ਅਹਿਮਦਾਬਾਦ: ਮੋਦੀ ਦੇ ਗੜ੍ਹ ਗੁਜਰਾਤ 'ਚ ਕੋਰੋਨਾ (Coronavirus in Gujarat) ਦਾ ਕਹਿਰ ਰੁਕਣ ਦਾ ਨਾਂ ਨਹੀਂ ਲੈ ਰਿਹਾ। ਹਾਲਾਤ ਇਹ ਹਨ ਕਿ ਸ਼ਮਸ਼ਾਨਘਾਟਾਂ 'ਚ ਸਸਕਾਰ ਲਈ ਲੰਬੀਆਂ ਕਤਾਰਾਂ ਲੱਗ ਰਹੀਆਂ ਹਨ। ਇੱਥੇ ਪਿਛਲੇ ਇੱਕ ਹਫਤੇ ਦੌਰਾਨ ਕੋਰੋਨਾਵਾਇਰਸ (Coronavirus) ਕਰਕੇ ਹੋਈਆਂ ਮੌਤਾਂ ਦਾ ਅੰਕੜਾ ਤੇਜ਼ੀ ਨਾਲ ਵਧ ਰਿਹਾ ਹੈ। ਇਸ ਦਰਮਿਆਨ ਗੁਜਰਾਤ ਦੇ ਕਈ ਸ਼ਮਸ਼ਾਨਘਾਟਾਂ ਵਿੱਚ ਲੋਕਾਂ (crematoriums in Gujarat) ਨੂੰ ਆਪਣੇ ਸਕੇ ਸਬੰਧੀਆਂ ਦੀਆਂ ਅੰਤਿਮ ਰਸਮਾਂ ਲਈ ਘੰਟਿਆਂਬੱਧੀ ਕਤਾਰਾਂ ਵਿੱਚ ਖੜ੍ਹ ਕੇ ਉਡੀਕ ਕਰਨੀ ਪੈ ਰਹੀ ਹੈ।


ਦਰਅਸਲ ਹਿੰਦੂ ਆਮ ਕਰਕੇ ਸੂਰਜ ਛਿਪਣ ਮਗਰੋਂ ਮ੍ਰਿਤਕ ਦੇਹ ਦਾ ਸਸਕਾਰ ਨਹੀਂ ਕਰਦੇ, ਲਿਹਾਜ਼ਾ ਬਹੁਤਿਆਂ ਕੋਲ ਕੋਈ ਬਦਲ ਨਾ ਹੋਣ ਕਰਕੇ ਉਹ ਰਾਤ ਨੂੰ ਅੰਤਿਮ ਰਸਮਾਂ ਪੂਰੀਆਂ ਕਰਨ ਲਈ ਮਜਬੂਰ ਹਨ। ਦੋ ਦਿਨ ਪਹਿਲਾਂ ਸੂਰਤ ਸ਼ਹਿਰ ਦੇ ਉਮਰਾ ਖੇਤਰ ਵਿਚਲੇ ਸ਼ਮਸ਼ਾਨਘਾਟ ਵਿੱਚ ਰਾਤ ਨੂੰ ਇਕ ਵੇਲੇ 25 ਦੇ ਕਰੀਬ ਮ੍ਰਿਤਕ ਦੇਹਾਂ ਦਾ ਸਸਕਾਰ ਕੀਤਾ ਗਿਆ। ਸੂਰਤ ਵਿੱਚੋਂ ਹੀ ਖਬਰਾਂ ਆਈਆਂ ਹਨ ਕਿ ਲਗਾਤਾਰ ਸਸਕਾਰ ਕਰਨ ਕਰਕੇ ਭੱਠੀਆਂ ਤੱਕ ਪਿੱਘਲ ਗਈਆਂ।


ਵਡੋਦਰਾ ਨਗਰ ਨਿਗਮ ਦੀ ਸਟੈਂਡਿੰਗ ਕਮੇਟੀ ਦੇ ਚੇਅਰਮੈਨ ਹਿਤੇਂਦਰ ਪਟੇਲ ਨੇ ਖ਼ਬਰ ਏਜੰਸੀ ਨੂੰ ਦੱਸਿਆ ਕਿ ਕੁਝ ਸ਼ਮਸ਼ਾਨਘਾਟਾਂ ਵਿੱਚ ਸਸਕਾਰ ਲਈ ਪਈ ਭੀੜ ਕਰਕੇ ਲੋਕਾਂ ਨੂੰ ਰਾਤ ਸਮੇਂ ਦਾਹ ਸਸਕਾਰ ਲਈ ਮਜਬੂਰ ਹੋਣਾ ਪੈ ਰਿਹਾ ਹੈ।


ਲੋਕਾਂ ਦੀ ਉਡੀਕ ਨੂੰ ਘਟਾਉਣ ਲਈ ਕੁਝ ਥਾਵਾਂ ’ਤੇ ਬੰਦ ਪਏ ਬਿਜਲਈ ਸ਼ਮਸ਼ਾਨਘਾਟਾਂ ਨੂੰ ਮੁਰੰਮਤ ਮਗਰੋਂ ਮੁੜ ਚਾਲੂ ਕੀਤਾ ਹੈ। ਉਧਰ ਅਹਿਮਦਾਬਾਦ ਸ਼ਹਿਰ ਵਿੱਚ ਪੀੜਤਾਂ ਦੇ ਕੁਝ ਰਿਸ਼ਤੇਦਾਰਾਂ ਨੇ ਕਿਹਾ ਕਿ ਉਨ੍ਹਾਂ ਨੂੰ ਸਸਕਾਰ ਲਈ ਅੱਠ ਘੰਟਿਆਂ ਤੱਕ ਉਡੀਕ ਕਰਨੀ ਪੈ ਰਹੀ ਹੈ।


ਇਹ ਵੀ ਪੜ੍ਹੋ: No in-flight meals: ਕੋਰੋਨਾ ਦੇ ਖ਼ਤਰੇ ਨੂੰ ਵੇਖਦਿਆਂ ਸਰਕਾਰ ਦਾ ਇੱਕ ਹੋਰ ਫੈਸਲਾ, ਜਹਾਜ਼ਾਂ 'ਚ ਬਦਲੇ ਨਿਯਮ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904