ਗ੍ਰੰਥੀ ਦਾ ਗੁਰਦੁਆਰੇ ਦੇ ਅੰਦਰ ਕਤਲ, ਦੂਜੇ ਗ੍ਰੰਥੀ ਨੇ ਤਬਲੇ ਨਾਲ ਕੀਤਾ ਹਮਲਾ
ਏਬੀਪੀ ਸਾਂਝਾ | 06 Dec 2020 09:49 AM (IST)
ਰਾਜਧਾਨੀ ਦਿੱਲੀ ਦੇ ਆਰਕੇਪੁਰਮ ਵਿੱਚ ਸਥਿਤ ਗੁਰਦੁਆਰੇ ਦੇ ਅੰਦਰ ਸ਼ੁਕਰਵਾਰ ਸਵੇਰੇ ਰਵਿੰਦਰ ਸਿੰਘ ਨਾਮੀ ਗ੍ਰੰਥੀ ਤੇ ਇੱਕ ਦੂਜੇ ਗ੍ਰੰਥੀ ਨੇ ਜਾਨਲੇਵਾ ਹਮਲਾ ਕਰ ਦਿੱਤਾ।
ਨਵੀਂ ਦਿੱਲੀ: ਰਾਜਧਾਨੀ ਦਿੱਲੀ ਦੇ ਆਰਕੇਪੁਰਮ ਵਿੱਚ ਸਥਿਤ ਗੁਰਦੁਆਰੇ ਦੇ ਅੰਦਰ ਸ਼ੁਕਰਵਾਰ ਸਵੇਰੇ ਰਵਿੰਦਰ ਸਿੰਘ ਨਾਮੀ ਗ੍ਰੰਥੀ ਤੇ ਇੱਕ ਦੂਜੇ ਗ੍ਰੰਥੀ ਨੇ ਜਾਨਲੇਵਾ ਹਮਲਾ ਕਰ ਦਿੱਤਾ। ਸ਼ਨੀਵਾਰ ਸਵੇਰੇ ਇਲਾਜ ਦੌਰਾਨ ਰਵਿੰਦਰ ਸਿੰਘ ਦੀ ਇਲਾਜ ਦੌਰਾਨ ਮੌਤ ਹੋ ਗਈ। ਦਿੱਲੀ ਪੁਲਿਸ ਅਧਿਕਾਰੀਆਂ ਦੇ ਮੁਤਾਬਕ ਸ਼ੁਕਰਵਾਰ ਸਵੇਰੇ ਕੀਰਤਨ ਤੇ ਪਾਠ ਦੇ ਸਮੇਂ ਰਵਿੰਦਰ ਸਿੰਘ ਤੇ ਦਰਸ਼ਨ ਸਿੰਘ ਨਾਮ ਦੇ ਗ੍ਰੰਥੀਆਂ ਵਿਚਾਲੇ ਕਿਸੇ ਗੱਲ ਤੇ ਝਗੜਾ ਹੋ ਗਿਆ ਸੀ ਜਿਸ ਤੋਂ ਬਾਅਦ ਗੁੱਸੇ ਵਿੱਚ ਆਏ ਦਰਸ਼ਨ ਸਿੰਘ ਨੇ ਰਵਿੰਦਰ ਸਿੰਘ ਤੇ ਤਬਲੇ ਨਾਲ ਹਮਲਾ ਕਰ ਦਿੱਤਾ। ਇਸ ਦੌਰਾਨ ਰਵਿੰਦਰ ਦੀ ਪਤਨੀ ਜਦੋਂ ਵਿੱਚ ਬਚਾਅ ਕਰਨ ਆਈ ਤਾਂ ਦਰਸ਼ਨ ਨੇ ਉਸ ਤੇ ਵੀ ਹਮਲਾ ਕਰ ਦਿੱਤਾ।ਜ਼ਖਮੀ ਰਵਿੰਦਰ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਵਿੱਚ ਭਰਤੀ ਕੀਤਾ ਗਿਆ ਸੀ ਜਿੱਥੇ ਸ਼ਨੀਵਾਰ ਨੂੰ ਰਵਿੰਦਰ ਨੇ ਇਲਾਜ ਦੌਰਾਨ ਦਮ ਤੋੜ ਦਿੱਤਾ। ਡਾਕਟਰਾਂ ਮੁਤਾਬਕ ਰਵਿੰਦਰ ਦੇ ਸਿਰ ਤੇ ਕਾਫੀ ਜ਼ਿਆਦਾ ਸੱਟ ਵੱਜੀ ਸੀ। ਮ੍ਰਿਤਕ ਦੀ ਪਤਨੀ ਦਾ ਹਸਪਤਾਲ ਵਿੱਚ ਹੀ ਇਲਾਜ ਚੱਲ ਰਿਹਾ ਹੈ। ਦਿੱਲੀ ਪੁਲਿਸ ਨੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਮੁਤਾਬਕ ਮੁਲਜ਼ਮ ਦਰਸ਼ਨ ਸਿੰਘ ਵਾਰਦਾਤ ਤੋਂ ਬਾਅਦ ਫਰਾਰ ਹੈ। ਪੁਲਿਸ ਟੀਮਾਂ ਉਸਦੀ ਤਲਾਸ਼ ਕਰ ਰਹੀਆਂ ਹਨ। ਪੁਲਿਸ ਮੁਤਾਬਕ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਤੋਂ ਬਾਅਦ ਹੀ ਹੱਤਿਆ ਦੀ ਅਸਲੀ ਵਜ੍ਹਾ ਦਾ ਪਤਾ ਲੱਗ ਸਕੇਗਾ।