ਨਵੀਂ ਦਿੱਲੀ: ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਸ਼ਨੀਵਾਰ ਨੂੰ ਕਿਹਾ ਕਿ ਸਰਕਾਰ 2025 ਤੱਕ ਟੀਬੀ ਦੇ ਰੋਗ ਦੇ ਖਾਤਮੇ ਲਈ ਇੱਕ ਮੁਹਿੰਮ ਸ਼ੁਰੂ ਕਰੇਗੀ। ਸੀਤਾਰਮਨ ਨੇ 2020-21 ਦਾ ਬਜਟ ਪੇਸ਼ ਕਰਦਿਆਂ ਦੇਸ਼ ਦੇ ਸਾਰੇ ਜ਼ਿਲ੍ਹਿਆਂ ਵਿੱਚ ਜਨ ਔਸ਼ਧੀ ਕੇਂਦਰਾਂ ਦਾ ਵਿਸਤਾਰ ਕਰਨ ਲਈ ਪ੍ਰਸਤਾਵਿਤ ਕੀਤਾ ਤਾਂ ਜੋ ਸਸਤੀਆਂ ਕੀਮਤਾਂ ’ਤੇ ਦਵਾਈਆਂ ਦਿੱਤੀਆਂ ਜਾ ਸਕਣ।
ਵਿੱਤ ਮੰਤਰੀ ਨੇ ਕਿਹਾ ਕਿ ਮੈਡੀਕਲ ਉਪਕਰਣਾਂ 'ਤੇ ਲਏ ਟੈਕਸਾਂ ਤੋਂ ਹੋਣ ਵਾਲੇ ਖਰਚੇ ਦੀ ਵਰਤੋਂ ਹਸਪਤਾਲ ਦੇ ਨਿਰਮਾਣ ਲਈ ਕੀਤੀ ਜਾਏਗੀ। ਉਨ੍ਹਾਂ ਕਿਹਾ ਕਿ ਜ਼ਿਲ੍ਹਿਆਂ ਵਿੱਚ ਹਸਪਤਾਲ ਬਣਾਉਣ ਅਤੇ ਖੇਤੀਬਾੜੀ ਉਤਪਾਦਾਂ ਲਈ ਗੋਦਾਮਾਂ ਦੇ ਬਣਾਉਣ ਲਈ ਪੈਸੇ ਦਿੱਤੇ ਜਾਣਗੇ।
ਉਨ੍ਹਾਂ ਕਿਹਾ ਕਿ ਸਰਕਾਰ ਨੇ ਪੇਂਡੂ ਵਿਕਾਸ ਅਤੇ ਪੰਚਾਇਤ ਰਾਜ ਲਈ 1.23 ਲੱਖ ਕਰੋੜ ਰੁਪਏ ਅਲਾਟ ਕੀਤੇ ਹਨ ਜਦੋਂਕਿ ਖੇਤੀਬਾੜੀ ਅਤੇ ਇਸ ਨਾਲ ਜੁੜੇ ਕੰਮਾਂ ਲਈ 1.6 ਲੱਖ ਕਰੋੜ ਰੁਪਏ ਅਲਾਟ ਕੀਤੇ ਗਏ ਹਨ।
ਸੀਤਾਰਮਨ ਨੇ ਕਿਹਾ ਕਿ ਸਰਕਾਰ ਪਸ਼ੂਧਨ ਦੇ ਉਤਪਾਦਨ ਨੂੰ ਵਧਾਉਣ ਲਈ ਨਕਲੀ ਵੀਰਜ ਉਤਪਾਦਨ ਨੂੰ 30 ਪ੍ਰਤੀਸ਼ਤ ਤੋਂ ਵਧਾ ਕੇ 70 ਪ੍ਰਤੀਸ਼ਤ ਕਰਨ ਦੀ ਯੋਜਨਾ ਬਣਾ ਰਹੀ ਹੈ। 2022 ਤੱਕ ਮੱਛੀ ਦੇ ਉਤਪਾਦਨ ਵਿੱਚ 200 ਮਿਲੀਅਨ ਟਨ ਵਾਧਾ ਕਰਨ ਦੀ ਯੋਜਨਾ ਹੈ।
ਸਰਕਾਰ 2025 ਤੱਕ ਟੀਬੀ ਰੋਗ ਦੇ ਖਾਤਮੇ ਲਈ ਸ਼ੁਰੂ ਕਰੇਗੀ ਇੱਕ ਮੁਹਿੰਮ
ਏਬੀਪੀ ਸਾਂਝਾ
Updated at:
01 Feb 2020 02:22 PM (IST)
ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਸ਼ਨੀਵਾਰ ਨੂੰ ਕਿਹਾ ਕਿ ਸਰਕਾਰ 2025 ਤੱਕ ਟੀਬੀ ਦੇ ਰੋਗ ਦੇ ਖਾਤਮੇ ਲਈ ਇੱਕ ਮੁਹਿੰਮ ਸ਼ੁਰੂ ਕਰੇਗੀ। ਸੀਤਾਰਮਨ ਨੇ 2020-21 ਦਾ ਬਜਟ ਪੇਸ਼ ਕਰਦਿਆਂ ਦੇਸ਼ ਦੇ ਸਾਰੇ ਜ਼ਿਲ੍ਹਿਆਂ ਵਿੱਚ ਜਨ ਔਸ਼ਧੀ ਕੇਂਦਰਾਂ ਦਾ ਵਿਸਤਾਰ ਕਰਨ ਲਈ ਪ੍ਰਸਤਾਵਿਤ ਕੀਤਾ ਤਾਂ ਜੋ ਸਸਤੀਆਂ ਕੀਮਤਾਂ ’ਤੇ ਦਵਾਈਆਂ ਦਿੱਤੀਆਂ ਜਾ ਸਕਣ।
- - - - - - - - - Advertisement - - - - - - - - -