ਨਵੀਂ ਦਿੱਲੀ: ਦੇਸ਼ 'ਚ ਕੋਰੋਨਾ ਦੀ ਦੂਜੀ ਲਹਿਰ 'ਚ ਕੋਰੋਨਾ ਇਨਫੈਕਸ਼ਨ ਦੇ ਰਿਕਾਰਡ ਮਾਮਲੇ ਸਾਹਮਣੇ ਆ ਰਹੇ ਹਨ। ਹਸਪਤਾਲਾਂ ਵਿੱਚ ਲੋਕਾਂ ਨੂੰ ਆਕਸੀਜਨ ਦੀ ਕਮੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਰੇਲਵੇ ਆਕਸੀਜਨ ਐਕਸਪ੍ਰੈਸ ਟ੍ਰੇਨਾਂ ਜ਼ਰੀਏ ਦੇਸ਼ ਦੇ ਵੱਖ-ਵੱਖ ਹਿੱਸਿਆਂ 'ਚ ਆਕਸੀਜਨ ਪਹੁੰਚਾ ਰਿਹਾ ਹੈ। ਰੇਲਵੇ ਮੁਤਾਬਕ ਸ਼ਨੀਵਾਰ 41 ਟੈਂਕਰਾਂ 'ਚ 718 ਮੀਟ੍ਰਿਕ ਟਨ ਲਿਕੁਇਡ ਮੈਡੀਕਲ ਆਕਸੀਜਨ ਲੈ ਕੇ ਐਕਸਪ੍ਰੈਸ ਟ੍ਰੇਨ ਰਵਾਨਾ ਹੋਈ। ਐਕਸਪ੍ਰੈਸ ਟ੍ਰੇਨ ਤੋਂ ਹੁਣ ਤਕ ਦੀ ਇੱਕ ਦਿਨ ਵਿੱਚ ਆਕਸੀਜਨ ਸਪਲਾਈ ਦੀ ਇਹ ਸਭ ਤੋਂ ਜ਼ਿਆਦਾ ਮਾਤਰਾ ਹੈ।
ਇਸ 'ਚ ਸਭ ਤੋਂ ਜ਼ਿਆਦਾ ਆਕਸੀਜਨ ਉੱਤਰ ਪ੍ਰਦੇਸ਼ ਨੂੰ 222 ਮੀਟ੍ਰਿਕ ਟਨ ਮਿਲੇਗੀ। ਜਦਕਿ ਹਰਿਆਣਾ ਨੂੰ 180 ਟਨ ਆਕਸੀਜਨ ਮਿਲੇਗੀ। ਦੇਸ਼ ਭਰ ਵਿੱਚ ਕੋਰੋਨਾ ਇਨਫੈਕਸ਼ਨ ਦੇ ਮਾਮਲੇ ਵਧਣ ਨਾਲ ਮੈਡੀਕਲ ਆਕਸੀਜਨ ਦੀ ਮੰਗ ਵਧ ਗਈ ਹੈ। ਕੇਂਦਰ ਸਰਕਾਰ ਨੇ ਪਹਿਲਾਂ ਹੀ ਉਦਯੋਗਾਂ ਨੂੰ ਸਪਲਾਈ ਕੀਤੀ ਜਾਣ ਵਾਲੀ ਆਕਸੀਜਨ ਨੂੰ ਮੈਡੀਕਲ ਵਰਤੋਂ ਲਈ ਡਾਇਵਰਟ ਕਰ ਦਿੱਤਾ ਸੀ।
ਆਕਸੀਜਨ ਦੀ ਕਮੀ ਨਾਲ ਹੋ ਚੁੱਕੀਆਂ ਹਜ਼ਾਰਾਂ ਮੌਤਾਂ
ਕੋਰੋਨਾ ਕਹਿਰ 'ਚ ਸੂਬਿਆਂ ਚ ਆਕਸੀਜਨ ਤੇ ਬੈੱਡਾਂ ਦੀ ਕਮੀ ਨਾਲ ਕਈ ਮੌਤਾਂ ਦੀ ਰਿਪੋਰਟ ਮਿਲੀ ਹੈ। ਦਿੱਲੀ 'ਚ ਪਿਛਲੇ ਕੁਝ ਸਮੇਂ ਤੋਂ ਹਸਪਤਾਲਾਂ 'ਚ ਸਮੇਂ 'ਤੇ ਆਕਸੀਜਨ ਨਾ ਹੋਣ ਕਾਰਨ ਲੋਕਾਂ ਦੀ ਮੌਤ ਦੇ ਕਈ ਮਾਮਲੇ ਸਾਹਮਣੇ ਆ ਚੁੱਕੇ ਹਨ। ਦੇਸ਼ ਦੇ ਕਈ ਸ਼ਹਿਰਾਂ ਤੇ ਕਸਬਿਆਂ 'ਚ ਮੰਗ ਵਿੱਚ ਅਚਾਨਕ ਉਛਾਲ ਕਾਰਨ ਆਕਸੀਜਨ ਸਪਲਾਈ ਦੀ ਕਮੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਭਾਰਤ 'ਚ ਕੋਰੋਨਾ ਦੀ ਤਾਜ਼ਾ ਸਥਿਤੀ
-ਕੁੱਲ ਕੋਰੋਨਾ ਦੇ ਕੇਸ - 2 ਕਰੋੜ 22 ਲੱਖ 96 ਹਜ਼ਾਰ 414
-ਕੁੱਲ ਡਿਸਚਾਰਜ- ਇਕ ਕਰੋੜ 83 ਲੱਖ 17 ਹਜ਼ਾਰ 404
-ਕੁੱਲ ਐਕਟਿਵ ਮਾਮਲੇ- 37 ਲੱਖ 36 ਹਜ਼ਾਰ 648
- ਕੁੱਲ ਮੌਤਾਂ- 2 ਲੱਖ 42 ਹਜ਼ਾਰ 362
ਇਹ ਵੀ ਪੜ੍ਹੋ: Corona Warriors: ਕੋਰੋਨਾ ਨਾਲ ਜੰਗ ‘ਚ ਕਿਸੇ ਫਰਿਸ਼ਤੇ ਤੋਂ ਘੱਟ ਨਹੀਂ ਨਰਸਾਂ ਅਤੇ ਹਸਪਤਾਲ ਦਾ ਬਾਕੀ ਸਟਾਫ, ਜਾਣੋ ਇਨ੍ਹਾਂ ਦੀ ਕਹਾਣੀ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin