20 ਰੁਪਏ ਦਾ ਸਿੱਕਾ ਅਕਾਰ ‘ਚ 27 ਐਮਐਮ ਹੋਵੇਗਾ। ਇਸ ਦੇ ਅਗਲੇ ਹਿੱਸੇ ‘ਤੇ ਅਸ਼ੋਕ ਥੰਮ ਦਾ ਸ਼ੇਰ ਤੇ ਹੇਠ ‘ਸਤਿਆਮੇਵ ਜਯਤੇ’ ਲਿਖਿਆ ਹੋਵੇਗਾ। ਸਿੱਕੇ ਦੇ ਖੱਬੇ ਪਾਸੇ ਹਿੰਦੀ ‘ਚ ਭਾਰਤ ਤੇ ਸੱਜੇ ਪਾਸੇ ਅੰਗ੍ਰੇਜੀ ‘ਚ ‘ਇੰਡੀਆ’ ਲਿਖਿਆ ਹੋਵੇਗਾ।
ਸਿੱਕੇ ‘ਤੇ ਰੁਪਏ ਦਾ ਪ੍ਰਤੀਕ ਵੀ ਬਣਿਆ ਹੋਵੇਗਾ। ਦੇਸ਼ ਦੀ ਖੇਤੀ ਪ੍ਰਧਾਨਤਾ ਨੂੰ ਦਿਖਾਉਣ ਲਈ ਅਨਾਜ ਦਾ ਨਿਸ਼ਾਨ ਵੀ ਹੋਵੇਗਾ। ਇਸ ਦੇ ਨਾਲ ਹੀ ਸਿੱਕੇ ‘ਤੇ ਇੰਗਲਿਸ਼ ਤੇ ਹਿੰਦੀ ‘ਚ 20 ਰੁਪਏ ਲਿਖਿਆ ਹੋਵੇਗਾ।
ਪੂਰਾ ਸਿੱਕਾ ਤਾਂਬਾ, ਜਿਸਤ ਤੇ ਨਿੱਕਲ ਧਾਤ ਨੂੰ ਮਿਲਾ ਕੇ ਬਣਾਇਆ ਜਾਵੇਗਾ। ਇਸ ਦਾ ਵਜ਼ਨ ਕਿੰਨਾ ਹੋਵੇਗਾ, ਅਜੇ ਇਸ ਬਾਰੇ ਖੁਲਾਸਾ ਨਹੀਂ। ਕੇਂਦਰ ਸਰਕਾਰ ਨੇ ਇਸ ਤੋਂ ਪਹਿਲਾਂ 2009 ‘ਚ 10 ਰੁਪਏ ਦਾ ਸਿੱਕਾ ਜਾਰੀ ਕੀਤਾ ਸੀ।