Gurugram Fire News: ਹਰਿਆਣਾ ਦੇ ਗੁਰੂਗ੍ਰਾਮ ਜ਼ਿਲ੍ਹੇ ਦੇ ਸਰਸਵਤੀ ਐਨਕਲੇਵ ਦੇ ਜੇ ਬਲਾਕ ਵਿੱਚ ਇੱਕ ਘਰ ਵਿੱਚ ਸ਼ਾਰਟ ਸਰਕਟ ਕਾਰਨ ਭਿਆਨਕ ਅੱਗ ਲੱਗਣ ਦੀ ਘਟਨਾ ਸਾਹਮਣੇ ਆਈ ਹੈ। ਇਸ ਹਾਦਸੇ 'ਚ ਚਾਰ ਲੋਕਾਂ ਦੇ ਅੱਗ 'ਚ ਝੁਲਸਣ ਕਾਰਨ ਮੌਤ ਹੋ ਜਾਣ ਦੀ ਸੂਚਨਾ ਹੈ।


ਦਰਅਸਲ, ਦੇਰ ਰਾਤ ਸਰਸਵਤੀ ਐਨਕਲੇਵ ਦੇ ਜੇ ਬਲਾਕ ਸਥਿਤ ਇੱਕ ਘਰ ਦੇ ਇੱਕ ਕਮਰੇ ਵਿੱਚ ਸ਼ਾਰਟ ਸਰਕਟ ਕਾਰਨ ਭਿਆਨਕ ਅੱਗ ਲੱਗ ਗਈ। ਅੱਗ ਕੁਝ ਹੀ ਪਲਾਂ 'ਚ ਪੂਰੀ ਇਮਾਰਤ 'ਚ ਫੈਲ ਗਈ, ਜਿਸ ਕਾਰਨ ਕਮਰੇ 'ਚ ਸੌਂ ਰਹੇ 17 ਸਾਲਾ, 22 ਸਾਲਾ, 24 ਸਾਲਾ ਅਤੇ 28 ਸਾਲਾ ਨੌਜਵਾਨ ਦੀ ਮੌਤ ਹੋ ਗਈ।


Read MOre: ਆਈਫੋਨ ਦੇ ਸ਼ੌਕੀਨਾਂ ਲਈ ਖੁਸ਼ਖਬਰੀ! iPhone 15 Pro ਦੀ ਕੀਮਤ 'ਚ 30900 ਰੁਪਏ ਕਟੌਤੀ, ਇੰਨਾ ਸਸਤਾ ਮਿਲ ਰਿਹਾ ਫੋਨ



ਚਾਰੇ ਮ੍ਰਿਤਕ ਬਿਹਾਰ ਦੇ ਰਹਿਣ ਵਾਲੇ ਸਨ, ਜੋ ਜੇ ਬਲਾਕ ਹਵਾ ਮਹਿਲ ਨੇੜੇ ਕਿਰਾਏ ਦੇ ਕਮਰੇ ਵਿੱਚ ਰਹਿ ਰਹੇ ਸਨ। ਘਟਨਾ ਦੇ ਸਮੇਂ ਉਸਦੇ ਪਰਿਵਾਰਕ ਮੈਂਬਰ ਦੂਜੇ ਕਮਰੇ ਵਿੱਚ ਸੌਂ ਰਹੇ ਸਨ।


ਗੁਰੂਗ੍ਰਾਮ ਦੇ ਸਰਸਵਤੀ ਐਨਕਲੇਵ ਦੇ ਜੇ ਬਲਾਕ 'ਚ ਅੱਗ ਲੱਗਣ ਦੀ ਇਹ ਘਟਨਾ ਸ਼ੁੱਕਰਵਾਰ ਅਤੇ ਸ਼ਨੀਵਾਰ ਦੇ ਦਰਮਿਆਨ ਰਾਤ ਕਰੀਬ 2 ਵਜੇ ਵਾਪਰੀ। ਸੂਤਰਾਂ ਮੁਤਾਬਕ ਸਾਰੇ ਮ੍ਰਿਤਕ ਇੱਕ ਕੱਪੜਾ ਕੰਪਨੀ 'ਚ ਟੇਲਰ ਦਾ ਕੰਮ ਕਰਦੇ ਸਨ। ਮਰਨ ਵਾਲਿਆਂ ਵਿੱਚੋਂ ਇੱਕ ਵਿਆਹਿਆ ਹੋਇਆ ਸੀ। ਉਸ ਦੀ ਪਤਨੀ ਅਤੇ ਬੱਚੇ ਦੀਵਾਲੀ ਦਾ ਤਿਉਹਾਰ ਮਨਾਉਣ ਘਰ ਗਏ ਹੋਏ ਸਨ।