Gurmeet Ram Rahim: ਹਰਿਆਣਾ ਚੋਣਾਂ ਨੇੜੇ ਹਨ, ਇਸ ਤੋਂ ਪਹਿਲਾਂ ਗੁਰਮੀਤ ਕਈ ਵਾਰ ਪੈਰੋਲ 'ਤੇ ਬਾਹਰ ਆਉਣ ਕਰਕੇ ਸੁਰਖੀਆਂ 'ਚ ਰਹੇ ਹਨ। ਹੁਣ ਗੁਰਮੀਤ ਰਾਮ ਰਹੀਮ ਨੂੰ ਇੱਕ ਵਾਰ ਫਿਰ ਪੈਰੋਲ ਮਿਲ ਗਈ ਹੈ। ਉਹ ਫਿਰ 20 ਦਿਨਾਂ ਲਈ ਸ਼ਰਤੀਆ ਜ਼ਮਾਨਤ 'ਤੇ ਜੇਲ੍ਹ ਤੋਂ ਬਾਹਰ ਆਵੇਗਾ। ਉਸ ਨੇ ਹਰਿਆਣਾ ਚੋਣ ਕਮਿਸ਼ਨ ਕੋਲ ਐਮਰਜੈਂਸੀ ਪੈਰੋਲ ਲਈ ਅਰਜ਼ੀ ਦਿੱਤੀ ਸੀ, ਜਿਸ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ। ਅਜਿਹੇ 'ਚ ਆਓ ਜਾਣਦੇ ਹਾਂ ਕਦੋਂ ਕਿਸੇ ਕੈਦੀ ਨੂੰ ਪੈਰੋਲ ਦਿੱਤੀ ਜਾਂਦੀ ਹੈ।
ਕੀ ਹੈ ਪੈਰੋਲ?
ਸਭ ਤੋਂ ਪਹਿਲਾਂ ਆਓ ਜਾਣਦੇ ਹਾਂ ਕਿ ਪੈਰੋਲ ਕੀ ਹੁੰਦੀ ਹੈ। ਇਸ ਲਈ ਤੁਹਾਨੂੰ ਦੱਸ ਦਈਏ ਕਿ ਪੈਰੋਲ ਇੱਕ ਕਾਨੂੰਨੀ ਪ੍ਰਕਿਰਿਆ ਹੈ ਜਿਸ ਵਿੱਚ ਇੱਕ ਕੈਦੀ ਨੂੰ ਕੁਝ ਸ਼ਰਤਾਂ ਦੇ ਨਾਲ ਅਸਥਾਈ ਤੌਰ 'ਤੇ ਜੇਲ੍ਹ ਤੋਂ ਰਿਹਾਅ ਕੀਤਾ ਜਾਂਦਾ ਹੈ। ਇਹ ਇਸ ਵਿਸ਼ਵਾਸ 'ਤੇ ਅਧਾਰਤ ਹੁੰਦਾ ਹੈ ਕਿ ਕੈਦੀ ਨੇ ਸੁਧਾਰ ਕੀਤਾ ਹੈ ਅਤੇ ਸਮਾਜ ਵਿੱਚ ਵਾਪਸ ਆਉਣ ਲਈ ਤਿਆਰ ਹੈ।
ਭਾਰਤ ਵਿੱਚ ਕੀ ਹਨ ਪੈਰੋਲ ਦੇਣ ਦੀ ਨਿਯਮ?
