ਫਰੀਦਕੋਟ: ਕੋਰੋਨਾ ਵਾਇਰਸ ਦੇ ਮਾਮਲੇ ਦਿਨ ਬ ਦਿਨ ਵਧ ਰਹੇ ਹਨ। ਇਹ ਮਹਾਮਾਰੀ ਚੁਣੌਤੀ ਇਸ ਲਈ ਬਣ ਚੁੱਕੀ ਹੈ ਕਿਉਂਕਿ ਇਹ ਇਕ ਪੀੜਤ ਵਿਅਕਤੀ ਤੋਂ ਦੂਜੇ ਤਕ ਫੈਲਦੀ ਹੈ ਤੇ ਫਿਲਹਾਲ ਇਸਦਾ ਕੋਈ ਇਲਾਜ ਸੰਭਵ ਨਹੀਂ। ਅਜਿਹੇ 'ਚ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਤੇ ਹਸਪਤਾਲ ਦੇ 45 ਡਾਕਟਰ ਇਕਾਂਤਵਾਸ ਕੀਤੇ ਗਏ ਹਨ।


ਦਰਅਸਲ ਆਰਥੋ ਵਾਰਡ ਦੇ 9 ਡਾਕਟਰ ਕਰੋਨਾ ਪੌਜ਼ੇਟਿਵ ਹੋਣ ਕਾਰਨ ਵਿਭਾਗ ਦੇ 15 ਹੋਰ ਡਾਕਟਰਾਂ ਨੂੰ ਇਕਾਂਤਵਾਸ ਕਰ ਦਿੱਤਾ ਗਿਆ ਹੈ। ਓਧਰ ਐੱਨਸਥੀਸੀਆ ਵਿਭਾਗ ਦੇ ਚਾਰ ਡਾਕਟਰ ਕਰੋਨਾ ਪੌਜ਼ੇਟਿਵ ਆਉਣ ਮਗਰੋਂ ਇਸ ਵਿਭਾਗ ਦੇ 30 ਡਾਕਟਰਾਂ ਨੂੰ ਇਕਾਂਤਵਾਸ ਕੀਤਾ ਗਿਆ ਹੈ।


ਇਕੋ ਵੇਲੇ 45 ਡਾਕਟਰ ਮੈਡੀਕਲ ਸੇਵਾਵਾਂ ਤੋਂ ਲਾਂਭੇ ਹੋਣ ਕਾਰਨ ਸਿਹਤ ਸੇਵਾਵਾਂ 'ਤੇ ਅਸਰ ਪੈਣਾ ਸੁਭਾਵਿਕ ਹੈ। ਅਜਿਹੇ 'ਚ ਆਮ ਲੋਕਾਂ ਦੀਆਂ ਮੁਸ਼ਕਿਲਾਂ ਵਧ ਗਈਆਂ ਹਨ। ਇਹ 45 ਡਾਕਟਰ 21 ਦਿਨਾਂ ਲਈ ਇਕਾਂਤਵਾਸ ’ਚ ਰਹਿਣਗੇ। ਇਨ੍ਹਾਂ ਡਾਕਟਰਾਂ ਤੋਂ ਇਲਾਵਾ ਪੰਜ ਸਟਾਫ਼ ਨਰਸਾਂ ਦੀ ਕੋਰੋਨਾ ਰਿਪੋਰਟ ਵੀ ਪੌਜ਼ੇਟਿਵ ਆਈ ਹੈ।


ਦੇਸ਼ 'ਚ ਕੋਰੋਨਾ ਮਰੀਜ਼ਾਂ ਦਾ ਅੰਕੜਾ 10 ਲੱਖ ਤੋਂ ਪਾਰ, ਸਿਹਤ ਮੰਤਰੀ ਨੇ ਕਿਹਾ ਭਾਰਤ ਜਿੱਤ ਦੇ ਕਰੀਬ


ਦੱਸਿਆ ਗਿਆ ਕਿ ਆਰਥੋ ਵਿਭਾਗ ਦਾ ਇਕ ਡਾਕਟਰ ਜੈਪੁਰ ਗਿਆ ਸੀ ਅਤੇ ਵਾਪਸ ਆਉਣ 'ਤੇ ਉਸ ਨੂੰ ਉਸੇ ਦਿਨ ਡਿਊਟੀ ਲਈ ਬੁਲਾ ਲਿਆ ਗਿਆ। ਇਸ ਡਾਕਟਰ ਦੇ ਹਸਪਤਾਲ ’ਚ ਆਉਣ ਤੋਂ ਬਾਅਦ ਹੀ ਬਾਕੀ ਡਾਕਟਰਾਂ ਦੀਆਂ ਰਿਪੋਰਟਾਂ ਪੌਜ਼ੇਟਿਵ ਆਈਆਂ ਹਨ। ਇਸ ਤੋਂ ਇਲਾਵਾ ਚਾਰ ਦਰਜਨ ਤੋਂ ਵੱਧ ਡਾਕਟਰਾਂ ਦੇ ਸੈਂਪਲ ਲਏ ਗਏ ਹਨ।


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