ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਕਿਹਾ, “ਅੱਜ ਭਾਰਤ ਸਾਹਮਣੇ ਮੁੱਖ ਮੁੱਦਾ ਬੇਰੁਜ਼ਗਾਰੀ ਅਤੇ ਆਰਥਿਕਤਾ ਦੀ ਸਥਿਤੀ ਹੈ। ਇਸ 'ਚ ਕੋਈ ਕੇਂਦਰੀ ਠੋਸ ਰਣਨੀਤਕ ਯੋਜਨਾ ਇਸ ਬਜਟ 'ਚ ਨਹੀਂ ਸੀ। ਇਤਿਹਾਸ 'ਚ ਸਭ ਤੋਂ ਲੰਬਾ ਬਜਟ ਸੀ, ਪਰ ਇਸ ਵਿਚ ਕੁਝ ਵੀ ਨਹੀਂ ਸੀ, ਇਹ ਖੋਖਲਾ ਸੀ।"
ਕਾਂਗਰਸ ਨੇਤਾ ਰਣਦੀਪ ਸੁਰਜੇਵਾਲਾ ਨੇ ਵੀ ਬਜਟ ਨੂੰ ਲੈ ਕੇ ਟਵਿੱਟਰ ‘ਤੇ ਨਿਸ਼ਾਨਾ ਸਾਧਿਆ ਹੈ। ਉਸਨੇ ਕਿਹਾ, "ਨਿਰਮਲਾ ਜੀ, 1. ਪੰਜ ਟ੍ਰਿਲੀਅਨ ਆਰਥਿਕਤਾ ਜੁਮਲਾ ਹੀ ਨਿਕਲੀ?" 2. ਬਜਟ ‘ਚ ਰੁਜ਼ਗਾਰ ਸ਼ਬਦ ਦਾ ਜ਼ਿਕਰ ਤਕ ਨਹੀਂ? 3. ਪੰਜ ਨਵੇਂ ਸਮਾਰਟ ਸਿਟੀ ਬਣਨਗੇ? ਪਿਛਲੇ ਸੌ ਸਮਾਰਟ ਸ਼ਹਿਰਾਂ ਦਾ ਜ਼ਿਕਰ ਤਕ ਨਹੀਂ? 4. ਗਰੀਬੀ ਰੇਖਾ ਤੋਂ ਹੇਠਾਂ ਰਹਿਣ ਵਾਲੇ ਲੋਕਾਂ ਦੀ ਗਿਣਤੀ ਕਿਵੇਂ ਵਧੀ ਗਈ?"
ਆਨੰਦ ਸ਼ਰਮਾ ਨੇ ਵਿੱਤ ਮੰਤਰੀ 'ਤੇ ਵਰ੍ਹਦਿਆਂ ਕਿਹਾ, "ਸੰਘਣੀ ਭਾਸ਼ਾ ਅਤੇ ਉੱਚੀ ਆਵਾਜ਼ ਨਾਲ ਬੋਲਣ ਅਤੇ ਪੁਰਾਣੀਆਂ ਗੱਲਾਂ ਬੋਲਣ ਦਾ ਕੋਈ ਮਤਲਬ ਨਹੀਂ ਹੈ।"