ਵਡੋਦਰਾ (ਗੁਜਰਾਤ): ਗੁਜਰਾਤ ਤੋਂ ਇੱਕ ਅਜੀਬ ਘਟਨਾ ਸਾਹਮਣੇ ਆਈ ਹੈ। ਵਡੋਦਰਾ ਦੇ ਰੋਡ ਟ੍ਰਾਂਸਪੋਰਟ ਆਫ਼ਿਸ (RTO) ਤੋਂ ਉੱਥੋਂ ਦੀ ਲੋਕਲ ਕ੍ਰਾਈਮ ਬ੍ਰਾਂਚ ਨੇ ਹੈਰਾਨ ਕਰ ਦੇਣ ਵਾਲਾ ਇੱਕ ਸੁਆਲ ਪੁੱਛਿਆ ਹੈ। ਪੁਲਿਸ RTO ਤੋਂ ਇਹ ਜਾਣਨਾ ਚਾਹੁੰਦੀ ਹੈ ਕਿ ਕੀ ਸਪੋਰਟਸ ਯੂਟੀਲਿਟੀ ਵਹੀਕਲ (SUV) ’ਚ ਇੰਨੀ ਜਗ੍ਹਾ ਹੁੰਦੀ ਹੈ ਕਿ ਉਸ ਵਿੱਚ ਕਿਸੇ ਦਾ ਰੇਪ ਕੀਤਾ ਜਾ ਸਕੇ? ਇਸ ਤੋਂ ਇਲਾਵਾ ਪੁਲਿਸ RTO ਤੋਂ ਇਹ ਵੀ ਜਾਣਨਾ ਚਾਹੁੰਦੀ ਹੈ ਕਿ ਆਖ਼ਰ ਕਿਸੇ ਗੱਡੀ ਵਿੱਚ ਸੈਂਟਰਲ ਲਾੱਕਿੰਗ ਸਿਸਟਮ ਕਿਵੇਂ ਕੰਮ ਕਰਦਾ ਹੈ।
ਪੁਲਿਸ ਨੇ ਇਹ ਪੁੱਛਗਿੱਛ ਇੱਕ ਟੋਯੋਟਾ ਫ਼ਾਰਚਿਊਨਰ ਗੱਡੀ ਨੂੰ ਲੈ ਕੇ ਕੀਤੀ ਹੈ। ਇਸ ਗੱਡੀ ਦਾ ਮਾਲਕ ਭਾਵੇਸ਼ ਪਟੇਲ ਹੈ। ਵੁਹ ਪਾਦਰਾ ਨਗਰ ਪਾਲਿਕ ਕੌਂਸਲ ਤੇ ਖੇਤੀ ਉਪਜ ਮੰਡੀ ਨਿਗਮ (APMC) ਦੇ ਸਾਬਕਾ ਡਾਇਰੈਕਟਰ ਸਨ। ਉਨ੍ਹਾਂ ਦਾ ਪੁਰਾਣਾ ਕ੍ਰਿਮੀਨਲ ਰਿਕਾਰਡ ਰਿਹਾ ਹੈ।
ਦੱਸ ਦੇਈਏ ਕਿ ਆਮ ਤੌਰ ’ਤੇ RTO ਕਿਸੇ ਐਕਸੀਡੈਂਟ ਤੋਂ ਬਾਅਦ ਸਿਰਫ਼ ਗੱਡੀ ਦੀ ਫ਼ਿਟਨੈੱਸ ਸਰਟੀਫ਼ਿਕੇਟ ਬਾਰੇ ਸੂਚਨਾ ਦਿੰਦੀ ਹੈ, ਨਾ ਕਿ ਗੱਡੀ ਵਿੱਚ ਕਿੰਨੀ ਜਗ੍ਹਾ ਹੈ ਜਾਂ ਫਿਰ ਕਿਸੇ ਦੂਜੀ ਚੀਜ਼ ਬਾਰੇ।
ਰਿਪੋਰਟ ਮੁਤਾਬਕ RTO ਦੇ ਅਧਿਕਾਰੀ ਖ਼ੁਦ ਅਜਿਹੇ ਸੁਆਲ ਤੋਂ ਹੈਰਾਨ ਹਨ। ਅਖ਼ਬਾਰ ਨੇ ਆਰਟੀਓ ਦੇ ਅਧਿਕਾਰੀ ਦੇ ਹਵਾਲੇ ਨਾਲ ਕਿਹਾ RTO ਕੇਵਲ ਗਣਿਤਕ ਰਿਪੋਰਟ ਦੇ ਸਕਦਾ ਹੈ। ਵਿਭਾਗ ਯਕੀਨੀ ਤੌਰ ’ਤੇ ਇਸ ਗੱਲ ਉੱਤੇ ਵਿਚਾਰ ਨਹੀਂ ਕਰ ਸਕਦਾ ਕਿ ਉਸ ਜਗ੍ਹਾ ਅਪਰਾਧ ਹੋਇਆ ਹੈ ਜਾਂ ਨਹੀਂ। ਇਹ ਸਿੱਧ ਕਰਨਾ ਪੁਲਿਸ ਦਾ ਕੰਮ ਹੈ।
