ਗੁਰਦਾਸਪੁਰ: ਬਾਲੀਵੁੱਡ ਦੇ ਦਿੱਗਜ਼ ਅਦਾਕਾਰ ਧਰਮੇਂਦਰ ਨੇ ਸ਼ੁੱਕਰਵਾਰ ਨੂੰ ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਬੀਜੇਪੀ ਉਮੀਦਵਾਰ ਆਪਣੇ ਪੁੱਤਰ ਸੰਨੀ ਦਿਓਲ ਦਾ ਪ੍ਰਚਾਰ ਕਰਦਿਆਂ ਕਿਹਾ ਕਿ ਉਹ ਕੇਂਦਰ ਤੋਂ ਸਾਰੇ ਕੰਮ ਕਰਾਉਣਗੇ, ਸਟੇਟ ਵਾਲੇ ਕੈਪਟਨ ਸਾਹਿਬ ਨਾਲ 2-2 ਪਟਿਆਲਾ ਪੈਗ ਲਾਉਣਗੇ ਤੇ ਕੰਮ ਆਪੇ ਹੋ ਜਾਣਗੇ। ਹਾਲਾਂਕਿ ਉਹ ਪ੍ਰਚਾਰ ਕਰਦੇ-ਕਰਦੇ ਥੋੜੇ ਭਾਵੁਕ ਵੀ ਹੋ ਗਏ।
ਸਰਨਾ ਵਿੱਚ ਕੁਰਸੀਆਂ ਖਾਲੀ ਵੇਖ ਧਰਮੇਂਦਰ ਜ਼ਰਾ ਦੁਖੀ ਵੀ ਹੋਏ। ਉਨ੍ਹਾਂ ਕਿਹਾ, 'ਕੋਈ ਗੱਲ ਨਹੀਂ, ਖ਼ੁਸ਼ ਰਹੋ ਸਰਨਾ ਵਾਇਓ। ਬੀਬੀਆਂ ਅਤੇ ਭੈਣਾਂ ਨੂੰ ਪਿਆਰ, ਨਿਆਣਿਆਂ ਨੂੰ ਮੱਥੇ ਚੁੰਮ ਕੇ ਪਿਆਰ।' ਧਰਮੇਂਦਰ ਨੇ ਕਿਹਾ ਕਿ ਮੇਰਾ ਮੁੰਡਾ ਬੜਾ ਸਿੱਧਾ-ਸਾਦਾ ਹੈ। ਉਨ੍ਹਾਂ ਕਿਹਾ ਕਿ ਉਹ ਸਾਹਨੇਵਾਲ ਤੋਂ ਉੱਠ ਕੇ ਫਿਲਮੀ ਦੁਨੀਆ ਵਿੱਚ ਗਏ ਪਰ ਪੰਜਾਬ ਦੇ ਪਿੰਡਾਂ ਦੀ ਮਿੱਟੀ ਹਮੇਸ਼ਾ ਉਨ੍ਹਾਂ ਨਾਲ ਲਿਪਟੀ ਰਹੀ। ਉਨ੍ਹਾਂ ਕਿਹਾ ਕਿ ਮੈਂ ਪੰਜਾਬ ਦੀ ਧਰਤੀ ਦਾ ਪੁੱਤਰ ਹਾਂ।
ਦੱਸ ਦੇਈਏ ਸੰਨੀ ਦਿਓਲ ਦੇ ਪ੍ਰਚਾਰ ਵਿੱਚ ਉਨ੍ਹਾਂ ਦੇ ਪਿਤਾ ਧਰਮੇਂਦਰ ਦੀ ਪਤਨੀ ਡ੍ਰੀਮ ਗਰਲ ਹੇਮਾ ਮਾਲਿਨੀ ਗੁਰਦਾਸਪੁਰ ਨਹੀਂ ਪਹੁੰਚੀ ਜਦਕਿ ਬਠਿੰਡਾ ਵਿੱਚ ਹਰਸਿਮਰਤ ਬਾਦਲ ਦਾ ਪ੍ਰਚਾਰ ਕਰਨ ਆਈ ਸੀ। ਉਂਜ ਬੀਜੇਪੀ ਨੇ ਕਿਹਾ ਸੀ ਕਿ ਧਰਮੇਂਦਰ ਦੇ ਇਲਾਵਾ ਹੇਮਾ ਮਾਲਿਨੀ ਵੀ ਗੁਰਦਾਸਪੁਰ ਆਏਗੀ।
'ਸਟੇਟ ਵਾਲੇ ਕੈਪਟਨ ਸਾਹਿਬ ਨਾਲ 2-2 ਪਟਿਆਲਾ ਪੈਗ ਲਾਵਾਂਗਾ, ਕੰਮ ਆਪੇ ਹੋ ਜਾਣਗੇ'
ਏਬੀਪੀ ਸਾਂਝਾ
Updated at:
18 May 2019 09:37 AM (IST)
ਧਰਮੇਂਦਰ ਨੇ ਸ਼ੁੱਕਰਵਾਰ ਨੂੰ ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਬੀਜੇਪੀ ਉਮੀਦਵਾਰ ਆਪਣੇ ਪੁੱਤਰ ਸੰਨੀ ਦਿਓਲ ਦਾ ਪ੍ਰਚਾਰ ਕਰਦਿਆਂ ਕਿਹਾ ਕਿ ਉਹ ਕੇਂਦਰ ਤੋਂ ਸਾਰੇ ਕੰਮ ਕਰਾਵਾਉਗੇ, ਸਟੇਟ ਵਾਲੇ ਕੈਪਟਨ ਸਾਹਿਬ ਨਾਲ 2-2 ਪਟਿਆਲਾ ਪੈਗ ਲਾਉਣਗੇ ਤੇ ਕੰਮ ਆਪੇ ਹੋ ਜਾਣਗੇ।
- - - - - - - - - Advertisement - - - - - - - - -