ਕਰਮਜੀਤ ਸਿੰਘ ਰਾਜੌਰੀ ਜ਼ਿਲ੍ਹੇ ਦੀ ਸੁੰਦਰਬਨੀ ਇਲਾਕੇ ਵਿੱਚ ਐਲਓਸੀ 'ਤੇ ਤਾਇਨਾਤ ਸੀ ਕਿ ਸਵੇਰੇ ਸਾਢੇ ਕੁ ਪੰਜ ਵਜੇ ਪਾਕਿਸਤਾਨ ਨੇ ਗੋਲ਼ੀਬੰਦੀ ਦੀ ਉਲੰਘਣਾ ਕਰ ਦਿੱਤੀ। ਭਾਰਤੀ ਜਵਾਨਾਂ ਨੇ ਪਾਕਿਸਤਾਨ ਨੂੰ ਮੋੜਵਾਂ ਜਵਾਬ ਵੀ ਦਿੱਤਾ ਪਰ ਕਰਮਜੀਤ ਸਿੰਘ ਗੰਭੀਰ ਜ਼ਖ਼ਮੀ ਹੋ ਗਿਆ ਤੇ ਚਾਰ ਜਣੇ ਹੋਰ ਫੱਟੜ ਹੋ ਗਏ।
ਉਸ ਨੂੰ ਜ਼ਖ਼ਮੀ ਹਾਲਤ ਵਿੱਚ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ, ਪਰ ਜ਼ਖ਼ਮਾਂ ਦੀ ਤਾਬ ਨਾ ਝੱਲਦੇ ਹੋਏ ਕਰਮਜੀਤ ਦੀ ਮੌਤ ਹੋ ਗਈ। ਕਰਮਜੀਤ ਫ਼ੌਜ ਵਿੱਚ ਰਾਈਫਲਮੈਨ ਦੇ ਅਹੁਦੇ 'ਤੇ ਤਾਇਨਾਤ ਸੀ। ਜਵਾਨ ਦੀ ਮ੍ਰਿਤਕ ਦੇਹ ਜਲਦੀ ਹੀ ਉਸ ਦੇ ਪਿੰਡ ਪਹੁੰਚਾਈ ਜਾਵੇਗੀ।