ਜਨਵਰੀ 'ਚ ਇੰਨੇ ਲੱਖ ਕਰੋੜ ਰੁਪਏ ਜੀਐਸਟੀ ਹੋਇਆ ਇੱਕਠਾ
ਏਬੀਪੀ ਸਾਂਝਾ | 01 Feb 2020 07:48 PM (IST)
ਜਨਵਰੀ ਵਿੱਚ ਲਗਾਤਾਰ ਤੀਜੇ ਮਹੀਨੇ ਜੀਐਸਟੀ 1 ਲੱਖ ਕਰੋੜ ਰੁਪਏ ਦੇ ਅੰਕੜੇ ਨੂੰ ਪਾਰ ਕਰ ਗਿਆ ਹੈ। ਆਰਜ਼ੀ ਸੰਖਿਆ ਮੁਤਾਬਿਕ ਜਨਵਰੀ ਵਿੱਚ ਜੀਐਸਟੀ ਦਾ ਕੁੱਲ ਮਾਲੀਆ 1.1 ਲੱਖ ਕਰੋੜ ਰੁਪਏ ਸੀ।
ਨਵੀਂ ਦਿੱਲੀ: ਜਨਵਰੀ ਵਿੱਚ ਲਗਾਤਾਰ ਤੀਜੇ ਮਹੀਨੇ ਜੀਐਸਟੀ 1 ਲੱਖ ਕਰੋੜ ਰੁਪਏ ਦੇ ਅੰਕੜੇ ਨੂੰ ਪਾਰ ਕਰ ਗਿਆ ਹੈ। ਆਰਜ਼ੀ ਸੰਖਿਆ ਮੁਤਾਬਿਕ ਜਨਵਰੀ ਵਿੱਚ ਜੀਐਸਟੀ ਦਾ ਕੁੱਲ ਮਾਲੀਆ 1.1 ਲੱਖ ਕਰੋੜ ਰੁਪਏ ਸੀ। ਸੀਨੀਅਰ ਟੈਕਸ ਅਧਿਕਾਰੀਆਂ ਨਾਲ ਇੱਕ ਉੱਚ ਪੱਧਰੀ ਬੈਠਕ ਤੋਂ ਬਾਅਦ ਜੀਐਸਟੀ ਕੁਲੈਕਸ਼ਨ ਮਾਲੀਆ ਸਕੱਤਰ ਅਜੈ ਭੂਸ਼ਣ ਪਾਂਡੇ ਦੁਆਰਾ ਨਿਰਧਾਰਤ ਟੀਚੇ ਦੇ ਅਨੁਕੂਲ ਹੈ। ਇਸ ਮਹੀਨੇ ਦੌਰਾਨ ਘਰੇਲੂ ਜੀਐਸਟੀ ਦਾ ਕੁਲੈਕਸ਼ਨ ਲੱਗਭਗ 86,453 ਕਰੋੜ ਰੁਪਏ ਹੈ ਜਦੋਂਕਿ ਆਈਜੀਐਸਟੀ ਅਤੇ ਸੈੱਸ ਕੁਲੈਕਸ਼ਨ ਰਾਹੀਂ 23,597 ਕਰੋੜ ਰੁਪਏ ਇਕੱਤਰ ਕੀਤੇ ਗਏ ਹਨ।