ਕ੍ਰਾਈਮ ਬ੍ਰਾਂਚ ਦੇ ਅਫ਼ਸਰ ਦੀਵਾਨਸਿਨ ਵਾਲਾ ਨੇ ਦੱਸਿਆ ਕਿ ਸ਼ਿਕਾਇਤ ਦੇ ਆਧਾਰ ਉੱਤੇ ਉਹ ਇਹ ਪਤਾ ਲਾਉਣਾ ਚਾਹੁੰਦੇ ਹਨ ਕਿ ਕੀ ਰੇਪ ਜਿਹੀ ਕੋਈ ਘਟਨਾ ਗੱਡੀ ਦੀ ਪਿਛਲੀ ਸੀਟ ਉੱਤੇ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਕਾਰ ਵਿੱਚ ਮੌਜੂਦ ਲੋਕ ਸਪੇਸ ਅਪਰਾਧ ਨੂੰ ਅੰਜਾਮ ਦੇਣ ਲਈ ਕਾਫ਼ੀ ਹੈ ਜਾਂ ਨਹੀਂ, ਇਹ ਪਤਾ ਲਾਉਣ ਲਈ ਕ੍ਰਾਈਮ ਬ੍ਰਾਂਚ ਨੇ ਮਹਿਲਾ ਤੇ ਮੁਲਜ਼ਮ ਦੀ ਲੰਬਾਈ ਦੀ ਵੀ ਜਾਂਚ ਕੀਤੀ।
ਇਸ ਤੋਂ ਇਲਾਵਾ ਉਨ੍ਹਾਂ ਇਹ ਵੀ ਕਿਹਾ ਕਿ ਉਹ ਇਹ ਪਤਾ ਲਾਉਣਾ ਚਾਹੁੰਦੇ ਹਨ ਕਿ ਘਟਨਾ ਦੇ ਸਮੇਂ ਜੇ ਕਾਰ ਰੁਕੀ ਹੋਈ ਸੀ, ਤਾਂ ਪੀੜਤ ਔਰਤ ਨੇ ਭੱਜਣ ਦੀ ਕੋਸ਼ਿਸ਼ ਕਿਉਂ ਨਹੀਂ ਕੀਤੀ। ਇਸ ਲੀ ਗੱਡੀ ਦੇ ਲੌਕਿੰਗ ਸਿਸਟਮ ਬਾਰੇ ਪਤਾ ਲਾਉਣ ਦੀ ਕੋਸ਼ਿਸ਼ ਕਰ ਰਹੇ ਹਾਂ।
ਦੱਸ ਦੇਈਏ ਕਿ ਭਾਵੇਸ਼ ਪਟੇਲ ਨੂੰ ਰਸੂਖ਼ਦਾਰ ਸਥਾਨਕ ਆਗੂ ਵਜੋਂ ਜਾਣਿਆ ਜਾਂਦਾ ਹੈ ਤੇ ਉਨ੍ਹਾਂ ਵਿਰੁੰਧ 18 ਹੋਰ ਵੱਖੋ-ਵੱਖਰੇ ਮਾਮਲਿਆਂ ਦੀ ਜਾਂਚ ਵੀ ਚੱਲ ਰਹੀ ਹੈ। ਰੇਪ ਦੀ ਇਹ ਕਥਿਤ ਘਟਨਾ 26 ਅਤੇ 27 ਅਪ੍ਰੈਲ ਦੀ ਦਰਮਿਆਨੀ ਰਾਤ ਨੂੰ ਵਾਪਰੀ ਸੀ। ਪੁਲਿਸ ਨੂੰ ਇਸ ਘਟਨਾ ਬਾਰੇ 30 ਅਪ੍ਰੈਲ ਨੂੰ ਸ਼ਿਕਾਇਤ ਮਿਲੀ। ਇਸ ਤੋਂ ਬਾਅਦ ਮੁਲਜ਼ਮ ਨੂੰ 2 ਮਈ ਨੂੰ ਰਾਜਸਥਾਨ ਤੋਂ ਗ੍ਰਿਫਤਾਰ ਕਰ ਲਿਆ ਗਿਆ। ਪਟੇਲ ਫ਼ਿਲਹਾਲ ਨਿਆਂਇਕ ਹਿਰਾਸਤ ਵਿੱਚ ਹੈ।