Ram rahim : ਸਾਧਵੀਆਂ ਦੇ ਜਿਨਸੀ ਸ਼ੋਸ਼ਣ ਤੇ ਦੋ ਕਤਲ ਕੇਸਾਂ ਵਿੱਚ ਉਮਰ ਕੈਦ ਦੀ ਸਜ਼ਾ ਕੱਟ ਰਹੇ ਰਾਮ ਰਹੀਮ ਨੇ ਫਿਰ ਵਿਵਾਦਤ ਬਿਆਨ ਦਿੱਤਾ ਹੈ। ਇਸ ਵਾਰ ਤਾਂ ਉਸ ਨੇ ਵਿਗਿਆਨ ਨੂੰ ਹੀ ਚੁਣੌਤੀ ਦੇ ਦਿੱਤੀ ਹੈ। ਪੈਰੋਲ 'ਤੇ ਜੇਲ੍ਹ ਤੋਂ ਬਾਹਰ ਆਏ ਰਾਮ ਰਹੀਮ ਨੇ ਉੱਤਰ ਪ੍ਰਦੇਸ਼ ਦੇ ਬਾਗਪਤ ਸਥਿਤ ਬਰਨਾਵਾ ਆਸ਼ਰਮ ਵਿੱਚ ਆਨਲਾਈਨ ਸਤਿਸੰਗ ਦੌਰਾਨ ਵਿਗਿਆਨ ਨੂੰ ਚੁਣੌਤੀ ਦਿੱਤੀ।

ਇਸ ਦੌਰਾਨ ਰਾਮ ਰਹੀਮ ਨੇ ਕਿਹਾ ਕਿ ਡਾਕਟਰ ਕਹਿੰਦੇ ਹਨ ਕਿ ਸ਼ੁਕਰਾਣੂ ਓਵਰਫਲੋ ਹੋ ਜਾਂਦੇ ਹਨ, ਜੇ ਇਹ ਸਹੀ ਹੈ ਤਾਂ ਫਿਰ ਬੱਚੇ ਦੇ ਕਿਉਂ ਨਹੀਂ ਹੁੰਦੇ ? ਰਾਮ ਰਹੀਮ ਨੇ ਸਵਾਲ ਕੀਤਾ ਕਿ ਵਿਗਿਆਨੀਆਂ ਨੇ ਆਖਰ ਕੀ ਖੋਜ ਕੀਤੀ ਹੈ। ਦਰਅਸਲ ਰਾਮ ਰਹੀਮ ਨੂੰ ਬ੍ਰਹਮਚਾਰੀ ਬਾਰੇ ਸਵਾਲ ਪੁੱਛਿਆ ਗਿਆ ਸੀ। ਇਸ ਦੇ ਸਵਾਬ ਵਿੱਚ ਹੀ ਉਸ ਨੇ ਵਿਗਿਆਰ ਉੱਪਰ ਸਵਾਲ ਉਠਾਏ।

Continues below advertisement


 ਇਹ ਵੀ ਪੜ੍ਹੋ : 'ਵਾਰਿਸ ਪੰਜਾਬ ਦੇ' ਮੁਖੀ ਅੰਮ੍ਰਿਤਪਾਲ ਸਿੰਘ ਦਾ 10 ਫਰਵਰੀ ਨੂੰ ਹੋਵੇਗਾ ਵਿਆਹ: ਸੂਤਰ

ਰਾਮ ਰਹੀਮ ਨੇ ਕਿਹਾ ਕਿ ਬ੍ਰਹਮਚਾਰੀ ਨੂੰ ਆਤਮ-ਸ਼ਕਤੀ ਨਾਲ ਹੀ ਕੰਟਰੋਲ ਕੀਤਾ ਜਾ ਸਕਦਾ ਹੈ। ਖਾਣ-ਪੀਣ ਦੀਆਂ ਆਦਤਾਂ 'ਚ ਬਦਲਾਅ ਕਰਨਾ ਹੋਵੇਗਾ। ਅਜਿਹੀਆਂ ਚੀਜ਼ਾਂ ਨਾ ਖਾਓ ਜੋ ਬਹੁਤ ਗਰਮ ਹੋਣ। ਉਹ ਚੀਜ਼ਾਂ ਨਾ ਖਾਓ ਜੋ ਤੁਹਾਨੂੰ ਪ੍ਰੇਸ਼ਾਨ ਕਰਦੀਆਂ ਹੋਣ। ਸਾਤਵਿਕ ਭੋਜਨ ਖਾਓ। ਜੈਵਿਕ ਖੁਰਾਕ ਲਓ। ਉਨ੍ਹਾਂ ਕਿਹਾ ਕਿ ਬ੍ਰਹਮਚਾਰੀ ਦਾ ਪਾਲਣ ਇਸ ਲਈ ਕਰਦੇ ਹਨ ਕਿ ਤੁਸੀਂ ਪੜ੍ਹਾਈ ਕਰਦੇ ਹੋ, ਖੇਡਾਂ ਖੇਡਦੇ ਹੋ ਜਾਂ ਖੋਜ ਕਰਦੇ ਹੋ, ਬ੍ਰਹਮਚਾਰੀ ਸਰਬਪੱਖੀ ਵਿਕਾਸ ਲਈ ਵਿਸ਼ਵ ਦੀ ਨੰਬਰ ਇੱਕ ਦਵਾਈ ਹੈ।


 ਇਹ ਵੀ ਪੜ੍ਹੋ : ਚੰਡੀਗੜ੍ਹ-ਮੋਹਾਲੀ ਬਾਰਡਰ 'ਤੇ ਝੜਪ ਮਗਰੋਂ 39 ਜਣਿਆਂ ਖਿਲਾਫ ਕੇਸ ਦਰਜ, ਅੱਜ ਅਦਾਲਤ 'ਚ ਕੀਤਾ ਜਾਵੇਗਾ ਪੇਸ਼

ਰਾਮ ਰਹੀਮ ਨੇ ਕਿਹਾ ਕਿ ਮਨ 'ਚ ਗਲਤ ਵਿਚਾਰ ਨਹੀਂ ਆਉਣੇ ਚਾਹੀਦੇ। ਹੌਲੀ-ਹੌਲੀ ਸਿਮਰਨ ਨਾਲ ਕੰਟਰੋਲ ਹੋ ਸਕਦੇ ਹਨ। ਮਹੱਤਵਪੂਰਨ ਗੱਲ ਇਹ ਹੈ ਕਿ ਆਪਣੇ ਵੀਰਜ ਨੂੰ ਜਾਣ ਨਾ ਦਿਓ। ਆਮ ਤੌਰ 'ਤੇ ਡਾਕਟਰ ਕਹਿੰਦੇ ਹਨ ਕਿ ਇਹ ਓਵਰਫਲੋ ਹੁੰਦਾ ਹੈ। ਸਵਾਲ ਹੀ ਪੈਦਾ ਨਹੀਂ ਹੁੰਦਾ। ਅਜਿਹਾ ਹੋ ਹੀ ਨਹੀਂ ਸਕਦਾ। ਜੇ ਅਜਿਹਾ ਹੁੰਦਾ ਤਾਂ ਛੋਟੇ ਬੱਚਿਆਂ ਦਾ ਵੀਰਜ ਕਿਉਂ ਨਹੀਂ ਨਿਕਲਦਾ।


ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।