ਭਾਰਤ ਵਿੱਚ ਪੈਰੋਲ ਦੇਣ ਦਾ ਕੋਈ ਸਮਾਨ ਨਿਯਮ ਨਹੀਂ ਹੈ। ਇਹ ਰਾਜ ਸਰਕਾਰਾਂ 'ਤੇ ਨਿਰਭਰ ਕਰਦਾ ਹੈ ਕਿ ਉਹ ਪੈਰੋਲ ਦੇਣ ਲਈ ਕੀ ਮਾਪਦੰਡ ਤੈਅ ਕਰਦੀਆਂ ਹਨ। ਹਾਲਾਂਕਿ, ਕੁਝ ਆਮ ਮਾਪਦੰਡ ਹਨ ਜੋ ਜ਼ਿਆਦਾਤਰ ਰਾਜਾਂ ਵਿੱਚ ਲਾਗੂ ਹੁੰਦੇ ਹਨ। ਸਭ ਤੋਂ ਪਹਿਲਾਂ, ਪੈਰੋਲ ਦੇਣ ਲਈ ਕੈਦੀ ਦੇ ਵਿਵਹਾਰ ਨੂੰ ਮੰਨਿਆ ਜਾਂਦਾ ਹੈ। ਦਰਅਸਲ, ਕੈਦੀ ਦਾ ਜੇਲ੍ਹ ਵਿੱਚ ਚੰਗੇ ਵਿਵਹਾਰ ਦਾ ਰਿਕਾਰਡ ਹੋਣਾ ਚਾਹੀਦਾ ਹੈ, ਜੇਕਰ ਅਜਿਹਾ ਨਹੀਂ ਹੈ ਤਾਂ ਉਸ ਨੂੰ ਪੈਰੋਲ ਨਹੀਂ ਮਿਲਦੀ। ਇਸ ਤੋਂ ਇਲਾਵਾ ਕੈਦੀ ਨੇ ਆਪਣੀ ਸਜ਼ਾ ਦਾ ਇੱਕ ਸਾਲ ਪੂਰਾ ਕੀਤਾ ਹੋਣਾ ਚਾਹੀਦਾ ਹੈ। ਨਾਲ ਹੀ, ਕੈਦੀ ਨੂੰ ਜੇਲ੍ਹ ਵਿੱਚ ਮੁੜ ਵਸੇਬੇ ਦੇ ਪ੍ਰੋਗਰਾਮਾਂ ਵਿੱਚ ਹਿੱਸਾ ਲੈਣਾ ਚਾਹੀਦਾ ਹੈ ਅਤੇ ਕੈਦੀ ਕੋਲ ਸਮਾਜ ਵਿੱਚ ਵਾਪਸ ਆਉਣ ਦਾ ਕਾਰਨ ਹੋਣਾ ਚਾਹੀਦਾ ਹੈ।
ਸੱਤ ਮਹੀਨਿਆਂ 'ਚ ਦਸ ਵਾਰ ਬਾਹਰ ਆਇਆ ਰਾਮ ਰਹੀਮ
ਪੰਜਾਬ-ਹਰਿਆਣਾ ਹਾਈ ਕੋਰਟ ਨੇ ਕੁਝ ਸਮਾਂ ਪਹਿਲਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐੱਸ.ਜੀ.ਪੀ.ਸੀ.) ਦੀ ਪਟੀਸ਼ਨ ਦਾ ਨਿਪਟਾਰਾ ਕਰਦਿਆਂ ਹੋਇਆਂ ਕਿਹਾ ਸੀ ਕਿ ਪੈਰੋਲ ਜਾਂ ਫਰਲੋ ਦੇ ਮਾਮਲੇ 'ਚ ਸਰਕਾਰ ਕੋਲ ਅਧਿਕਾਰ ਹੈ। ਕੁਝ ਦਿਨਾਂ ਬਾਅਦ ਰਾਮ ਰਹੀਮ ਨੂੰ ਫਿਰ ਛੁੱਟੀ ਮਿਲ ਗਈ। ਇਹ ਪਹਿਲੀ ਵਾਰ ਨਹੀਂ ਹੈ ਕਿ ਰਾਮ ਰਹੀਮ ਪੈਰੋਲ 'ਤੇ ਬਾਹਰ ਆਇਆ ਹੋਵੇ, ਇਸ ਤੋਂ ਪਹਿਲਾਂ ਵੀ ਰਾਮ ਰਹੀਮ ਛੁੱਟੀ ਲੈ ਕੇ ਜੇਲ੍ਹ ਤੋਂ ਬਾਹਰ ਆਉਂਦਾ ਰਿਹਾ ਹੈ। ਕੁੱਲ ਮਿਲਾ ਕੇ ਉਹ ਦਸ ਵਾਰ ਜੇਲ੍ਹ ਤੋਂ ਬਾਹਰ ਆ ਚੁੱਕਾ ਹੈ। ਸਮੇਂ-ਸਮੇਂ 'ਤੇ ਉਹ ਪੈਰੋਲ ਜਾਂ ਫਰਲੋ 'ਤੇ ਬਾਹਰ ਆਉਂਦਾ ਰਹਿੰਦਾ ਹੈ।
