ਏਟੀਐਸ ਵੱਲੋਂ ਫੜੀ ਗਈ ਔਰਤ ਦੀ ਪਛਾਣ ਸਮੀਰਾ ਬਾਨੋ ਵਜੋਂ ਹੋਈ ਹੈ। ਸੂਰਤ ਦੀ ਰਹਿਣ ਵਾਲੀ ਸਮੀਰਾ ਬਾਨੋ ਦਾ ਵਿਆਹ ਤਾਮਿਲਨਾਡੂ 'ਚ ਹੋਇਆ ਹੈ। ਉਹ IS ਮਾਡਿਊਲ 'ਤੇ ਕੰਮ ਕਰਦੀ ਸੀ। ਸਮੀਰਾ 16-18 ਸਾਲ ਦੇ ਲੜਕਿਆਂ ਨੂੰ ਲਵ ਜੇਹਾਦ ਲਈ ਤਿਆਰ ਕਰਦੀ ਸੀ। ਸਮੀਰਾ ਵੀ ਲਵ ਜੇਹਾਦ ਦੇ ਰੈਕੇਟ ਵਿੱਚ ਸ਼ਾਮਲ ਪਾਈ ਗਈ ਸੀ। ਇਹ ਆਪਰੇਸ਼ਨ ਸ਼ੁੱਕਰਵਾਰ (9 ਜੂਨ) ਨੂੰ ਏਟੀਐਸ ਦੇ ਡੀਆਈਜੀ ਦੀਪੇਨ ਭਦਰਨ ਦੀ ਅਗਵਾਈ ਵਿੱਚ ਸ਼ੁਰੂ ਕੀਤਾ ਗਿਆ ਸੀ। ਏਟੀਐਸ ਪਿਛਲੇ ਕੁਝ ਸਮੇਂ ਤੋਂ ਦੋਸ਼ੀਆਂ 'ਤੇ ਨਜ਼ਰ ਰੱਖ ਰਹੀ ਸੀ ਅਤੇ ਉਨ੍ਹਾਂ ਦੀ ਹਰ ਹਰਕਤ 'ਤੇ ਨਜ਼ਰ ਰੱਖੀ ਜਾ ਰਹੀ ਸੀ। ਅਹਿਮਦਾਬਾਦ ਤੋਂ ਵੀ ਫੜੇ ਗਏ ਸੀ ਸ਼ੱਕੀ ਇਸ ਤੋਂ ਪਹਿਲਾਂ ਪਿਛਲੇ ਮਹੀਨੇ ਇੱਕ ਵੱਡੀ ਕਾਰਵਾਈ ਕਰਦੇ ਹੋਏ ਏਟੀਐਸ ਨੇ ਅਲਕਾਇਦਾ ਨਾਲ ਜੁੜੇ ਮਾਡਿਊਲ ਦਾ ਖੁਲਾਸਾ ਕੀਤਾ ਸੀ। 22 ਮਈ ਨੂੰ ਏਟੀਐਸ ਨੇ ਅਹਿਮਦਾਬਾਦ ਤੋਂ ਇੱਕ ਬੰਗਲਾਦੇਸ਼ੀ ਨਾਗਰਿਕ ਨੂੰ ਗ੍ਰਿਫ਼ਤਾਰ ਕੀਤਾ ਸੀ, ਜਦੋਂ ਕਿ ਤਿੰਨ ਨੂੰ ਹਿਰਾਸਤ ਵਿੱਚ ਲਿਆ ਗਿਆ ਸੀ। ਗ੍ਰਿਫਤਾਰ ਕੀਤੇ ਗਏ ਚਾਰੇ ਬੰਗਲਾਦੇਸ਼ੀ ਨਾਗਰਿਕ ਸਨ, ਜੋ ਅਹਿਮਦਾਬਾਦ ਵਿੱਚ ਗੈਰ-ਕਾਨੂੰਨੀ ਢੰਗ ਨਾਲ ਰਹਿ ਰਹੇ ਸਨ ਅਤੇ ਮੁਸਲਿਮ ਨੌਜਵਾਨਾਂ ਨੂੰ ਅਲ-ਕਾਇਦਾ ਵਿੱਚ ਸ਼ਾਮਲ ਹੋਣ ਲਈ ਪ੍ਰੇਰਿਤ ਕਰ ਰਹੇ ਸਨ।
Gujarat ATS : ਗੁਜਰਾਤ 'ਚ ISIS ਮਾਡਿਊਲ ਦਾ ਪਰਦਾਫਾਸ਼, ATS ਨੇ ਪੋਰਬੰਦਰ ਤੋਂ 5 ਸ਼ੱਕੀਆਂ ਨੂੰ ਕੀਤਾ ਗ੍ਰਿਫਤਾਰ, ਦੇਸ਼ ਛੱਡ ਕੇ ਭੱਜਣ ਦੀ ਸੀ ਤਿਆਰੀ
