰਸ਼ ਕੀਤੀ ਸੀ। ਪੈਨਲ ਨੇ ਇਸ ਨੂੰ ਜੁਲਾਈ 2018 ‘ਚ ਲਾਗੂ ਕਰਨ ਨੂੰ ਕਿਹਾ ਸੀ। ਮਿਨੀਮਮ ਮੰਥਲੀ ਵੇਜ 9750 ਰੁਪਏ ਰੱਖਣ ਦੀ ਸਿਫਾਰਸ਼ ਕੀਤੀ ਸੀ।