ਇਹ ਵੀ ਪੜ੍ਹੋ: ਜੇਕਰ ਤੁਸੀਂ ਵੀ ਰਾਤ ਨੂੰ ਪਸੀਨੇ ਨਾਲ ਭਿੱਜ ਜਾਂਦੇ ਹੋ? ਤਾਂ ਹੋ ਜਾਓ ਸਾਵਧਾਨ, ਹੋ ਸਕਦੀ ਆਹ ਗੰਭੀਰ ਬਿਮਾਰੀ
ਕਦੋਂ-ਕਦੋਂ ਬਾਹਰ ਆਇਆ ਰਾਮ ਰਹੀਮ
ਰਾਮ ਰਹੀਮ ਅਤੇ ਗੁਰਮੀਤ ਸਿੰਘ ਨੂੰ 24 ਅਕਤੂਬਰ 2020 ਨੂੰ ਇੱਕ ਦਿਨ ਦੀ ਪੈਰੋਲ ਮਿਲੀ ਸੀ।
ਇਸ ਤੋਂ ਬਾਅਦ ਉਹ 21 ਮਈ 2021 ਨੂੰ ਇਕ ਦਿਨ ਦੀ ਪੈਰੋਲ 'ਤੇ ਜੇਲ੍ਹ ਤੋਂ ਬਾਹਰ ਆਇਆ ਸੀ।
ਪਹਿਲੀ ਵਾਰ, 7 ਫਰਵਰੀ 2021 ਨੂੰ 21 ਦਿਨਾਂ ਦੀ ਫਰਲੋ ਨੂੰ ਮਨਜ਼ੂਰੀ ਦਿੱਤੀ ਗਈ ਸੀ।
17 ਜੂਨ 2022 ਨੂੰ 30 ਦਿਨਾਂ ਲਈ ਪੈਰੋਲ ਮਿਲੀ।
88 ਦਿਨਾਂ ਬਾਅਦ 15 ਅਕਤੂਬਰ ਨੂੰ ਮੁੜ ਪੈਰੋਲ ਦਿੱਤੀ ਗਈ।
21 ਜਨਵਰੀ 2023 ਨੂੰ 40 ਦਿਨਾਂ ਦੀ ਪੈਰੋਲ ਦਿੱਤੀ ਗਈ।
20 ਜੁਲਾਈ ਨੂੰ ਉਸ ਨੂੰ ਫਿਰ 30 ਦਿਨਾਂ ਦੀ ਪੈਰੋਲ ਮਿਲੀ ਅਤੇ ਉਹ ਬਰਨਾਵਾ ਆਸ਼ਰਮ ਵਿਚ ਰਿਹਾ।
21 ਨਵੰਬਰ ਨੂੰ 21 ਦਿਨਾਂ ਦੀ ਫਰਲੋ 'ਤੇ ਪੰਜਵੀਂ ਵਾਰ ਬਾਹਰ ਆਇਆ।
13 ਦਸੰਬਰ ਨੂੰ ਵਾਪਸ ਜੇਲ੍ਹ ਚਲਾ ਗਿਆ।
19 ਜਨਵਰੀ 2024 ਨੂੰ 50 ਦਿਨਾਂ ਲਈ ਪੈਰੋਲ 'ਤੇ ਆਇਆ ਸੀ, 10 ਮਾਰਚ ਨੂੰ ਵਾਪਸ ਆਇਆ ਸੀ।
14 ਅਗਸਤ 2024 ਨੂੰ ਉਹ 10ਵੀਂ ਵਾਰ ਬਾਹਰ ਆਇਆ।
ਰਾਮ ਰਹੀਮ ਨੂੰ 1 ਅਕਤੂਬਰ 2024 ਨੂੰ ਮੁੜ ਪੈਰੋਲ ਮਿਲ ਗਈ ਹੈ। ਹੁਣ ਉਹ 20 ਦਿਨ ਜੇਲ੍ਹ ਤੋਂ ਬਾਹਰ ਕੱਟੇਗਾ।
ਇਹ ਵੀ ਪੜ੍ਹੋ: ਜੇਕਰ ਤੁਸੀਂ ਵੀ ਰਾਤ ਨੂੰ ਪਸੀਨੇ ਨਾਲ ਭਿੱਜ ਜਾਂਦੇ ਹੋ? ਤਾਂ ਹੋ ਜਾਓ ਸਾਵਧਾਨ, ਹੋ ਸਕਦੀ ਆਹ ਗੰਭੀਰ ਬਿਮਾਰੀ