ਨਵੀਂ ਦਿੱਲੀ: ਸਰਹੱਦ 'ਤੇ ਚੱਲ ਰਹੀ ਡਿਸਇੰਗੇਂਜ਼ਮੈਂਟ ਪ੍ਰਕਿਰਿਆ ਦੌਰਾਨ ਰੱਖਿਆ ਮੰਤਰੀ ਰਾਜਨਾਥ ਸਿੰਘ ਅੱਜ ਜੋ ਦਿਨਾਂ ਦੌਰੇ 'ਤੇ ਲੇਹ-ਲੱਦਾਖ ਲਈ ਰਵਾਨਾ ਹੋ ਗਏ। ਇਸ ਦੌਰਾਨ ਰੱਖਿਆ ਮੰਤਰੀ ਚੀਨ ਨਾਲ ਲੱਗਦੀ LAC ਅਤੇ ਪਾਕਿਸਤਾਨ ਨਾਲ ਲੱਗਦੀ LOC ਦੋਵਾਂ ਦੇ ਹਾਲਾਤ ਦਾ ਜਾਇਜ਼ਾ ਲੈਣਗੇ।


ਰਾਜਨਾਥ ਸਿੰਘ ਦੇ ਨਾਲ ਚੀਫ ਆਫ਼ ਡਿਫੈਂਸ ਜਨਰਲ ਬਿਪਿਨ ਰਾਵਤ ਅਤੇ ਥਲਸੈਨਾ ਪ੍ਰਮੁੱਖ ਜਨਰਲ ਐਮਐਮ ਨਰਵਣੇ ਵੀ ਮੌਜੂਦ ਰਹਿਣਗੇ। ਰਾਜਨਾਥ ਸਿੰਘ ਨੇ ਟਵੀਟ ਕਰਦਿਆਂ ਜਾਣਕਾਰੀ ਦਿੱਤੀ ਕਿ ਉਹ ਦੋ ਦਿਨਾਂ ਦੌਰੇ ਲਈ ਰਵਾਨਾ ਹੋ ਚੁੱਕੇ ਹਨ।





ਇਕੋ ਵੇਲੇ ਹਸਪਤਾਲ ਦੇ 45 ਡਾਕਟਰ ਕੋਰੋਨਾ ਪੌਜ਼ੇਟਿਵ, ਇਲਾਜ ਤੋਂ ਪਰੇਸ਼ਾਨ ਹੋਏ ਲੋਕ


ਲੇਹ ਪਹੁੰਚ ਕੇ ਉਹ ਲੇਹ ਸਥਿਤ 14 ਕੋਰ ਦੇ ਕਮਾਂਡਰ ਲੈਫਟੀਨੈਂਟ ਜਨਰਲ ਹਰਿੰਦਰ ਸਿੰਘ ਨਾਲ ਮੁਲਾਕਾਤ ਕਰਨਗੇ ਤੇ ਚੀਨ ਨਾਲ ਚੱਲ ਰਹੀ ਡਿਸਇੰਗੇਂਜ਼ਮੈਂਟ ਪ੍ਰਕਿਰਿਆ ਬਾਰੇ ਜਾਣਕਾਰੀ ਲੈਣਗੇ। ਆਪਣੇ ਦੋ ਦਿਨਾਂ ਦੌਰੇ ਦੌਰਾਨ ਰੱਖਿਆ ਮੰਤਰੀ ਜਵਾਨਾਂ ਨੂੰ ਮਿਲ ਕੇ ਉਨ੍ਹਾਂ ਦੀ ਹੌਸਲਾ ਅਫ਼ਜ਼ਾਈ ਵੀ ਕਰਨਗੇ।


ਦੇਸ਼ 'ਚ ਕੋਰੋਨਾ ਮਰੀਜ਼ਾਂ ਦਾ ਅੰਕੜਾ 10 ਲੱਖ ਤੋਂ ਪਾਰ, ਸਿਹਤ ਮੰਤਰੀ ਨੇ ਕਿਹਾ ਭਾਰਤ ਜਿੱਤ ਦੇ ਕਰੀਬ


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