ਨਵੀਂ ਦਿੱਲੀ: ਰਾਸ਼ਟਰੀ ਰਾਜਧਾਨੀ ਵਿੱਚ ਕੋਰੋਨਾਵਾਇਰਸ ਦੇ ਵਧ ਰਹੇ ਪ੍ਰਭਾਵਾਂ ਤੇ ਖ਼ਤਰੇ ਦੇ ਮੱਦੇਨਜ਼ਰ ਦਿੱਲੀ ਵਿੱਚ ਸੱਤਾਧਾਰੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਮਹੱਤਵਪੂਰਨ ਫੈਸਲਾ ਲਿਆ ਹੈ। ਦਰਅਸਲ, ਦਿੱਲੀ ਸਰਕਾਰ ਦੇ ਫੂਡ ਸੇਫਟੀ ਵਿਭਾਗ ਨੇ ਰਾਜਧਾਨੀ ਵਿੱਚ ਖੁਸ਼ਬੂਦਾਰ ਤੰਬਾਕੂ ਤੇ ਤੰਬਾਕੂ ਮਿਸ਼ਰਿਤ ਉਤਪਾਦਾਂ ‘ਤੇ ਪਾਬੰਦੀ ਲਾਈ ਹੈ। ਪਾਬੰਦੀ ਦੇ ਹੁਕਮਾਂ ਮੁਤਾਬਕ, ਦਿੱਲੀ ਵਿੱਚ ਤੰਬਾਕੂ ਮਿਸ਼ਰਣ ਤੋਂ ਬਣੇ ਸਾਰੇ ਉਤਪਾਦਾਂ ਦੀ ਵਿਕਰੀ ਤੇ ਸਟੋਰ ਕਰਨ 'ਤੇ ਪਾਬੰਦੀ ਹੋਵੇਗੀ।
ਦੱਸ ਦਈਏ ਕਿ ਇਹ ਹੁਕਮ ਦਿੱਲੀ ਵਿੱਚ ਵਧ ਰਹੇ ਖ਼ਤਰੇ ਤੇ ਪ੍ਰਭਾਵ ਦੇ ਮੱਦੇਨਜ਼ਰ ਬਹੁਤ ਅਹਿਮ ਮੰਨਿਆ ਜਾ ਰਿਹਾ ਹੈ। ਇਹ ਪਾਬੰਦੀ ਫੂਡ ਸੇਫਟੀ ਐਂਡ ਸਟੈਂਡਰਡਜ਼ ਐਕਟ ਤਹਿਤ ਲਾਈ ਗਈ ਹੈ। ਫੂਡ ਸੇਫਟੀ ਵਿਭਾਗ ਦਾ ਕਹਿਣਾ ਹੈ ਕਿ ਤੰਬਾਕੂ ਦਾ ਸੇਵਨ ਸਿਹਤ ਲਈ ਖਤਰਨਾਕ ਹੈ, ਇਸ ਲਈ ਖੁਸ਼ਬੂ ਵਾਲੇ ਤੰਬਾਕੂ ਤੇ ਹਰ ਤੰਬਾਕੂ ਦੁਆਰਾ ਤਿਆਰ ਉਤਪਾਦ ਦੀ ਵਿਕਰੀ ਤੇ ਸਟੋਰ ਕਰਨ 'ਤੇ ਇੱਕ ਸਾਲ ਲਈ ਪਾਬੰਦੀ ਰਹੇਗੀ।
ਦਿੱਲੀ ਵਿਚ ਗੁਟਖਾ 'ਤੇ ਪਹਿਲਾਂ ਹੀ ਪਾਬੰਦੀ ਹੈ। ਤੰਬਾਕੂ ਮਿਸ਼ਰਣਾਂ ਤੋਂ ਬਣੇ ਉਤਪਾਦਾਂ 'ਤੇ ਹੁਣ ਪਾਬੰਦੀ ਲਗਾਈ ਗਈ ਹੈ। ਹਾਲਾਂਕਿ, ਖੈਨੀ ਤੇ ਤੰਬਾਕੂ 'ਤੇ ਪਾਬੰਦੀ ਨਹੀਂ। ਇਸ ਕਰਕੇ ਤੰਬਾਕੂ ਦਾ ਸੇਵਨ ਕਰਨ ਵਾਲੇ ਲੋਕਾਂ ਨੂੰ ਜਨਤਕ ਥਾਂਵਾਂ ‘ਤੇ ਥੁੱਕਣ ਦੀ ਆਦਤ ਹੈ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
ਗੁਟਖਾ-ਤੰਬਾਕੂ ਤੇ ਪਾਨ ਮਸਾਲੇ 'ਤੇ ਪਾਬੰਦੀ, ਵੇਚਣ ‘ਤੇ ਹੋਵੇਗੀ ਸਜ਼ਾ
ਏਬੀਪੀ ਸਾਂਝਾ
Updated at:
17 Jul 2020 11:53 AM (IST)
ਇਨ੍ਹੀਂ ਦਿਨੀਂ ਤੰਬਾਕੂ ਸੁਪਾਰੀ ਵਿੱਚ ਵੀ ਵਿਕਦਾ ਹੈ। ਇਸ ਤੋਂ ਇਲਾਵਾ ਤੰਬਾਕੂ ਮਿਲਾ ਕੇ ਪਾਨ ਮਸਾਲਾ, ਲੌਂਗ ਤੇ ਇਲਾਇਚੀ ਵੀ ਵਿਕ ਰਹੀ ਹੈ, ਜਿਸ ਦੀ ਵਰਤੋਂ ਲੋਕ ਕਰਦੇ ਹਨ, ਜਦਕਿ ਇਹ ਸਭ ਸਿਹਤ ਲਈ ਨੁਕਸਾਨਦੇਹ ਹਨ।
- - - - - - - - - Advertisement - - - - - - - - -