ਚੰਡੀਗੜ੍ਹ: ਬਲਾਤਕਾਰੀ ਡੇਰਾ ਸਿਰਸਾ ਮੁਖੀ ਰਾਮ ਰਹੀਮ ਨੇ ਪੰਜਾਬ ਤੇ ਹਰਿਆਣਾ ਹਾਈਕੋਰਟ ‘ਚ ਚੌਥੀ ਵਾਰ ਪੈਰੋਲ ਦੀ ਅਰਜ਼ੀ ਪਾਈ ਹੈ। ਰਾਮ ਰਹੀਮ ਦੀ ਪਤਨੀ ਹਰਜੀਤ ਕੌਰ ਦੇ ਨਾਂ ‘ਤੇ ਹਾਈਕੋਰਟ ‘ਚ ਅਰਜ਼ੀ ਦਾਖਲ ਕੀਤੀ ਗਈ ਹੈ। ਮਾਂ ਦੀ ਬੀਮਾਰੀ ਨੂੰ ਮੁੱਖ ਰੱਖਦੇ ਹੋਏ ਗੁਰਮੀਤ ਰਾਮ ਰਹੀਮ ਨੂੰ ਪੈਰੋਲ ਦਵਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।


ਗੁਰਮੀਤ ਰਾਮ ਰਹੀਮ ਦੀ ਪੈਰੋਲ ਦੀ ਚੌਥੀ ਅਰਜ਼ੀ ਹਾਈਕੋਰਟ ‘ਚ ਪਹੁੰਚੀ ਹੈ। ਇਸ ਤੋਂ ਪਹਿਲਾਂ ਗੁਰਮੀਤ ਰਾਮ ਰਹੀਮ ਨੇ ਆਪਣੀ ਮੂੰਹ ਬੋਲੀ ਧੀ ਦੇ ਵਿਆਹ ਲਈ ਡੇਰੇ ‘ਚ ਜ਼ਮੀਨ ਦੀ ਖੇਤੀ ਲਈ ਤੇ ਮਾਂ ਦੇ ਇਲਾਜ਼ ਲਈ ਪੈਰੋਲ ਦੀ ਅਰਜ਼ੀ ਪਾਈ ਹੈ। ਅਦਾਲਤ ਨੇ ਇੱਕ ਵੀ ਅਰਜ਼ੀ ਨੂੰ ਮਨਜ਼ੂਰ ਨਹੀਂ ਕੀਤਾ। ਰਾਮ ਰਹੀਮ ਦੀ ਪੈਰੋਲ ਦੀ ਅਰਜ਼ੀ ‘ਤੇ ਸੁਣਵਾਈ ਅੱਜ ਹੋਣੀ ਹੈ।