Gujarat Assembly Election 2022  : ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਸੋਮਵਾਰ ਨੂੰ ਦੋਸ਼ ਲਾਇਆ ਕਿ ਭਾਜਪਾ ਨੇ ਕੁਝ ਨਿਊਜ਼ ਚੈਨਲਾਂ ਨੂੰ 'ਧਮਕੀ' ਦਿੱਤੀ ਹੈ, ਜੇਕਰ ਗੁਜਰਾਤ 'ਤੇ ਬਹਿਸ ਵਿੱਚ  ਆਮ ਆਦਮੀ ਪਾਰਟੀ (ਆਪ) ਦੇ ਨੁਮਾਇੰਦਿਆਂ ਨੂੰ ਬੁਲਾਇਆ ਜਾਂਦਾ ਹੈ ਤਾਂ ਉਹ ਆਪਣੇ ਪ੍ਰਤੀਨਿਧੀ ਨੂੰ ਉਸ 'ਚ ਨਹੀਂ ਭੇਜਣਗੇ। ਇਸ ਤੋਂ ਬਾਅਦ ਦਿੱਲੀ ਦੇ ਮੁੱਖ ਮੰਤਰੀ ਅਤੇ 'ਆਪ' ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਭਾਜਪਾ 'ਤੇ ਹਮਲਾ ਬੋਲਦਿਆਂ ਕਿਹਾ ਕਿ ਭਾਜਪਾ ਲਈ ਇਸ ਤਰ੍ਹਾਂ ਕਿਸੇ ਟੀਵੀ ਚੈਨਲ ਨੂੰ 'ਧਮਕਾਉਣਾ' ਉਚਿਤ ਨਹੀਂ ਹੈ।


ਇਹ ਵੀ ਪੜ੍ਹੋ : 5 ਲੱਖ ਰੁਪਏ ਦਾ ਇਨਾਮੀ ਖਾਲਿਸਤਾਨੀ ਅੱਤਵਾਦੀ ਗ੍ਰਿਫ਼ਤਾਰ , ਸੀਪੀ ਸਮੇਤ ਕਈ ਹਮਲਿਆਂ 'ਚ ਸੀ ਫਰਾਰ




ਟਵੀਟ ਕਰਕੇ ਕਹੀ ਇਹ ਗੱਲ  


ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਟਵੀਟ ਕੀਤਾ, ''ਕੁਝ ਟੀਵੀ ਚੈਨਲਾਂ ਦੇ ਲੋਕਾਂ ਨੇ ਦੱਸਿਆ ਕਿ ਭਾਜਪਾ ਨੇ ਉਨ੍ਹਾਂ ਨੂੰ ਧਮਕੀ ਦਿੱਤੀ ਹੈ ਕਿ ਜੇਕਰ ਤੁਸੀਂ ਗੁਜਰਾਤ 'ਤੇ ਕਿਸੇ ਵੀ ਚਰਚਾ 'ਚ 'ਆਪ' ਲੋਕਾਂ ਨੂੰ ਸੱਦਾ ਦਿੰਦੇ ਹੋ ਤਾਂ ਭਾਜਪਾ ਉਸ ਚਰਚਾ 'ਚ ਨਹੀਂ ਆਵੇਗੀ। ਟੀਵੀ ਚੈਨਲਾਂ ਨੇ ਬਹੁਤ ਵਿਰੋਧ ਕੀਤਾ ਪਰ ਭਾਜਪਾ ਨਹੀਂ ਮੰਨੀ। ਹਾਲਾਂਕਿ, ਉਨ੍ਹਾਂ ਨੇ ਆਪਣੇ ਦਾਅਵੇ ਦੇ ਪੱਖ ਵਿੱਚ ਕੋਈ ਸਬੂਤ ਨਹੀਂ ਦਿੱਤਾ। ਉਨ੍ਹਾਂ ਲਿਖਿਆ, ''ਭਾਜਪਾ ਵਾਲਿਓ ਹਿੰਮਤ ਹੈ ਤਾਂ ਸਾਹਮਣੇ ਆਓ ਨਾ। ਤੁਸੀਂ ਪਹਿਲਾਂ ਹੀ ਡਰ ਕੇ ਭੱਜ ਗਏ ਹੋ?” ਗੁਜਰਾਤ ਵਿੱਚ 1 ਅਤੇ 5 ਦਸੰਬਰ ਨੂੰ ਦੋ ਪੜਾਵਾਂ ਵਿੱਚ ਵਿਧਾਨ ਸਭਾ ਚੋਣਾਂ ਹਨ।



ਦਿੱਲੀ ਦੇ ਮੁੱਖ ਮੰਤਰੀ ਨੇ ਵੀ ਇਸ ਮੁੱਦੇ ਨੂੰ ਲੈ ਕੇ ਭਾਜਪਾ 'ਤੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਨੇ ਵੀ ਟਵੀਟ ਕਰ ਕੇ ਕਿਹਾ, ''ਆਪ'' ਤੋਂ ਇੰਨਾ ਡਰ? ਸਾਡੇ ਸਾਹਮਣੇ ਆਉਣਾ ਵੀ ਨਹੀਂ ਚਾਹੁੰਦੇ? ਟੀਵੀ ਚੈਨਲ ਵਾਲਿਆਂ ਨੂੰ ਇਸ ਤਰ੍ਹਾਂ ਧਮਕਾਉਣਾ ਠੀਕ ਨਹੀਂ ਹੈ। ਜ਼ਿਕਰਯੋਗ ਹੈ ਕਿ ਗੁਜਰਾਤ 'ਚ 1 ਦਸੰਬਰ ਅਤੇ 5 ਦਸੰਬਰ ਨੂੰ ਚੋਣਾਂ ਹਨ ਅਤੇ ਇਸ ਦੇ ਨਤੀਜੇ 8 ਦਸੰਬਰ ਨੂੰ ਸਾਹਮਣੇ ਆਉਣਗੇ।