ਮੁੰਬਈ: ਬਜਟ ਪੇਸ਼ ਹੋਣ ਦੇ ਕਾਰਨ ਅੱਜ ਸ਼ੇਅਰ ਬਾਜ਼ਾਰ 'ਚ ਸ਼ਨੀਵਾਰ ਹੋਣ ਦੇ ਬਾਵਜੂਦ ਵੀ ਟ੍ਰੇਡਿੰਗ ਹੋ ਰਹੀ ਹੈ। ਸ਼ੁਰੂਆਤੀ ਕਾਰੋਬਾਰ ਦੌਰਾਨ ਬਾਜ਼ਾਰ 'ਚ ਉਤਰਾਅ-ਚੜਾਅ ਦੇਖਿਆ ਜਾ ਰਿਹਾ ਹੈ। ਸੰਸੈਕਸ 279 ਪੂਆਇੰਟ ਦੀ ਗਿਰਾਵਟ ਤੋਂ ਬਾਅਦ ਸੰਭਲ ਗਿਆ। ਇਹ ਅੰਕ 182 ਦੇ ਵਾਧੇ ਨਾਲ 40,905.78 ਤੱਕ ਪਹੁੰਚ ਗਿਆ। ਸ਼ੁੱਕਰਵਾਰ ਨੂੰ ਸੰਸੈਕਸ 40,723.49 'ਤੇ ਬੰਦ ਹੋਇਆ ਸੀ। ਉੱਧਰ ਨਿਫਟੀ 'ਚ ਵੀ 81.85 ਅੰਕ ਤੱਕ ਗਿਰਾਵਟ ਦਰਜ ਕੀਤੀ ਗਈ। ਫਿਲਹਾਲ ਇਹ 34.85 ਅੰਕ ਦੇ ਵਾਧੇ ਨਾਲ 11999.05 ਪੁਆਇੰਟ 'ਤੇ ਕਾਰੋਬਾਰ ਕਰ ਰਿਹਾ ਹੈ। ਸ਼ੁੱਕਰਵਾਰ ਨੂੰ ਇਹ 11,962.10 'ਤੇ ਬੰਦ ਹੋਇਆ ਸੀ।

ਸੰਸੈਕਸ ਦੇ 30 'ਚੋਂ 17 ਸ਼ੇਅਰ 'ਚ ਮੁਨਾਫੇ 'ਚ ਕਾਰੋਬਾਰ ਕਰ ਰਿਹਾ ਹੈ। ਹਿੰਦੂਸਤਾਨ ਯੂਨੀਲੀਵਰ ਦੇ ਸ਼ੇਅਰ 'ਚ 2.65%, ਮਾਰੂਤੀ 2.14%, ਤੇ ਬਜਾਜ ਫਾਇਨੇਂਸ 'ਚ 1.55% ਦਾ ਵਾਧਾ ਦੇਖਿਆ ਜਾ ਰਿਹਾ ਹੈ। ਹਾਲਾਂਕਿ ਐਚਡੀਐਫਸੀ, ਇੰਡਸਇੰਡ ਬੈਂਕ ਅਤੇ ਕੋਟਕ ਬੈਂਕ ਦੇ ਸ਼ੇਅਰਾਂ 'ਚ ਗਿਰਾਵਟ ਹੈ। ਉੱਧਰ ਨਿਫਟੀ ਦੇ 50 'ਚੋਂ 29 ਸ਼ੇਅਰ ਫਾਇਦੇ 'ਚ ਹਨ। ਹਿੰਦੂਸਤਾਨ ਯੂਨੀਲੀਵਰ ਦੇ ਸ਼ੇਅਰ 'ਚ 2.63% ਮਾਰੂਤੀ ਦੇ ਸ਼ੇਅਰ 'ਚ 2.57 % ਅਤੇ ਗੇਲ 'ਚ 2.32% ਦਾ ਉਛਾਲ ਹੈ। ਆਈਆਰਸੀਟੀਸੀ ਦਾ ਸ਼ੇਅਰ 12.12% ਦੇ ਵਾਧੇ ਨਾਲ 1,275 'ਤੇ ਕਾਰੋਬਾਰ ਕਰ ਰਿਹਾ ਹੈ।