ਨਵੀਂ ਦਿੱਲੀ: ਬੇਰੁਜ਼ਗਾਰੀ ਦੀ ਸਮੱਸਿਆ ਨਾਲ ਨਜਿੱਠਣ ਲਈ ਸਰਕਾਰ ਪ੍ਰਾਈਵੇਟ ਕੰਪਨੀਆਂ ਨੂੰ ਨੌਕਰੀ ਦੇਣ ਲਈ ਨੈਸ਼ਨਲ ਕਰੀਅਰ ਸਰਵਿਸ ਸੈਂਟਰ ਦਾ ਇਸਤੇਮਾਲ ਕਰਨ ਦੀ ਤਿਆਰੀ ਕਰ ਰਹੇ ਹੈ। ਸਰਵਿਸ ਸੈਂਟਰ ‘ਤੇ ਰਜਿਸਟਰਡ ਬੇਰੁਜ਼ਗਾਰੀ ਦੀ ਤਾਦਾਦ ਵਧਦੀ ਜਾ ਰਹੀ ਹੈ। ਇਸ ਸੈਂਟਰ ‘ਤੇ ਰਜਿਸਟਰਡ ਬੇਰੁਜ਼ਗਾਰਾਂ ਦੀ ਗਿਣਤੀ ਇੱਕ ਕਰੋੜ ਤੋਂ ਵੀ ਜ਼ਿਆਦਾ ਹੋ ਚੁੱਕੀ ਹੈ। ਹੁਣ ਸਰਕਾਰ ਚਾਹੁੰਦੀ ਹੈ ਕਿ ਹਰ ਛੋਟੀ-ਵੱਡੀ ਨੌਕਰੀ ਦੀ ਸੂਚਨਾ ਇੱਥੇ ਦਿੱਤੀ ਜਾਵੇ। ਇਸ ਨਾਲ ਨੌਕਰੀ ਭਾਲ ਰਹੇ ਨੌਜਵਾਨਾਂ ਨੂੰ ਮੌਕਾ ਮਿਲ ਸਕੇਗਾ। ਨੈਸ਼ਨਲ ਕਰੀਅਰ ਸਰਵਿਸ ਨੂੰ 2015 ‘ਚ ਲੌਂਚ ਕੀਤਾ ਗਿਆ ਸੀ, ਉਦੋਂ ਡੀਓਪੀਟੀ ਵੱਲੋਂ ਸਾਰੇ ਸਰਕਾਰੀ ਮੰਤਰਾਲਿਆਂ ਤੇ ਵਿਭਾਗਾਂ ਨੂੰ ਜਾਰੀ ਨਿਰਦੇਸ਼ ‘ਚ ਕਿਹਾ ਗਿਆ ਸੀ ਕਿ ਜੇਕਰ ਸਰਕਾਰੀ ਅਹੁਦੇ ‘ਤੇ ਨਿਯੁਕਤੀ ਹੋਣੀ ਹੈ ਤਾਂ ਇਸ ਦੀ ਜਾਣਕਾਰੀ ਨੈਸ਼ਨਲ ਕਰੀਅਰ ਸਰਵਿਸ ਸੈਂਟਰ ‘ਤੇ ਦੇਣਾ ਜ਼ਰੂਰੀ ਹੋਵੇਗਾ। ਸਰਕਾਰ ਦੀ ਯੋਜਨਾ ਹੈ ਕਿ ਘੱਟ ਤੋਂ ਘੱਟ ਤਿੰਨ ਦਰਜਨ ਸ਼ਹਿਰਾਂ ‘ਚ ਨੈਸ਼ਨਲ ਕਰੀਅਰ ਸੈਂਟਰ ਖੋਲ੍ਹੇ ਜਾਣ। ਇਸ ‘ਚ ਕੇਂਦਰ ਸਰਕਾਰ ਦੀਆਂ ਸਾਰੀਆਂ ਨੌਕਰੀਆਂ ਬਾਰੇ ਜਾਣਕਾਰੀ ਦੇਣਾ ਵੀ ਜ਼ਰੂਰੀ ਹੋਵੇਗਾ। ਮੋਦੀ ਸਰਕਾਰ ਅਗਲੇ ਕੁਝ ਦਿਨਾਂ ‘ਚ ਸਰਕਾਰੀ ਨੌਕਰੀ ਦੇਣ ਲਈ ਸਭ ਤੋਂ ਫੇਮਸ ਤੇ ਉਪਯੋਗੀ ਵੈਬਸਾਈਟ ਬਣਾਉਣ ਦੀ ਤਿਆਰੀ ਕਰ ਰਹੀ ਹੈ। ਡਿਪਾਰਟਮੈਂਟ ਆਫ਼ ਪਰਸਨਲ ਐਂਡ ਟ੍ਰੇਨਿੰਗ ਨੇ ਸਾਰੇ ਮੰਤਰਾਲਿਆਂ ਤੇ ਵਿਭਾਗਾਂ ਨੂੰ ਕਿਹਾ ਹੈ ਕਿ ਉਹ ਆਪਣੇ ਇੱਥੇ ਹੋਣ ਵਾਲੀ ਹਰ ਭਰਤੀ ਬਾਰੇ ਜਾਣਕਾਰੀ ਪਬਲਿਕ ਡੋਮੇਨ ‘ਤੇ ਪਾਵੇ। DOPT ਦੇ ਨਿਰਦੇਸ਼ਾਂ ਮੁਤਾਬਕ ਹਰ ਤਿੰਨ ਮਹੀਨੇ ‘ਤੇ ਉਨ੍ਹਾਂ ਆਪਣੀ ਵੈੱਬਸਾਈਟ ‘ਤੇ ਪੂਰੀ ਲਿਸਟ ਦੇਣੀ ਪਵੇਗੀ। DOPT ਮੁਤਾਬਕ 31 ਮਾਰਚ ਤੋਂ ਬਾਅਦ ਹੋਈ ਸਾਰੀ ਭਰਤੀਆਂ ਬਾਰੇ ਜਾਣਕਾਰੀ ਦੇਣੀ ਹੋਵੇਗੀ।