ਨਵੀਂ ਦਿੱਲੀ: ਬੀਤੇ ਕੁਝ ਦਿਨਾਂ ਤੋਂ ਹਰਿਆਣਾ ਦੇ ਕਿਸਾਨ ਨੇਤਾ ਗੁਰਨਾਮ ਸਿੰਘ ਚਡੂਨੀ ਸੁਰਖੀਆਂ 'ਚ ਰਹੇ ਹਨ। ਦੱਸ ਦਈਏ ਕਿ ਉਨ੍ਹਾਂ ਵਲੋਂ ਕਿਸਾਨਾਂ ਨੇਤਾਵਾਂ ਦੇ ਚੋਣਾਂ ਲੜਣ ਦੇ ਬਿਆਨ ਕਰਕੇ ਕਈ ਕਿਸਾਨ ਉਨ੍ਹਾਂ ਤੋਂ ਨਾਰਾਜ਼ ਸੀ। ਇਸ ਬਿਆਨ ਤੋਂ ਬਾਅਦ ਬੁੱਧਵਾਰ ਨੂੰ ਸੰਯੁਕਤ ਕਿਸਾਨ ਮੋਰਚਾ ਵਲੋਂ ਇੱਕ ਮੀਟਿੰਗ ਕਰਕੇ ਉਨ੍ਹਾਂ ਨੂੰ 7 ਦਿਨਾਂ ਲਈ ਮੁਅੱਤਲ ਕਰ ਦਿੱਤਾ ਗਿਆ ਹੈ।


ਇਸ ਦੇ ਨਾਲ ਹੀ ਫੈਸਲੀ ਲਿਆ ਗਿਆ ਹੈ ਕਿ ਚਡੂਨੀ 7 ਦਿਨਾਂ ਤੱਕ ਨਾਹ ਤਾਂ ਕੋਈ ਬਿਆਨ ਦੇ ਸਕਦਾ ਹਨ ਅਤੇ ਨਾਹ ਹੀ ਕਿਸੇ ਸਟੇਜ 'ਤੇ ਜਾ ਸਕਦੇ ਹਨ। ਸਯੁੰਕਤ ਕਿਸਾਨ ਮੋਰਚਾ ਨੇ ਇਹ ਬਿਆਨ ਇੱਕ ਪ੍ਰੈਸ ਕਾਨਫਰੰਸ ਦੌਰਾਨ ਦਿੱਤਾ।


ਬੁੱਧਵਾਰ ਨੂੰ ਸੰਯੁਕਤ ਕਿਸਾਨ ਮੋਰਚਾ ਦੇ ਆਗੂ ਬਲਬੀਰ ਸਿੰਘ ਰਾਜੇਵਾਲ ਦੀ ਪ੍ਰਧਾਨਗੀ ਹੇਠ ਮੋਰਚੇ ਦੀ ਜਨਰਲ ਬਾਡੀ ਦੀ ਇੱਕ ਮੀਟਿੰਗ ਹੋਈ। ਮੀਟਿੰਗ ਦਾ ਵੇਰਵਾ ਦਿੰਦਿਆਂ ਰਾਜੇਵਾਲ ਨੇ ਕਿਹਾ ਕਿ ਪੰਜਾਬ ਦੀਆਂ ਵੱਖ ਵੱਖ ਜਥਾਬੰਦੀਆਂ ਦੇ ਨਾਲ ਹੀ ਅੰਦੋਲਨ ਵਿੱਚ ਸ਼ਾਮਲ ਹੋਰ ਜਥਾਬੰਦੀਆਂ ਨੇ ਵੀ ਚਡੂਨੀ ਖਿਲਾਫ ਸ਼ਿਕਾਇਤ ਦਿੱਤੀ ਸੀ। ਪਿਛਲੇ ਕੁਝ ਦਿਨਾਂ ਤੋਂ ਚਡੂਨੀ ਮਿਸ਼ਨ ਪੰਜਾਬ ਸਬੰਧੀ ਅੰਦੋਲਨ ਵਿਚ ਸ਼ਾਮਲ ਪੰਜਾਬ ਦੇ ਜੱਥੇਬੰਦੀਆਂ ਨੂੰ ਚੋਣਾਂ ਲੜਨ ਲਈ ਉਕਸਾ ਰਹੇ ਸੀ। ਇਨਕਾਰ ਕਰਨ ਦੇ ਬਾਵਜੂਦ, ਉਨ੍ਹਾਂ ਨੇ ਗੱਲ ਨਹੀਂ ਸੁਣੀ ਅਤੇ ਲਗਾਤਾਰ ਚੋਣ ਲੜਨ ਬਾਰੇ ਰਾਜਨੀਤਿਕ ਬਿਆਨ ਦਿੱਤੇ। ਇਸ ਦੇ ਮੱਦੇਨਜ਼ਰ ਸਰਬਸੰਮਤੀ ਨਾਲ ਫੈਸਲਾ ਲੈਂਦਿਆਂ ਉਨ੍ਹਾਂ ਨੂੰ ਸੱਤ ਦਿਨਾਂ ਲਈ ਮੁਅੱਤਲ ਕਰ ਦਿੱਤਾ ਗਿਆ ਹੈ।


ਰਾਜੇਵਾਲ ਨੇ ਕਿਹਾ ਕਿ ਅਸੀਂ ਚੋਣਾਂ ਨਹੀਂ, ਫਰੰਟ ਲੜਨ ਲਈ ਆਏ ਹਾਂ। ਇਸ ਤੋਂ ਇਲਾਵਾ ਉਨ੍ਹਾਂ ਨੇ ਸਿਰਸਾ ਵਿੱਚ ਦੋ ਅੰਦੋਲਨਕਾਰੀਆਂ ਖਿਲਾਫ ਦਰਜ ਦੇਸ਼ ਧ੍ਰੋਹ ਦੇ ਕੇਸ ਵਾਪਸ ਲੈਣ ਦੀ ਮੰਗ ਕੀਤੀ ਹੈ। ਇਸ ਮੌਕੇ ਉਨ੍ਹਾਂ ਨਾਲ ਪ੍ਰੇਮ ਸਿੰਘ ਭੰਗੂ, ਯੁੱਧਵੀਰ ਸਿੰਘ, ਜੋਗਿੰਦਰ ਨੈਨ ਆਦਿ ਵੀ ਮੌਜੂਦ ਰਹੇ।


ਇਹ ਵੀ ਪੜ੍ਹੋ: Anil Vij on Sidhu: ਹਰਿਆਣਾ ਦੇ ਮੰਤਰੀ ਅਨਿਲ ਵਿਜ ਨੇ ਸਿੱਧੂ 'ਤੇ ਕੱਸਿਆ ਤੰਨਜ- ਕਿਹਾ 'ਆਪਣੀ ਪਾਰਟੀ ਬਣਾ ਲਿਓ'


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904