ਪ੍ਰਤਾਪਗੜ੍ਹ: ਰਾਜਸਥਾਨ ਦੇ ਪ੍ਰਤਾਪਗੜ੍ਹ ਵਿੱਚ ਜ਼ਿਲ੍ਹਾ ਅਦਾਲਤ ਨੇ ਰੁੱਖ ਕੱਟਣ ਦੇ ਮਾਮਲੇ ਵਿੱਚ ਚਾਰ ਮੁਲਜ਼ਮਾਂ ਨੂੰ ਜ਼ਮਾਤਨ ਦੇਣ ਦੇ ਇਵਜ਼ ਵਿੱਚ 10 ਗੁਣਾ ਬੂਟੇ ਲਾਉਣ ਲਈ ਕਿਹਾ। ਦਰਅਸਲ ਰਮਾ ਉਰਫ ਰਾਮਲਾਲ ਤੇਲੀ, ਜਸਵੰਤ ਧੋਬੀ, ਦਿਨੇਸ਼ ਤੇਲੀ ਤੇ ਮੁਹੰਮਦ ਹੁਸੈਨ 'ਤੇ ਜੰਗਲੀ ਖੇਤਰ ਵਿੱਚ 27 ਰੁੱਖ ਕੱਟਣ ਦਾ ਇਲਜ਼ਾਮ ਸੀ। ਇਨ੍ਹਾਂ ਜੱਜ ਰਾਜੇਂਦਰ ਸ਼ਰਮਾ ਦੀ ਅਦਾਲਤ ਵਿੱਚ ਅਰਜ਼ੀ ਲਾਈ ਸੀ। ਅਦਾਲਤ ਨੇ ਇਸ ਮਾਮਲੇ ਵਿੱਚ ਇਨ੍ਹਾਂ ਨੂੰ ਦੋਸ਼ੀ ਮੰਨਿਆ ਤੇ ਕਿਹਾ ਕਿ ਇਨ੍ਹਾਂ ਨੂੰ ਇੱਕ ਮਹੀਨੇ ਵਿੱਚ ਇਹ ਬੂਟੇ ਲਾਉਣੇ ਹੋਣਗੇ ਤੇ ਇਨ੍ਹਾਂ ਦੀ ਦੇਖਭਾਲ ਵੀ ਕਰਨੀ ਪਏਗੀ।
ਜੰਗਲਾਤ ਮਹਿਕਮੇ ਵੱਲੋਂ ਇਹ ਮਾਮਲਾ ਦਰਜ ਕਰਾਉਣ ਬਾਅਦ ਪੁਲਿਸ ਨੇ ਇਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਸੀ। ਅਦਾਲਤ ਨੇ ਕਿਹਾ ਕਿ ਇਨ੍ਹਾਂ ਲੋਕਾਂ ਨੇ ਅਪਰਾਧਿਕ ਉਦੇਸ਼ ਨਾਲ ਵਾਤਾਵਰਨ ਤੇ ਜੰਗਲਾਤ ਵਿਭਾਗ ਦੀ ਜਾਇਦਾਦ ਨੂੰ ਵੀ ਨੁਕਸਾਨ ਪਹੁੰਚਾਇਆ ਸੀ। ਰੁੱਖ ਕੱਟਣ ਦੀ ਘਟਨਾ 20 ਮਾਰਚ ਦੀ ਹੈ। ਇੱਕ ਨੂੰ ਮੌਕੇ 'ਤੇ ਹੀ ਕਾਬੂ ਕਰ ਲਿਆ ਗਿਆ ਸੀ।
ਜੱਜਾਂ ਨੇ ਕਿਹਾ ਕਿ ਮੁਲਜ਼ਮਾਂ ਨੂੰ 270 ਬੂਟੇ ਲਾਉਣ ਦੀ ਫੋਟੋ ਵੀ ਅਦਾਲਤ ਵਿੱਚ ਪੇਸ਼ ਕਰਨੀ ਪਏਗੀ। ਜੰਗਲਾਤ ਵਿਭਾਗ ਦੀ ਟੀਮ ਇਨ੍ਹਾਂ ਬੂਟਿਆਂ ਦਾ ਨਿਰੀਖਣ ਕਰਕੇ ਅਦਾਲਤ ਵਿੱਚ ਰਿਪੋਰਟ ਪੇਸ਼ ਕਰੇਗੀ ਤਾਂਕਿ ਮੁਲਜ਼ਮ ਸਜ਼ਾ ਦਾ ਪਾਲਣ ਕਰ ਸਕਣ। ਜੱਜ ਨੇ ਇਹ ਵੀ ਕਿਹਾ ਕਿ ਮੁਲਜ਼ਮਾਂ ਨੂੰ ਹਰ ਤਿੰਨ ਮਹੀਨੇ ਬੂਟਿਆਂ ਦੇ ਜਿਊਂਦੇ ਹੋਣ ਦੀ ਜਾਣਕਾਰੀ ਵੀ ਦੇਣੀ ਪਏਗੀ।
ਅਨੋਖਾ ਫੈਸਲਾ! 27 ਰੁੱਖ ਕੱਟਣ ਬਦਲੇ ਅਦਾਲਤ ਨੇ ਦਿੱਤੀ 270 ਬੂਟੇ ਲਾਉਣ ਤੇ ਸੰਭਾਲਣ ਦੀ ਸਜ਼ਾ
ਏਬੀਪੀ ਸਾਂਝਾ
Updated at:
05 Jun 2019 03:35 PM (IST)
ਜੱਜਾਂ ਨੇ ਕਿਹਾ ਕਿ ਮੁਲਜ਼ਮਾਂ ਨੂੰ 270 ਬੂਟੇ ਲਾਉਣ ਦੀ ਫੋਟੋ ਵੀ ਅਦਾਲਤ ਵਿੱਚ ਪੇਸ਼ ਕਰਨੀ ਪਏਗੀ। ਜੰਗਲਾਤ ਵਿਭਾਗ ਦੀ ਟੀਮ ਇਨ੍ਹਾਂ ਬੂਟਿਆਂ ਦਾ ਨਿਰੀਖਣ ਕਰਕੇ ਅਦਾਲਤ ਵਿੱਚ ਰਿਪੋਰਟ ਪੇਸ਼ ਕਰੇਗੀ ਤਾਂਕਿ ਮੁਲਜ਼ਮ ਸਜ਼ਾ ਦਾ ਪਾਲਣ ਕਰ ਸਕਣ।
ਸੰਕੇਤਕ ਤਸਵੀਰ
- - - - - - - - - Advertisement - - - - - - - - -