ਗੁਜਰਾਤ ਵਿਧਾਨ ਸਭਾ ਚੋਣਾਂ ਐਗਜ਼ਿਟ ਪੋਲ: ਨਵੀਂ ਦਿੱਲੀ: ਗੁਜਰਾਤ ਵਿਧਾਨ ਸਭਾ ਚੋਣਾਂ ਲਈ 182 ਸੀਟਾਂ 'ਤੇ ਵੋਟਾਂ ਪੈ ਚੁੱਕੀਆਂ ਹਨ। ਉਮੀਦਵਾਰਾਂ ਦੀ ਕਿਸਮਤ ਵੋਟਿੰਗ ਮਸ਼ੀਨਾਂ ਵਿੱਚ ਬੰਦ ਹੋ ਗਈ ਹੈ। ਗੁਜਰਾਤ ਦੇ ਸੌਰਾਸ਼ਟਰ ਵਿੱਚ 54, ਉੱਤਰੀ ਗੁਜਰਾਤ ਵਿੱਚ 53, ਕੇਂਦਰੀ ਗੁਜਰਾਤ ਵਿੱਚ 40 ਤੇ ਦੱਖਣੀ ਗੁਜਰਾਤ ਵਿੱਚ 35 ਸੀਟਾਂ ਹਨ। ਇਸ ਦੇ ਨਤੀਜੇ 18 ਦਸੰਬਰ ਨੂੰ ਆਉਣਗੇ ਪਰ ਉਸ ਤੋਂ ਪਹਿਲਾਂ ਪੇਸ਼ ਹੈ ਗੁਜਰਾਤ ਵਿਧਾਨ ਸਭਾ ਚੋਣਾਂ ਦਾ ਐਗਜ਼ਿਟ ਪੋਲ:
ਗੁਜਰਾਤ ਵਿਧਾਨ ਸਭਾ ਚੋਣਾਂ ਐਗਜ਼ਿਟ ਪੋਲ 2017 ਲਾਈਵ ਅਪਡੇਟ:
ਫਾਈਨਲ ਐਗਜ਼ਿਟ ਪੋਲ ਮੁਤਾਬਕ ਬੀਜੇਪੀ ਨੂੰ ਗੁਜਰਾਤ ਵਿੱਚ ਬਹੁਮਤ ਮਿਲ ਰਿਹਾ ਹੈ। 117 ਸੀਟਾਂ ਨਾਲ ਬੀਜੇਪੀ ਦੀ ਸਰਕਾਰ ਬਣਨ ਜਾ ਰਹੀ ਹੈ।
ਕਾਂਗਰਸ ਨੂੰ 64 ਸੀਟਾਂ ਨਾਲ ਸਬਰ ਕਰਨਾ ਪੈ ਸਕਦਾ ਹੈ। ਹੋਰਾਂ ਨੂੰ ਸਿਰਫ ਇੱਕ ਸੀਟ ਮਿਲ ਸਕਦੀ ਹੈ।
ਸੌਰਾਸ਼ਟਰ ਕੱਛ ਦੀਆਂ 54 ਸੀਟਾਂ ਦੇ ਐਗਜ਼ਿਟ ਪੋਲ ਮੁਤਾਬਕ ਬੀਜੇਪੀ ਨੂੰ 34 ਸੀਟਾਂ ਮਿਲ ਸਕਦੀਆਂ ਹਨ। ਕਾਂਗਰਸ ਨੂੰ 19 ਸੀਟਾਂ ਤੇ ਹੋਰਾਂ ਨੂੰ ਇੱਕ ਸੀਟ ਮਿਲ ਸਕਦੀ ਹੈ।
ਉੱਤਰੀ ਗੁਜਰਾਤ ਦੀਆਂ 53 ਸੀਟਾਂ ਵਿੱਚੋਂ 35 ਬੀਜੇਪੀ ਦੀ ਝੋਲੀ ਵਿੱਚ ਪੈਣ ਦੇ ਆਸਾਰ ਹਨ।
ਕਾਂਗਰਸ ਨੂੰ 18 ਸੀਟਾਂ ਮਿਲ ਸਕਦੀਆਂ ਹਨ।
ਬੀਜੇਪੀ ਨੂੰ 49 ਫੀਸਦੀ, ਕਾਂਗਰਸ ਨੂੰ 42 ਫੀਸਦੀ ਤੇ ਹੋਰਾਂ ਨੂੰ 9 ਫੀਸਦੀ ਵੋਟ ਮਿਲ ਸਕੇ ਹਨ।
ਦੱਖਣੀ ਗੁਜਰਾਤ ਦੀਆਂ 35 ਸੀਟਾਂ ਵਿੱਚੋਂ ਬੀਜੇਪੀ ਨੂੰ 24, ਕਾਂਗਰਸ ਨੂੰ 11 ਤੇ ਹੋਰਾਂ ਨੂੰ 0 ਸੀਟ ਮਿਲਦੀ ਦਿੱਸ ਰਹੀ ਹੈ।
ਵੋਟ ਫੀਸਦੀ ਮੁਤਾਬਕ ਬੀਜੇਪੀ ਨੂੰ 52 ਫੀਸਦੀ, ਕਾਂਗਰਸ ਨੂੰ 40 ਫੀਸਦੀ ਤੇ ਹੋਰਾਂ ਨੂੰ 8 ਫੀਸਦੀ ਵੋਟ ਮਿਲਦੀ ਦਿੱਸ ਰਹੀ ਹੈ।
ਮੱਧ ਗੁਜਰਾਤ ਦੀਆਂ 40 ਸੀਟਾਂ ਵਿੱਚੋਂ ਬੀਜੇਪੀ ਨੂੰ 24 ਤੇ ਕਾਂਗਰਸ ਨੂੰ 16 ਮਿਲਣ ਦੀ ਸੰਭਾਵਨਾ ਹੈ।
ਮੱਧ ਗੁਜਰਾਤ ਵਿੱਚ ਬੀਜੇਪੀ ਨੂੰ 47 ਫੀਸਦੀ, ਕਾਂਗਰਸ ਨੂੰ 42 ਫੀਸਦੀ ਤੇ ਹੋਰਾਂ ਨੂੰ 13 ਫੀਸਦੀ ਵੋਟ ਮਿਲਦੇ ਦਿਖਾਈ ਦੇ ਰਹੇ ਹਨ।