ਨਵੀਂ ਦਿੱਲੀ: ਰਾਜਧਾਨੀ ਦਿੱਲੀ ਅਤੇ ਉਸ ਦੇ ਨੇੜਲੇ ਇਲਾਕਿਆਂ ‘ਚ ਪ੍ਰਦੁਸ਼ਣ ਨਾਲ ਲੋਕਾਂ ਦਾ ਬੁਰਾ ਹਾਲ ਹੋ ਗਿਆ ਹੈ। ਦਿੱਲੀ ਤੋਂ ਇਲਾਵਾ ਨੋਇਡਾ, ਗਾਜ਼ੀਆਬਾਦ, ਗੁਰੂਗ੍ਰਾਮ ‘ਚ ਪ੍ਰਦੁਸ਼ਣ ਖ਼ਤਰਨਾਕ ਪੱਧਰ ‘ਤੇ ਪਹੁੰਚ ਗਿਆ ਹੈ। ਦਿੱਲੀ ਨੂੰ ਪ੍ਰਦੁਸ਼ਣ ਤੋਂ ਬਚਾਉਣ ਲਈ ਹਰ ਮੁਮਕਿਨ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਸੀਐਮ ਅਰਵਿੰਦ ਕੇਜਰੀਵਾਲ ਵੱਲੋਂ ਐਲਾਨਿਆ ਗਿਆ ਔਡ-ਈਵਨ ਫਾਰਮੂਲਾ ਵੀ ਅੱਜ ਯਾਨੀ 4 ਨਵੰਬਰ ਤੋਂ ਸ਼ੁਰੂ ਹੋ ਗਿਆ ਹੈ।


ਦਿੱਲੀ ‘ਚ ਚਾਰ ਨਵੰਬਰ ਤੋਂ 15 ਨਵੰਬਰ ਤਕ ਸੜਕਾਂ ‘ਚ ਔਡ-ਈਵਨ ਫਾਰਮੂਲੇ ਤਹਿਤ ਗੱਡੀਆਂ ਚਲਣਗੀਆਂ। ਜਿਨ੍ਹਾਂ ਦਾ ਉਲੰਘਣ ਕਰਨ ਵਾਲਿਆਂ ਨੂੰ 4000 ਰੁਪਏ ਤਕ ਦਾ ਜ਼ੁਰਮਾਨਾ ਹੈ। ਚਲਾਨ ਤੋਂ ਬਚਣ ਅਤੇ ਦਿੱਲੀ ‘ਚ ਪ੍ਰਦੁਸ਼ਣ ਨੂੰ ਕੁਝ ਕੰਟ੍ਰੋਲ ਕਰਨ ਦੇ ਲਈ ਦਿੱਲੀ ਦੇ ਮੁੱਖ ਮੰਤਰੀ ਨੇ ਲੋਕਾਂ ਨੂੰ ਨਿਯਮਾਂ ਦਾ ਪਾਲਣ ਕਰਨ ਦੀ ਅਪੀਲ ਕੀਤੀ ਹੈ। ਇਸ ਦੇ ਨਾਲ ਹੀ ਇਸ ਨਿਯਮ ਦਾ ਉਲੰਘਣ ਕਰਨ ਦੇ ਚੱਕਰ ‘ਚ ਹੁਣ ਤਕ ਰਾਜਧਾਨੀ ‘ਚ ਦੋ ਦੇ ਚਲਾਨ ਵੀ ਕੱਟੇ ਜਾ ਚੁੱਕੇ ਹਨ।


ਉਧਰ ਪ੍ਰਦੁਸ਼ਣ ਨੂੰ ਲੈਕ ਕੇ ਅੱਕ ਸੁਪਰੀਮ ਕੋਰਟ ‘ਚ ਵੀ ਸੁਣਵਾਈ ਹੋਵੇਗੀ। ਸੁਪਰੀਮ ਕੋਰਟ ਵੱਲੋਂ ਬਣਾਈ ਗਈ ਕਮੇਟੀ ਈਪੀਸੀਏ ਦੀ ਰਿਪੋਰਟ ‘ਤੇ ਵਿਚਾਰ ਕਰੇਗਾ। ਇਸ ਦੇ ਨਾਲ ਹੀ ਕੇਜਰੀਵਾਲ ਨੇ ਟਵੀਟ ਕਰ ਕਿਹਾ, “ਪ੍ਰਦੁਸ਼ਣ ਘੱਟ ਕਰਨ ਦੇ ਲਈ ਅੱਜ ਤੋਂ ਔਡ-ਈਵਨ ਸ਼ੁਰੂ ਹੋ ਰਿਹਾ ਹੈ। ਆਪਣੇ ਲਈ, ਆਪਣੇ ਬੱਚੀਆਂ ਦੀ ਸਿਹਤ ਲਈ ਅਤੇ ਆਪਣੇ ਪਰਿਵਾਰ ਦੇ ਸਾਹਾਂ ਲਈ ਔਡ-ਈਵਨ ਫਾਰਮੂਲੇ ਦੀ ਪਾਲਣਾ ਜ਼ਰੂਰ ਕਰੋ। ਕਾਰ ਸ਼ੇਅਰ ਕਰੋ। ਇਸ ਨਾਲ ਦੋਸਤੀ ਵਧੇਗੀ, ਰਿਸ਼ਤੇ ਬਣਨਗੇ, ਪੈਟਰੋਲ ਬਚੇਗਾ ਅਤੇ ਪ੍ਰਦੁਸ਼ਣ ਵੀ ਘੱਟ ਹੋਵੇਗਾ”।