ਨਵੀਂ ਦਿੱਲੀ: ਨਿਜੀ ਖੇਤਰ ਦੇ ਕਰਮਚਾਰੀਆਂ ਲਈ ਖੁਸ਼ਖਬਰੀ ਹੈ। ਕੇਂਦਰ ਸਰਕਾਰ ਨੇ ਸਾਫ ਕੀਤਾ ਹੈ ਕਿ ਫ਼ੋਨ ਬਿਲ ਵਰਗੇ ਬਾਅਦ ਵਿੱਚ ਭੁਗਤਾਨ ਯਾਨੀ ਰੀਇੰਬਰਸਮੈਂਟ 'ਤੇ ਜੀਐਸਟੀ ਲਾਇਆ ਜਾਏਗਾ। ਪਹਿਲਾਂ ਖ਼ਬਰ ਸੀ ਕਿ 'ਲੁਕੀ ਹੋਈ ਕਮਾਈ' ਨੂੰ ਵੀ ਜੀਐਸਟੀ ਦੇ ਦਾਇਰੇ ਵਿੱਚ ਲਿਆਉਣ ਦਾ ਵਿਚਾਰ ਕੀਤਾ ਜਾ ਰਿਹਾ ਹੈ।   ਕਿਨ੍ਹਾਂ ਖਰਚਿਆਂ 'ਤੇ ਰੀਇੰਬਰਸਮੈਂਟ 'ਤੇ ਨਹੀਂ ਲੱਗੇਗਾ ਜੀਐਸਟੀ? ਸਰਕਾਰ ਨੇ ਕਿਹਾ ਹੈ ਕਿ ਘਰ ਦਾ ਕਿਰਾਇਆ, ਟੈਲੀਫ਼ੋਨ ਬਿਲ, ਵਧੇਰੇ ਸਿਹਤ ਬੀਮਾ ਕਵਰੇਜ ਲਈ ਪ੍ਰੀਮੀਅਮ, ਸਿਹਤ ਜਾਂਚ, ਵਾਹਨ, ਜਿਮ, ਪੇਸ਼ੇਵਰ ਪੋਸ਼ਾਕ, ਮਨੋਰੰਜਨ ਤੇ ਇਸ ਤਰ੍ਹਾਂ ਦੇ ਖਰਚਿਆਂ ਦੇ ਰੀਇੰਬਰਸਮੈਂਟ 'ਤੇ ਕੋਈ ਜੀਐਸਟੀ ਨਹੀਂ ਲੱਗੇਗਾ। ਦਰਅਸਲ, ਹਾਲ ਹੀ ਵਿੱਚ ਅਥਾਰਟੀ ਆਫ ਐਡਵਾਂਸ ਰੂਲਿੰਗ (ਏਏਆਰ) ਨੇ ਫੈਸਲਾ ਦਿੱਤਾ ਹੈ ਕਿ ਕਰਮਚਾਰੀਆਂ ਦੇ ਕੰਟੀਨ ਚਾਰਜਿਜ਼ ਵੀ ਜੀਐਸਟੀ ਦੇ ਦਾਇਰੇ ਵਿੱਚ ਹਨ। ਇਸ ਤੋਂ ਮਗਰੋਂ ਬਾਅਦ ਵਿੱਚ ਹੋਣ ਵਾਲੇ ਭੁਗਤਾਨ ਯਾਨੀ ਰੀਇੰਬਰਸਮੈਂਟ ਨੂੰ ਵੀ ਜੀਐਸਟੀ ਦੇ ਦਾਇਰੇ ਵਿੱਚ ਲਿਆਉਣ ਦਾ ਵਿਚਾਰ ਕੀਤਾ ਜਾ ਰਿਹਾ ਸੀ। ਜੀਐਸਟੀ ਕੌਂਸਲ ਹੀ ਜੀਐਸਟੀ ਸਬੰਧੀ ਸਾਰੇ ਫ਼ੈਸਲੇ ਕਰਦੀ ਹੈ ਤੇ ਉਹ ਏਏਆਰ ਦਾ ਫੈਸਲਾ ਮੰਨਣ ਲਈ ਮਜਬੂਰ ਨਹੀਂ ਹੈ।