ਵਾਰਾਣਸੀ: ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ‘ਚੌਕੀਦਾਰ ਮੁਹਿੰਮ’ ’ਤੇ ਕਾਂਗਰਸ ਦੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਨੇ ਜ਼ੋਰਦਾਰ ਹਮਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਗਰੀਬ ਲੋਕਾਂ ਦੇ ਚੌਕੀਦਾਰ ਨਹੀਂ ਹੁੰਦੇ। ਉਨ੍ਹਾਂ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੇ ਬਿਆਨ ਦਾ ਹਵਾਲਾ ਦਿੰਦਿਆਂ ਕਿਹਾ ਕਿ ਰਾਹੁਲ ਠੀਕ ਹੀ ਕਹਿੰਦੇ ਹਨ, ਚੌਕੀਦਾਰ ਕਿਸਾਨਾਂ ਦਾ ਨਹੀਂ, ਅਮੀਰਾਂ ਦਾ ਹੁੰਦਾ ਹੈ। ਇਸ ਮੌਕੇ ਪ੍ਰਿਅੰਕਾ ਗਾਂਧੀ ਮੋਦੀ ਦੇ ਸੰਸਦੀ ਖੇਤਰ ਵਾਰਾਣਸੀ ਵਿੱਚ ਰੈਲੀ ਨੂੰ ਸੰਬੋਧਨ ਕਰ ਰਹੇ ਹਨ।


ਪ੍ਰਿਅੰਕਾ ਗਾਂਧੀ ਨੇ ਕਿਹਾ ਕਿ ਪੀਐਮ ਦੀ ਆਪਣੀ ਮਰਜ਼ੀ ਹੈ ਕਿ ਉਨ੍ਹਾਂ ਆਪਣੇ ਨਾਂ ਅੱਗੇ ਕੀ ਲਾਉਣਾ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਇੱਕ ਕਿਸਾਨ ਨੇ ਕਿਹਾ ਸੀ ਕਿ ਚੌਕੀਦਾਰ ਤਾਂ ਅਮੀਰਾਂ ਦੇ ਹੁੰਦੇ ਹਨ, ਅਸੀਂ ਕਿਸਾਨ ਤਾਂ ਆਪਣੇ ਚੌਕੀਦਾਰ ਖ਼ੁਦ ਹੀ ਹਾਂ। ਉਨ੍ਹਾਂ ਕਿਹਾ ਕਿ ਇਹ ਚੋਣਾਂ ਦੇਸ਼ ਦੇ ਹਿੱਤ ਦੀਆਂ ਚੋਣਾਂ ਹਨ।

ਕੇਂਦਰੀ ਸੰਸਕ੍ਰਿਤੀ ਮੰਤਰੀ ਡਾ. ਮਹੇਸ਼ ਸ਼ਰਮਾ ਦੇ ਬਿਆਨ ਸਬੰਧੀ ਪ੍ਰਿਅੰਕਾ ਨੇ ਤੰਜ ਕੱਸਦਿਆਂ ਕਿਹਾ ਕਿ ਪੀਐਮ ਮੋਦੀ ਤੋਂ ਲੈ ਕੇ ਬੀਜੇਪੀ ਦੇ ਬਾਕੀ ਲੀਡਰ ਕਿਹੜਾ ਵਧੀਆ ਸ਼ਬਦ ਇਸਤੇਮਾਲ ਕਰ ਰਹੇ ਹਨ। ਦੱਸ ਦੇਈਏ ਕਿ ਮਹੇਸ਼ ਸ਼ਰਮਾ ਨੇ ਯੂਪੀ ਦੇ ਸਿਕੰਦਰਾਬਾਦ ਵਿੱਚ ਕਿਹਾ ਸੀ ਕਿ ਪੱਪੂ ਕਹਿੰਦਾ ਹੈ ਮੈਂ ਪ੍ਰਧਾਨ ਮੰਤਰੀ ਬਣਾਂਗਾ, ਹੁਣ ਤਾਂ ਪੱਪੂ ਦੀ ਪੱਪੀ ਵੀ ਆ ਗਈ ਹੈ।