Gurpatwant Pannu Challange: ਸਿੱਖ ਫਾਰ ਜਸਟਿਸ (SFJ) ਦੇ ਮੁਖੀ ਗੁਰਪਤਵੰਤ ਸਿੰਘ ਪੰਨੂ ਨੇ ਇੱਕ ਵਾਰ ਫਿਰ ਭਾਰਤ ਨੂੰ ਖੁੱਲ੍ਹੀ ਚੁਣੌਤੀ ਦਿੱਤੀ ਹੈ। ਇਸ ਵਾਰ ਪੰਨੂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਧਮਕੀ ਦਿੱਤੀ ਹੈ ਤੇ ਕੈਨੇਡਾ 'ਚ ਭਾਰਤੀ ਦੂਤਾਵਾਸ ਨੂੰ ਬੰਦ ਕਰਨ ਦੀ ਚੇਤਾਵਨੀ ਦਿੱਤੀ ਹੈ। ਇੰਨਾ ਹੀ ਨਹੀਂ ਪੰਨੂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਜੀ-20 ਸੰਮੇਲਨ 'ਚ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਅਪਮਾਨ ਕਰਨ ਦਾ ਦੋਸ਼ ਲਾਇਆ ਹੈ।
ਇੱਕ ਆਡੀਓ ਜਾਰੀ ਕਰਦੇ ਹੋਏ ਪੰਨੂ ਨੇ ਕਿਹਾ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਉਨ੍ਹਾਂ ਦੇ ਸਮਰਥਕਾਂ ਨੇ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਅਪਮਾਨ ਕੀਤਾ ਹੈ। ਕੈਨੇਡਾ ਨਿਵਾਸੀਆਂ ਤੇ SFJ ਦੀ ਮੋਦੀ ਤੇ ਉਸ ਦੇ ਸਮਰਥਕਾਂ ਨੂੰ ਸਲਾਹ ਹੈ ਕਿ ਉਹ ਓਟਾਵਾ ਵਿੱਚ ਭਾਰਤੀ ਹਾਈ ਕਮਿਸ਼ਨ ਨੂੰ ਬੰਦ ਕਰ ਦੇਣ ਤੇ ਭਾਰਤੀ ਰਾਜਦੂਤ ਵਰਮਾ ਨੂੰ ਵਾਪਸ ਬੁਲਾ ਲੈਣ, ਨਹੀਂ ਤਾਂ ਭਾਰਤ ਵਿੱਚ ਜਸਟਿਨ ਟਰੂਡੋ ਨੂੰ ਹੋਈ ਨਮੋਸ਼ੀ ਦੇ ਜਵਾਬ ਵਿੱਚ ਇਸ ਨੂੰ ਨਿਸ਼ਾਨਾ ਬਣਾਇਆ ਜਾਵੇਗਾ।
ਇਹ ਵੀ ਪੜ੍ਹੋ: Ludhiana News: ਖੰਨਾ 'ਚ 12 ਸਾਲ ਦੇ ਬੱਚੇ ਨੇ ਲਾਇਆ ਫਾਹਾ, ਮਾਂ-ਪਿਓ ਦੀ 3 ਸਾਲ ਪਹਿਲਾਂ ਹੋਈ ਸੀ ਮੌਤ, ਜਾਣੋ ਕੀ ਹੈ ਕਾਰਨ
ਦਰਅਸਲ ਜੀ-20 ਸੰਮੇਲਨ 'ਚ ਹਿੱਸਾ ਲੈਣ ਲਈ ਭਾਰਤ ਪਹੁੰਚੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਕੈਨੇਡਾ 'ਚ ਹੀ ਵਿਰੋਧੀ ਪਾਰਟੀਆਂ ਤੇ ਮੀਡੀਆ ਨੇ ਘੇਰਇ ਹੈ। ਕੈਨੇਡੀਅਨ ਮੀਡੀਆ ਤੇ ਵਿਰੋਧੀ ਧਿਰ ਦੇ ਨੇਤਾਵਾਂ ਦਾ ਕਹਿਣਾ ਹੈ ਕਿ ਜੀ-20 ਸੰਮੇਲਨ ਵਿੱਚ ਜਸਟਿਨ ਟਰੂਡੋ ਦਾ ਭਾਰਤ ਤੇ ਹੋਰ ਦੇਸ਼ਾਂ ਵੱਲੋਂ ਅਪਮਾਨ ਕੀਤਾ ਗਿਆ ਹੈ। ਇਸ ਦੇ ਨਾਲ ਹੀ ਕੈਨੇਡੀਅਨ ਅਖਬਾਰ ਨੇ ਪੀਐਮ ਮੋਦੀ ਨਾਲ ਟਰੂਡੋ ਦੀ ਤਸਵੀਰ ਵੀ ਛਾਪੀ ਹੈ। ਇਸ ਦਾ ਸਿਰਲੇਖ ਸੀ...'ਦਿਸ ਵੇ ਆਊਟ'।
ਇੱਕ ਕੈਨੇਡੀਅਨ ਅਖਬਾਰ ਵਿੱਚ ਛਪੀ ਇੱਕ ਹੋਰ ਖਬਰ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਟਰੂਡੋ ਜੀ-20 ਨੇਤਾਵਾਂ ਲਈ ਡਿਨਰ ਵਿੱਚ ਵੀ ਸ਼ਾਮਲ ਨਹੀਂ ਹੋਏ। ਹਾਲਾਂਕਿ ਕੈਨੇਡਾ ਦੇ ਪ੍ਰਧਾਨ ਮੰਤਰੀ ਦਫ਼ਤਰ ਵੱਲੋਂ ਇਸ ਪਿੱਛੇ ਕਾਰਨ ਨਹੀਂ ਦੱਸਿਆ ਗਿਆ। ਦੂਜੇ ਪਾਸੇ ਭਾਰਤ ਨਾਲ ਦੁਵੱਲੀ ਗੱਲਬਾਤ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਰੂਡੋ ਨੂੰ ਕੈਨੇਡਾ 'ਚ ਵਧਦੀਆਂ ਖਾਲਿਸਤਾਨੀ ਗਤੀਵਿਧੀਆਂ 'ਤੇ ਰੋਕ ਲਾਉਣ ਲਈ ਕਿਹਾ ਹੈ। ਇਸ ਦੇ ਬਾਵਜੂਦ 10 ਸਤੰਬਰ ਨੂੰ ਖਾਲਿਸਤਾਨੀ ਪੰਨੂ ਨੇ ਕੈਨੇਡਾ ਦੇ ਸਰੀ ਵਿੱਚ ਭਾਰਤ ਵਿਰੋਧੀ ਨਾਅਰੇ ਲਾਏ ਤੇ ਖਾਲਿਸਤਾਨੀ ਰਾਏਸ਼ੁਮਾਰੀ ਕਰਵਾਉਣ ਦੀ ਇਜਾਜ਼ਤ ਵੀ ਦੇ ਦਿੱਤੀ ਗਈ।
ਇਹ ਵੀ ਪੜ੍ਹੋ: Punjab News: ਪੰਜਾਬ ਸਰਕਾਰ ਨੇ ਕਿਸਾਨਾਂ ਦੇ ਖਾਤਿਆਂ ‘ਚ ਪਾਏ 48 ਕਰੋੜ ਤੋਂ ਵੱਧ, ਜਾਣੋ ਕੀ ਹੈ ਕਾਰਨ