ਜੰਮੂ-ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ 'ਚ ਅੱਜ ਅੱਤਵਾਦੀਆਂ ਨੇ ਸੁਰੱਖਿਆ ਬਲਾਂ 'ਤੇ ਗ੍ਰਨੇਡਾਂ ਨਾਲ ਹਮਲਾ ਕੀਤਾ। ਗ੍ਰਨੇਡ ਹਮਲੇ ਵਿੱਚ ਸੱਤ ਨਾਗਰਿਕਾਂ ਨੂੰ ਮਾਮੂਲੀ ਸੱਟਾਂ ਲੱਗੀਆਂ। ਜੰਮੂ ਕਸ਼ਮੀਰ ਪੁਲਿਸ ਨੇ ਕਿਹਾ ਸਾਰੇ ਜ਼ਖ਼ਮੀਆਂ ਦੀ ਸਿਹਤ ਸਥਿਰ ਹੈ।
ਇੱਕ ਦਿਨ ਪਹਿਲਾਂ ਪੁਲਵਾਮਾ ਜ਼ਿਲ੍ਹੇਵਿਚ ਸੁਰੱਖਿਆ ਬਲਾਂ ਨੇ ਲਸ਼ਕਰ-ਏ-ਤੋਇਬਾ ਦੇ ਇੱਕ ਸਹਾਇਕ ਨੂੰ ਗ੍ਰਿਫਤਾਰ ਕੀਤਾ ਸੀ ਅਤੇ ਉਸ ਕੋਲੋਂ ਵਿਸਫੋਟਕ ਅਤੇ ਹੋਰ ਚੀਜ਼ਾਂ ਬਰਾਮਦ ਕੀਤੀਆਂ ਸੀ। ਉਸ ਦੀ ਪਛਾਣ ਅਕੀਫ ਅਹਿਮਦ ਤੇਲੀ ਵਜੋਂ ਹੋਈ। ਉਹ ਅਵੰਤੀਪੁਰਾ ਦੇ ਚੈਰੋ ਦਾ ਵਸਨੀਕ ਹੈ।
ਨਵੇਂ ਸਾਲ ਦੇ ਪਹਿਲੇ ਦਿਨ ਪਾਕਿਸਤਾਨ ਨੇ ਕੰਟਰੋਲ ਰੇਖਾ 'ਤੇ ਗੋਲੀਆਂ ਚਲਾਈਆਂ
ਨਵੇਂ ਸਾਲ 'ਤੇ ਵੀ ਪਾਕਿਸਤਾਨ ਆਪਣੀਆਂ ਹਰਕੱਤਾਂ ਤੋਂ ਬਾਜ ਨਹੀਂ ਆਇਆ। ਸਰਹੱਦ ਪਾਰੋਂ ਕੰਟਰੋਲ ਰੇਖਾ 'ਤੇ ਲਗਾਤਾਰ ਫਾਇਰਿੰਗ ਦੀਆਂ ਖ਼ਬਰਾਂ ਆ ਰਹੀਆਂ ਹਨ। ਪਾਕਿਸਤਾਨੀ ਸੈਨਾ ਨੇ ਸ਼ੁੱਕਰਵਾਰ ਨੂੰ ਜੰਮੂ-ਕਸ਼ਮੀਰ ਦੇ ਰਾਜੌਰੀ ਜ਼ਿਲੇ ਵਿਚ ਕੰਟਰੋਲ ਰੇਖਾ 'ਤੇ ਅੱਗੇ ਚੌਕੀਆਂ 'ਤੇ ਗੋਲੀਆਂ ਚਲਾਈਆਂ। ਇਸ ਘਟਨਾ ਵਿਚ ਭਾਰਤੀ ਫੌਜ ਦਾ ਇੱਕ ਜਵਾਨ ਸ਼ਹੀਦ ਹੋ ਗਿਆ ਸੀ।
ਪ੍ਰਧਾਨ ਮੰਤਰੀ ਮੋਦੀ ਨੇ IIM ਸੰਬਲਪੁਰ ਦੇ ਕੈਂਪਸ ਦਾ ਰੱਖਿਆ ਨੀਂਹ ਪੱਥਰ, ਕਿਹਾ- ਇਹ ਸੰਸਥਾ ਓਡੀਸਾ ਨੂੰ ਪ੍ਰਬੰਧਨ ਜਗਤ ਵਿਚ ਨਵੀਂ ਪਛਾਣ ਦੇਵੇਗੀ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
Grenade Attack: ਪੁਲਵਾਮਾ ਦੇ ਤ੍ਰਾਲ 'ਚ ਸੁਰੱਖਿਆ ਬਲਾਂ 'ਤੇ ਗ੍ਰੇਨੇਡ ਨਾਲ ਹਮਲਾ, ਸੱਤ ਨਾਗਰਿਕ ਜ਼ਖ਼ਮੀ
ਏਬੀਪੀ ਸਾਂਝਾ
Updated at:
02 Jan 2021 01:05 PM (IST)
ਜੰਮੂ-ਕਸ਼ਮੀਰ ਵਿਚ ਇਸ ਸਾਲ 203 ਅੱਤਵਾਦੀ ਮਾਰੇ ਗਏ ਸੀ। ਇਨ੍ਹਾਂ ਚੋਂ 166 ਸਥਾਨਕ ਸੀ ਅਤੇ 37 ਪਾਕਿਸਤਾਨੀ ਜਾਂ ਵਿਦੇਸ਼ੀ ਮੂਲ ਦੇ ਸੀ। ਸਾਲ 2020 ਵਿਚ ਅੱਤਵਾਦ ਨਾਲ ਸਬੰਧਤ 96 ਘਟਨਾਵਾਂ ਹੋਈਆਂ। ਇਨ੍ਹਾਂ ਘਟਨਾਵਾਂ ਵਿੱਚ 43 ਆਮ ਨਾਗਰਿਕ ਵੀ ਮਾਰੇ ਗਏ ਜਦਕਿ 92 ਹੋਰ ਜ਼ਖ਼ਮੀ ਹੋਏ।
ਸੰਕੇਤਕ ਤਸਵੀਰ
- - - - - - - - - Advertisement - - - - - - - - -