ਨਵੀਂ ਦਿੱਲੀ: ਦਿੱਲੀ ਦੇ ਜਾਮੀਆ ਇਲਾਕੇ 'ਚ ਹੋਈ ਫਾਇਰਿੰਗ ਦੇ ਦੋ ਦਿਨ ਬਾਅਦ ਸ਼ਾਹੀਨ ਬਾਗ਼ 'ਚ ਵੀ ਫਾਇਰਿੰਗ ਹੋਈ ਹੈ। ਸ਼ਾਹੀਨ ਬਾਗ਼ 'ਚ ਪੁਲਿਸ ਬੈਰਿਕੇਡ ਦੇ ਨਜ਼ਦੀਕ ਫਾਇਰਿੰਗ ਕਰਨ ਵਾਲੇ ਸ਼ਖ਼ਸ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ ਤੇ ਉਸ ਤੋਂ ਪੁੱਛ-ਗਿੱਛ ਜਾਰੀ ਹੈ। ਇਸ ਦੌਰਾਨ ਕਿਸੇ ਵੀ ਤਰ੍ਹਾਂ ਦੇ ਜਾਨੀ ਨੁਕਸਾਨ ਤੋਂ ਬਚਾਅ ਰਿਹਾ।


ਦਸ ਦਈਏ ਕਿ ਸ਼ਾਹੀਨ ਬਾਗ਼ 'ਚ ਪਿਛਲੇ ਕਰੀਬ ਢੇਡ ਮਹੀਨੇ ਤੋਂ ਨਾਗਰਿਕਤਾ ਕਨੂੰਨ ਦੇ ਖ਼ਿਲਾਫ਼ ਪ੍ਰਦਰਸ਼ਨ ਚਲ ਰਿਹਾ ਹੈ। ਪੁਲਿਸ ਨੇ ਦੱਸਿਆ ਕਿ ਆਰੋਪੀ ਦਾ ਨਾਂ ਕਪਿਲ ਗੁਰਜਰ ਹੈ। ਸ਼ਾਹੀਨ ਬਾਗ਼ ਥਾਣੇ ਲੈ ਜਾ ਕੇ ਪੁਲਿਸ ਕਪਿਲ ਗੁਰਜਰ ਤੋਂ ਪੁੱਛ-ਗਿੱਛ ਕਰ ਰਹੀ ਹੈ।

ਪੁਲਿਸ ਨੇ ਦੱਸਿਆ ਕਿ ਇਹ ਵਿਅਕਤੀ ਹਵਾ 'ਚ ਫਾਇਰਿੰਗ ਕਰ ਰਿਹਾ ਸੀ, ਜਿਸ ਨੂੰ ਤੁਰੰਤ ਗ੍ਰਿਫਤਾਰ ਕਰ ਲਿਆ ਗਿਆ।