ABP Sanjha | shankerd | 10 Jun 2023 10:32 AM (IST)
Gujarat ATS : ਗੁਜਰਾਤ ATS ਦੀ ਟੀਮ ਨੇ ਪੋਰਬੰਦਰ ਵਿੱਚ ਇੱਕ ਵੱਡੀ ਕਾਰਵਾਈ ਨੂੰ ਅੰਜਾਮ ਦਿੱਤਾ ਹੈ। ਏਟੀਐਸ ਨੇ ਆਈਐਸਆਈਐਸ ਦੇ ਮਾਡਿਊਲ ਦਾ ਪਰਦਾਫਾਸ਼ ਕਰਦੇ ਹੋਏ ਪੋਰਬੰਦਰ ਤੋਂ ਇੱਕ ਔਰਤ ਸਮੇਤ ਪੰਜ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਇਹ ਕਾਰਵਾਈ
Gujarat ATS
Gujarat ATS : ਗੁਜਰਾਤ ATS ਦੀ ਟੀਮ ਨੇ ਪੋਰਬੰਦਰ ਵਿੱਚ ਇੱਕ ਵੱਡੀ ਕਾਰਵਾਈ ਨੂੰ ਅੰਜਾਮ ਦਿੱਤਾ ਹੈ। ਏਟੀਐਸ ਨੇ ਆਈਐਸਆਈਐਸ ਦੇ ਮਾਡਿਊਲ ਦਾ ਪਰਦਾਫਾਸ਼ ਕਰਦੇ ਹੋਏ ਪੋਰਬੰਦਰ ਤੋਂ ਇੱਕ ਔਰਤ ਸਮੇਤ ਪੰਜ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਇਹ ਕਾਰਵਾਈ ਖੁਫੀਆ ਸੂਚਨਾ ਦੇ ਆਧਾਰ 'ਤੇ ਕੀਤੀ ਗਈ ਹੈ। ATS ਕਾਰਵਾਈ ਪੂਰੀ ਹੋਣ ਤੋਂ ਬਾਅਦ ਅਧਿਕਾਰਤ ਐਲਾਨ ਕਰੇਗੀ। ਮੰਨਿਆ ਜਾ ਰਿਹਾ ਹੈ ਕਿ ਅੱਜ ਸ਼ਾਮ ਤੱਕ ਮੀਡੀਆ ਨੂੰ ਅਧਿਕਾਰਤ ਜਾਣਕਾਰੀ ਦਿੱਤੀ ਜਾ ਸਕਦੀ ਹੈ।
ਅੱਤਵਾਦੀ ਗਤੀਵਿਧੀਆਂ ਦੇ ਨਾਲ ਜੁੜੇ ਮਾਮਲੇ 'ਚ ਉਸ ਤੋਂ ਰਾਤ ਭਰ ਪੁੱਛਗਿੱਛ ਕੀਤੀ ਗਈ। ਇਸ ਦੌਰਾਨ ਪਤਾ ਲੱਗਾ ਕਿ ਉਹ ਆਈਐਸਆਈਐਸ ਵਿੱਚ ਸ਼ਾਮਲ ਹੋਣ ਲਈ ਭੱਜਣ ਦੀ ਤਿਆਰੀ ਕਰ ਰਹੇ ਸਨ ਅਤੇ ਪਿਛਲੇ ਇੱਕ ਸਾਲ ਤੋਂ ਇੱਕ ਦੂਜੇ ਦੇ ਸੰਪਰਕ ਵਿੱਚ ਸਨ। ਉਸ ਨੂੰ ਪਾਕਿਸਤਾਨ 'ਚ ਬੈਠੇ ਅੱਤਵਾਦੀ ਆਕਾਵਾਂ ਵੱਲੋਂ ਸੰਦੇਸ਼ ਦਿੱਤਾ ਜਾ ਰਿਹਾ ਸੀ।
IS ਮੋਡਿਊਲ ਕਰਦੀ ਸੀ ਸਮੀਰਾ
Published at: 10 Jun 2023 10:32 AM (IST)