ਚੰਡੀਗੜ੍ਹ: ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਸ਼ੰਕਰ ਸਿੰਘ ਵਾਘੇਲਾ ਦੇ ਘਰ ਚੋਰੀ ਦੀ ਖ਼ਬਰ ਆ ਰਹੀ ਹੈ। ਇਸ ਵਿੱਚ ਚੌਕੀਦਾਰ ’ਤੇ ਸ਼ੱਕ ਜਤਾਇਆ ਜਾ ਰਿਹਾ ਹੈ। ਇਸ ਦੇ ਬਾਅਦ ਗਾਂਧੀਨਗਰ ਦੀ ਪੇਥਾਪੁਰ ਪੁਲਿਸ ਚੌਕੀ ਵਿੱਚ ਚੌਕੀਦਾਰ ਤੇ ਉਸ ਦੀ ਪਤਨੀ ਖਿਲਾਫ ਐਫਆਈਆਰ ਦਰਜ ਕਰਵਾਈ ਗਈ ਹੈ। ਇਸ ਮੁਤਾਬਕ ਚੌਕੀਦਾਰ ਬਾਸੂਦੇਵ ਨੇਪਾਲੀ ਉਰਫ ਸ਼ੰਭੂ ਗੁਰਖਾ ਤੇ ਉਸ ਦੀ ਪਤਨੀ ਸ਼ਾਰਦਾ ਤਿੰਨ ਲੱਖ ਰੁਪਏ ਤੇ ਦੋ ਲੱਖ ਦੇ ਗਹਿਣੇ ਲੈ ਕੇ ਫਰਾਰ ਹੋ ਗਏ।
ਘਟਨਾ ਪਿਛਲੇ ਸਾਲ ਅਕਤੂਬਰ ਦੀ ਦੱਸੀ ਜਾ ਰਹੀ ਹੈ ਪਰ ਇਸ ਦੀ ਸ਼ਿਕਾਇਤ ਫਰਵਰੀ ਵਿੱਚ ਦਰਜ ਕਰਵਾਈ ਗਈ। ਸ਼ਿਕਾਇਤ ਉਦੋਂ ਦਰਜ ਕਰਵਾਈ ਗਈ ਜਦੋਂ ਚੌਕੀਦਾਰ ਵਾਪਸ ਨਹੀਂ ਆਇਆ। ਦਰਅਸਲ ਚੌਕੀਦਾਰ ਤੇ ਉਸ ਦੀ ਪਤਨੀ ਬੱਚਿਆਂ ਦਾ ਦਾਖ਼ਲਾ ਕਰਵਾਉਣ ਲਈ ਛੁੱਟੀਆਂ ਲੈ ਕੇ ਗਏ ਸੀ।
ਇਸ ਦੇ ਬਾਅਦ ਘਰ ਦੇ ਹੋਰਾਂ ਨੌਕਰਾਂ ਕੋਲੋਂ ਪੁੱਛਗਿੱਛ ਕੀਤੀ ਗਈ ਤਾਂ ਪਤਾ ਲੱਗਾ ਕਿ ਜਿਸ ਕਮਰੇ ਤੋਂ ਨਕਦੀ ਤੇ ਗਹਿਣੇ ਚੋਰੀ ਹੋਏ ਹਨ ਉਸ ਕਮਰੇ ਦੀ ਜ਼ਿੰਮੇਵਾਰੀ ਦੋਵਾਂ ਚੌਕੀਦਾਰ ਪਤੀ-ਪਤਨੀ ਨੂੰ ਦਿੱਤੀ ਗਈ ਸੀ। ਜਦੋਂ ਦੋਵੇਂ ਛੁੱਟੀ ਲੈ ਕੇ ਗਏ ਵਾਪਸ ਨਹੀਂ ਮੁੜੇ ਤਾਂ ਹੁਣ ਉਨ੍ਹਾਂ ਖਿਲਾਫ ਸ਼ਿਕਾਇਤ ਦਰਜ ਕਰਵਾਈ ਗਈ ਹੈ।