ਗਵਾਲੀਅਰ: ਗਵਾਲੀਅਰ 'ਚ ਮੰਗਲਵਾਰ ਸਵੇਰੇ ਭਿਆਨਕ ਸੜਕ ਹਾਦਸਾ ਵਾਪਰਿਆ। ਪੁਰਾਣੀ ਛਾਉਣੀ ਨੇੜੇ ਇੱਕ ਬੱਸ ਅਤੇ ਆਟੋ ਦੀ ਟੱਕਰ 'ਚ 13 ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਇਸ ਦਰਦਨਾਕ ਹਾਦਸੇ ਤੋਂ ਬਾਅਦ ਦਾ ਦ੍ਰਿਸ਼ ਦਿਲ ਦਹਿਲਾ ਦੇਣ ਵਾਲਾ ਸੀ।


ਗਵਾਲੀਅਰ ਦੇ ਆਨੰਦਪੁਰ ਟਰੱਸਟ ਹਸਪਤਾਲ ਦੇ ਸਾਹਮਣੇ ਅੱਜ ਸਵੇਰੇ ਇਹ ਭਿਆਨਕ ਸੜਕ ਹਾਦਸਾ ਵਾਪਰਿਆ। ਆਟੋ ਤੇ ਬੱਸ ਦੀ ਟੱਕਰ 'ਚ 13 ਲੋਕਾਂ ਦੀ ਮੌਤ ਹੋ ਗਈ। ਮ੍ਰਿਤਕਾਂ 'ਚ 12 ਔਰਤਾਂ ਤੇ ਆਟੋ ਚਾਲਕ ਸ਼ਾਮਲ ਹੈ। ਤਿੰਨ ਜ਼ਖ਼ਮੀਆਂ ਨੂੰ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ, ਜਿੱਥੇ ਉਨ੍ਹਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ। ਟੱਕਰ ਮਗਰੋਂ ਆਟੋ ਬੁਰੀ ਤਰ੍ਹਾਂ ਨੁਕਸਾਨਿਆ ਗਿਆ।


ਆਟੋ ਨੂੰ ਬੱਸ ਨੇ ਮਾਰੀ ਟੱਕਰ


ਜਾਣਕਾਰੀ ਮੁਤਾਬਕ ਆਟੋ ਨੰਬਰ (ਐਮਪੀ 07 ਆਰਏ 2329) ਨੂੰ ਬੱਸ (ਐਮਪੀ 07 ਪੀ 6882) ਨੇ ਟੱਕਰ ਮਾਰ ਦਿੱਤੀ। ਗਵਾਲੀਅਰ ਦੇ ਐਸ.ਪੀ. ਅਮਿਤ ਸਾਂਘੀ ਨੇ ਦੱਸਿਆ ਕਿ ਆਟੋ ਗਵਾਲੀਅਰ ਤੋਂ ਮੋਰੇਨਾ ਰੋਡ 'ਤੇ ਚਮਨ ਪਾਰਕ ਵੱਲ ਜਾ ਰਿਹਾ ਸੀ। ਆਟੋ 'ਚ ਆਂਗਨਵਾੜੀ ਦੇ ਬੱਚਿਆਂ ਲਈ ਖਾਣਾ ਪਕਾਉਣ ਵਾਲੀਆਂ ਔਰਤਾਂ ਬੈਠੀਆਂ ਸਨ। ਇਹ ਔਰਤਾਂ ਸਾਰੀ ਰਾਤ ਕੰਮ ਕਰਨ ਤੋਂ ਬਾਅਦ ਸਵੇਰੇ ਘਰ ਪਰਤ ਰਹੀਆਂ ਸਨ।


ਜਦੋਂ ਇਹ ਆਂਗਨਵਾੜੀ ਤੋਂ ਘਰ ਜਾਣ ਲਈ ਤੁਰੀਆਂ ਤਾਂ ਦੋ ਆਟੋ 'ਚ ਬੈਠੀਆਂ ਸਨ, ਪਰ ਇੱਕ ਆਟੋ ਰਸਤੇ 'ਚ ਖ਼ਰਾਬ ਹੋ ਗਿਆ ਸੀ ਤੇ ਇਸ ਕਾਰਨ ਇਹ ਸਾਰੀਆਂ ਇੱਕੋ ਆਟੋ 'ਚ ਬੈਠ ਗਈਆਂ। ਬੱਸ ਮੋਰੈਨਾ ਤੋਂ ਗਵਾਲੀਅਰ ਆ ਰਹੀ ਸੀ। ਆਟੋ ਤੇ ਬੱਸ ਦੀ ਆਹਮੋ-ਸਾਹਮਣੇ ਹੋਈ ਟੱਕਰ 'ਚ ਕੋਈ ਨਾ ਬਚਿਆ। ਆਟੋ ਚਾਲਕ ਦੀ ਪਛਾਣ ਧਰਮਿੰਦਰ ਸਿੰਘ ਪਰਿਹਾਰ ਵਜੋਂ ਹੋਈ ਹੈ, ਜਦਕਿ 55 ਸੀਟਰ ਬੱਸ ਅਰੁਣ ਗੁਪਤਾ ਦੇ ਨਾਮ 'ਤੇ ਰਜਿਸਟਰਡ ਹੈ।


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin


 


 ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://apps.apple.com/in/app/abp-live-news/id811114904